ਅੰਮ੍ਰਿਤਸਰ, (ਸੂਰੀ)- ਵਿਧਵਾ ਇੰਦਰਜੀਤ ਕੌਰ ਵਾਸੀ ਚੌਕ ਮੰਨਾ ਸਿੰਘ ਨੇ ਆਪਣੇ ਦਿਓਰ ਤੇ ਉਸ ਦੇ ਬੱਚਿਆਂ 'ਤੇ ਉਸ ਦੀ ਨੂੰਹ ਜਤਿੰਦਰ ਕੌਰ ਨਾਲ ਛੇੜਖਾਨੀ ਅਤੇ ਗੰਦੀਆਂ ਗਾਲ੍ਹਾਂ ਕੱਢਣ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਰਾਹੀਂ ਦੱਸਿਆ ਕਿ 2 ਅਗਸਤ ਨੂੰ ਉਪਰੋਕਤ ਤਿੰਨਾਂ ਨੇ ਸ਼ਾਮ ਨੂੰ ਮੇਰੀ ਨੂੰਹ ਨਾਲ ਛੇੜਖਾਨੀ ਕੀਤੀ, ਮੈਨੂੰ ਤੇ ਮੇਰੀ ਨੂੰਹ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਹਨ, ਜਿਸ ਸਬੰਧੀ ਅਸੀਂ ਵੂਮੈਨ ਹੈਲਪ ਲਾਈਨ ਨੰਬਰ 181 'ਤੇ ਕੰਪਲੇਟ ਵੀ ਕੀਤੀ ਤੇ ਪੁਲਸ ਥਾਣਾ ਸੀ-ਡਵੀਜ਼ਨ 'ਚ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਪੁਲਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਅਸੀਂ ਪਹਿਲਾਂ ਵੀ ਇਸ ਸਬੰਧੀ ਕਈ ਦਰਖਾਸਤਾਂ ਸੰਬੰਧਿਤ ਥਾਣੇ ਦੇ ਚੁੱਕੇ ਹਾਂ ਤੇ ਬੀਤੇ ਸਮੇਂ 'ਚ ਥਾਣਾ ਸੀ-ਡਵੀਜ਼ਨ 'ਚ ਹੋਏ ਸਮਝੌਤੇ ਮੁਤਾਬਿਕ ਇਨ੍ਹਾਂ ਨੇ ਮੰਨਿਆ ਸੀ ਕਿ ਇਸ ਮਕਾਨ ਨੂੰ ਹੋਟਲ ਵਜੋਂ ਨਹੀਂ ਵਰਤਿਆ ਜਾਵੇਗਾ ਤੇ ਨਾ ਹੀ ਇਸ ਕਮਰੇ ਨੂੰ ਕਿਰਾਏ 'ਤੇ ਦਿੱਤਾ ਜਾਵੇਗਾ ਪਰ ਰਾਜ਼ੀਨਾਮੇ ਤੋਂ ਕੁਝ ਦਿਨ ਬਾਅਦ ਹੀ ਇਸ ਨੂੰ ਦੁਬਾਰਾ ਫਿਰ ਹੋਟਲ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਅਸੀਂ ਆਪਣੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਲਾਏ ਹੋਏ ਹਨ, ਇਨ੍ਹਾਂ ਨੇ ਉਨ੍ਹਾਂ ਨਾਲ ਵੀ ਛੇੜਛਾੜ ਕੀਤੀ, ਜਿਸ 'ਤੇ ਇੰਦਰਜੀਤ ਕੌਰ ਨੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰੱਖਿਆ ਅਤੇ ਅਮਰਜੀਤ ਸਿੰਘ ਤੇ ਉਸ ਦੇ ਪਰਿਵਾਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਏ. ਸੀ. ਪੀ. ਮਨਜੀਤ ਸਿੰਘ ਨੇ ਕਿਹਾ ਕਿ ਐੱਸ. ਐੱਚ. ਓ. ਕਾਰਵਾਈ ਕਰ ਰਹੇ ਹਨ, ਬਾਕੀ ਨਾਜਾਇਜ਼ ਹੋਟਲ ਸਬੰਧੀ ਕਾਰਵਾਈ ਸੰਬੰਧਿਤ ਮਹਿਕਮਾ ਕਰੇਗਾ। ਦੂਜੀ ਧਿਰ ਅਮਰਜੀਤ ਸਿੰਘ ਨੇ ਕਿਹਾ ਕਿ ਸਾਡੇ 'ਤੇ ਇਹ ਬੇਵਜ੍ਹਾ ਆਏ ਦਿਨ ਇਲਜ਼ਾਮ ਲਾ ਕੇ ਸਾਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਜੋ ਸੱਚਾਈ ਤੋਂ ਕੋਹਾਂ ਦੂਰ ਹਨ।
ਗੈਂਗਸਟਰਾਂ ਤੋਂ ਲਗਾਤਾਰ ਹੋ ਰਹੀ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ
NEXT STORY