ਚੰਡੀਗੜ੍ਹ, (ਸੁਸ਼ੀਲ)- ਨਸ਼ੇ 'ਚ ਟੱਲੀ ਫਾਰਚੂਨਰ ਸਵਾਰ ਬਿਲਡਰ ਕਾਂਟ੍ਰੈਕਟਰ ਨੇ ਸ਼ੁੱਕਰਵਾਰ ਨੂੰ ਸਵੇਰੇ ਨਗਰ ਨਿਗਮ ਦਫਤਰ ਦੇ ਪਿੱਛੇ ਸੈਕਟਰ-16/17 ਲਾਈਟ ਪੁਆਇੰਟ 'ਤੇ ਐਕÎਿਟਵਾ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲਗਦਿਆਂ ਹੀ ਫਾਰਚੂਨਰ ਖੰਭਾ ਤੋੜਦੀ ਹੋਈ ਡਿਵਾਈਡਰ 'ਤੇ ਚੜ੍ਹ ਗਈ ਤੇ ਦੂਸਰੀ ਸਾਈਡ 'ਤੇ ਜਾਂਦੀਆਂ ਦੋ ਕਾਰਾਂ ਸਵਿਫਟ ਤੇ ਵਰਨਾ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਦਿਆਂ ਹੀ ਐਕਟਿਵਾ ਸਵਾਰ ਲਹੂ-ਲੁਹਾਨ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਪੀ. ਜੀ. ਆਈ. ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਐਕਟਿਵਾ ਸਵਾਰ ਠੇਕੇਦਾਰ ਸੈਕਟਰ-41 ਨਿਵਾਸੀ ਗਿਆਨਮਸ਼ੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਾਦਸੇ ਤੋਂ ਬਾਅਦ ਫਾਰਚੂਨਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸ਼ਰਾਬ ਜ਼ਿਆਦਾ ਪੀਤੀ ਹੋਣ ਕਾਰਨ ਉਹ ਭੱਜਣ 'ਚ ਨਾਕਾਮ ਰਿਹਾ। ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 2 ਕਾਰਾਂ ਵੀ ਨੁਕਸਾਨੀਆਂ ਗਈਆਂ, ਜਦਕਿ ਚਾਲਕ ਵਾਲ-ਵਾਲ ਬਚ ਗਏ। ਸੈਕਟਰ-17 ਥਾਣਾ ਪੁਲਸ ਨੇ ਫਾਰਚੂਨਰ ਚਾਲਕ ਮੋਹਾਲੀ ਸੈਕਟਰ-70 ਨਿਵਾਸੀ ਸੱਤਿਆਜੋਤ ਸਿੰਘ ਦਾ ਮੈਡੀਕਲ ਕਰਵਾਇਆ, ਜਿਸ 'ਚ ਸ਼ਰਾਬ ਪੀਣ ਦੀ ਪੁਸ਼ਟੀ ਹੋ ਗਈ। ਪੁਲਸ ਨੇ ਜ਼ਖਮੀ ਮਦਨ ਲਾਲ ਦੀ ਸ਼ਿਕਾਇਤ 'ਤੇ ਸੱਤਿਆਜੋਤ ਖਿਲਾਫ ਨਸ਼ੇ 'ਚ ਟੱਲੀ ਹੋ ਕੇ ਗੱਡੀ ਚਲਾਉਣ, ਐਕਸੀਡੈਂਟ ਕਰਨ ਤੇ ਗੈਰ-ਇਰਾਦਾਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ। ਹਾਦਸਾ ਸ਼ੁੱਕਰਵਾਰ ਸਵੇਰੇ 10 ਵਜੇ ਹੋਇਆ।
ਸੈਕਟਰ-41 ਨਿਵਾਸੀ ਗਿਆਨਮਸ਼ੀ ਆਪਣੇ ਸਾਥੀ ਮਦਨ ਲਾਲ ਨੂੰ ਐਕਟਿਵਾ 'ਤੇ ਬਿਠਾ ਕੇ ਸੈਕਟਰ-17 ਜਾ ਰਿਹਾ ਸੀ। ਗਿਆਨਮਸ਼ੀ ਨੇ ਸੈਕਟਰ-16/17 ਲਾਈਟ ਪੁਆਇੰਟ ਤੋਂ ਐਕਟਿਵਾ ਸੈਕਟਰ-17 ਨੂੰ ਜਾਣ ਲਈ ਮੋੜੀ ਤਾਂ ਮਟਕਾ ਚੌਕ ਵਲੋਂ ਤੇਜ਼ ਰਫਤਾਰ ਆਈ ਫਾਰਚੂਨਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਸੜਕ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
120 ਤੋਂ 150 ਵਿਚਕਾਰ ਸੀ ਗੱਡੀ ਦੀ ਸਪੀਡ
ਚਸ਼ਮਦੀਦ ਈਸ਼ਵਰ ਸਿੰਘ ਨੇ ਦੱਸਿਆ ਕਿ ਫਾਰਚੂਨਰ ਚਾਲਕ ਰੈੱਡ ਲਾਈਟ ਜੰਪ ਕਰ ਰਿਹਾ ਸੀ। ਗੱਡੀ ਦੀ ਰਫਤਾਰ ਤੋਂ ਲਗ ਰਿਹਾ ਸੀ ਕਿ ਗੱਡੀ ਦੀ ਰਫਤਾਰ 120 ਤੋਂ 150 ਦੇ ਵਿਚਕਾਰ ਸੀ। ਗੱਡੀ ਤੇਜ਼ ਰਫਤਾਰ 'ਚ ਹੋਣ ਕਾਰਨ ਐਕਟਿਵਾ ਸਵਾਰ ਦੋਵੇਂ ਹੀ ਕਾਫੀ ਦੂਰ ਜਾ ਕੇ ਡਿਗੇ।
ਸਕੂਟਰ 'ਤੇ ਬੈਠਣ ਤੋਂ ਮਨ੍ਹਾ ਕੀਤਾ ਤਾਂ ਲੜਕੀ ਨੂੰ ਪੁਲ ਤੋਂ ਸੁੱਟਿਆ
NEXT STORY