ਬੋਹਾ (ਬਾਂਸਲ) : ਸ਼ਹੀਦ ਊਧਮ ਆਦਰ੍ਹ ਸੀਨੀਅਰ ਸੈਕੰਡਰੀ ਸਕੂਲ 'ਚ ਦੋ-ਰੋਜ਼ਾ ਐਥਲੈਟਿਕਸ ਐਂਡ ਸਪੋਰਟਸ ਮੀਟ ਦੇ ਪਹਿਲੇ ਦਿਨ ਵੱਖ-ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਯੂਨੀਟਾਂ ਦੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਮਾਰਚ-ਪਾਸਟ ਤੋਂ ਸਲਾਮੀ ਲਈ ਤੇ ਝੰਡਾ ਲਹਿਰਾਇਆ। ਉਨ੍ਹਾਂ ਦੇ ਨਾਲ ਸਕੂਲ ਮੁਖੀ ਡਾ. ਮਹਿੰਦਰ ਕੌਰ, ਮੈਡੀਕਲ ਅਫਸਰ ਗਗਨਦੀਪ ਭੁਟਾਲ, ਵਾਇਸ ਪ੍ਰਿੰਸੀਪਲ ਹਰਬੰਸ ਕੌਰ, ਐੱਸ. ਐੱਮ. ਸੀ. ਕਮੇਟੀ ਦੇ ਚੇਅਰਮੈਨ ਸੁਰਜਨ ਸਿੰਘ, ਸੁਪਰਡੈਂਟ ਅਨੂਪ ਕੁਮਾਰ ਉਚੇਚੇ ਤੌਰ 'ਤੇ ਮੌਜੂਦ ਸਨ। ਸਕੂਲ ਮੁਖੀ ਡਾ. ਮਹਿੰਦਰ ਕੌਰ ਨੇ ਅਥਲੈਟਿਕਸ ਮੀਟ ਦੇ ਆਰੰਭ 'ਚ ਬੋਲਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦਾ ਇਹ ਹਰ ਸਾਲ ਕਰਵਾਇਆ ਜਾਣ ਵਾਲਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ। ਏ.ਐੱਸ.ਆਈ.ਰਾਮ ਸਿੰਘ ਨੇ ਬੋਲਦਿਆਂ ਕਿਹਾ ਕਿ ਖੇਡਾਂ ਸਾਫ ਖੇਡ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਹਨ। ਖੇਡਾਂ ਵਿਅਕਤੀ ਨੂੰ ਨਸ਼ਾ-ਮੁਕਤ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਬੀਰ, ਰੋਹਿਤ ਕੁਮਾਰ, ਮੈਡਮ ਕੰਵਲਜੀਤ ਕੌਰ, ਵੀਰਪਾਲ ਕੌਰ, ਸਮੇਤ ਸਮੁੱਚੇ ਅਧਿਆਪਕ ਹਾਜ਼ਰ ਸਨ।
ਦਿਵਿਅ ਜੋਤੀ ਸੰਸਥਾ ਦੇ ਸੇਵਾਦਾਰ ਭੇਤਭਰੀ ਹਾਲਤ 'ਚ ਜ਼ਖਮੀ
NEXT STORY