ਚੱਬੇਵਾਲ, (ਗੁਰਮੀਤ)- ਜ਼ਿਲਾ ਪੁਲਸ ਮੁਖੀ ਦੇ ਦਿਸ਼ਾ- ਨਿਰਦੇਸ਼ਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ ਹੇਠ ਇਕ ਸਕਾਰਪੀਓ ਵਿਚੋਂ 15 ਕਿਲੋ ਡੋਡਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਦੋਸ਼ੀ ਫਰਾਰ ਹੋਣ ਵਿਚ ਸਫਲ ਹੋ ਗਿਆ। ਥਾਣਾ ਚੱਬੇਵਾਲ ਦੇ ਐੱਸ. ਆਈ. ਮਨਮੋਹਨ ਕੁਮਾਰ ਤੇ ਹੈੱਡ ਕਾਂਸਟੇਬਲ ਬਲਵੀਰ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਝੰਜੋਵਾਲ ਤੋਂ ਜੰਡਿਆਲਾ ਸੜਕ 'ਤੇ ਇਕ ਸਕਾਰਪੀਓ ਨੰ. ਪੀ ਬੀ 01 9947 ਨੂੰ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਉਸ ਵਿਚ ਰੱਖੇ 15 ਕਿਲੋ ਡੋਡੇ ਚੂਰਾ-ਪੋਸਤ ਕਾਬੂ ਕੀਤੇ ਜਦਕਿ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਭਾਗ ਸਿੰਘ ਵਾਸੀ ਮੇਘੋਵਾਲ ਦੋਆਬਾ ਥਾਣਾ ਮਾਹਿਲਪੁਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਵਾਹਨ ਜ਼ਬਤ ਕਰ ਕੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ 15-61-85 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਾਇਰ ਫਟਣ ਨਾਲ 2 ਕਾਰਾਂ ਪਲਟੀਆਂ; 2 ਦੀ ਮੌਤ, 5 ਜ਼ਖ਼ਮੀ
NEXT STORY