ਫਿਰੋਜ਼ਪੁਰ, (ਕੁਮਾਰ)— ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਮੈਡਮ ਹਰਿੰਦਰ ਕੌਰ ਸਿੱਧੂ ਨੇ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਵੱਲੋਂ ਵਿਆਹੁਤਾ ਪੂਜਾ ਪਤਨੀ ਰੀਤੀਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ 19 ਅਪ੍ਰੈਲ 2011 ਨੂੰ ਦਰਜ ਕੀਤੇ ਗਏ ਦਾਜ ਦੇ ਮੁਕੱਦਮੇ ਦੀ ਅਪੀਲ ਦੀ ਸੁਣਵਾਈ ਕਰਦੇ ਪਤੀ, ਸੱਸ ਤੇ ਸਹੁਰੇ ਨੂੰ ਬੇਗੁਨਾਹ ਮੰਨਦੇ ਹੋਏ ਬਰੀ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਅਪੀਲ ਕਰਤਾ ਰੀਤੀਜ ਕੁਮਾਰ, ਰਵਿੰਦਰ ਮੋਹਨ ਅਤੇ ਵਰਸ਼ਾ ਰਾਣੀ ਦੇ ਵਕੀਲ ਮਨੋਹਰ ਲਾਲ ਚੁੱਘ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਵਿਆਹੁਤਾ ਪੂਜਾ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ, ਸਹੁਰੇ ਰਵਿੰਦਰ ਮੋਹਨ ਅਤੇ ਸੱਸ ਵਰਸ਼ਾ ਰਾਣੀ ਦੇ ਖਿਲਾਫ ਦਾਜ ਦੇ ਲਈ ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਵਿਚ 23 ਅਪ੍ਰੈਲ 2015 ਨੂੰ ਸੁਣਵਾਈ ਕਰਦੇ ਹੋਏ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਫਿਰੋਜ਼ਪੁਰ ਮੈਡਮ ਰਾਜਵਿੰਦਰ ਕੌਰ ਨੇ ਨਾਮਜ਼ਦ ਉਕਤ ਤਿੰਨਾਂ ਵਿਅਕਤੀਆਂ ਨੂੰ 2-2 ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਦੱਸਿਆ ਕਿ ਅਸੀਂ ਇਸ ਹੁਕਮ ਦੇ ਖਿਲਾਫ ਅਪੀਲ ਕੀਤੀ ਅਤੇ ਆਪਣੀ ਬੇਗੁਨਾਹੀ ਦੇ ਸਬੂਤ ਅਦਾਲਤ ਵਿਚ ਪੇਸ਼ ਕੀਤੇ। ਐਡਵੋਕੇਟ ਮਨੋਹਰ ਲਾਲ ਚੁੱਘ ਨੇ ਦੱਸਿਆ ਕਿ ਮਾਣਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਇਸ ਅਪੀਲ ਵਿਚ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਦੇ ਬਾਅਦ ਰੀਤੀਜ ਕੁਮਾਰ ਤੇ ਉਸਦੇ ਮਾਤਾ-ਪਿਤਾ ਨੂੰ ਬਰੀ ਕਰ ਦਿੱਤਾ।
ਵਿਧਵਾ ਇੰਦਰਜੀਤ ਕੌਰ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
NEXT STORY