ਲੁਧਿਆਣਾ (ਸਿਆਲ) : ਤਾਜਪੁਰ ਰੋਡ, ਕੇਂਦਰੀ ਜੇਲ ’ਚ ਪੰਜਾਬੀ ਗਾਇਕ ਕਰਣ ਔਜਲਾ ਦਾ ਸਾਥੀਆਂ ਸਮੇਤ ਬਿਨਾਂ ਚੈਕਿੰਗ ਜੇਲ੍ਹ ’ਚ ਐਂਟਰੀ ਦਾ ਮਾਮਲਾ ਅਜੇ ਤਕ ਰਹੱਸ ਬਣਿਆ ਹੋਇਆ ਹੈ। ਇਸ ਵਿਚ ਸ਼ੱਕ ਹੈ ਕਿ ਏ. ਡੀ. ਜੀ. ਪੀ. (ਜੇਲ੍ਹ) ਨੇ ਇਸ ਦੀ ਜਾਂਚ ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ ਸੈਣੀ ਨੂੰ ਸੌਂਪੀ ਸੀ। ਸੈਣੀ ਨੇ ਜਾਂਚ ਰਿਪੋਰਟ ਏ. ਡੀ. ਜੀ. ਪੀ. ਜੇਲ੍ਹ ਨੂੰ ਸੌਂਪ ਦਿੱਤੀ। ਇਸ ਵਿਸ਼ੇ ਵਿਚ ਅੱਜ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਜਾਂਚ ਰਿਪੋਰਟ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰਦੇ ਹੋਏ ਸਿਰਫ ਇੰਨਾ ਹੀ ਦੱਸਿਆ ਕਿ ਉਪਰੋਕਤ ਜਾਂਚ ਰਿਪੋਰਟ ਆਪਣੀ ਸਿਫਾਰਸ਼ ਸਮੇਤ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਇੱਥੇ ਇਹ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ 'ਚ ਅਚਾਨਕ ਆਏ ਨਾਮੀ ਗਾਇਕ ਕਰਨ ਔਜਲਾ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਪੈਦਾ ਹੋ ਗਿਆ। ਦਰਅਸਲ ਸੈਂਟਰ 'ਚ ਕਰਨ ਔਜਲਾ ਦੀ ਐਂਟਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਜੇਲ੍ਹ ਅਧਿਕਾਰੀ ਅਤੇ ਸੁਪਰੀਡੈਂਟ ਅਤੇ ਬਾਕੀ ਅਧਿਕਾਰੀ ਦੀ ਭੂਮਿਕਾ ਨੂੰ ਲੈ ਕੇ ਵੀਰਵਾਰ ਨੂੰ ਡੀ. ਆਈ. ਜੀ. ਨੇ ਜਾਂਚ ਰਿਪੋਰਟ ਏ. ਡੀ. ਜੀ. ਪੀ. ਨੂੰ ਸੌਂਪੀ। ਸੂਤਰਾਂ ਦੀ ਮੰਨੀਏ ਤਾਂ ਰਿਪੋਰਟਾਂ ਦੇ ਆਧਾਰ ਅਤੇ ਅਫ਼ਸਰਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਐਂਟਰੀ ਨੂੰ ਲੈ ਕੇ ਕਾਫ਼ੀ ਖਾਮੀਆਂ ਪਾਈਆਂ ਗਈਆਂ ਸਨ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ 'ਤੇ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਤੋਂ ਪਰਤੇ ਬਜ਼ੁਰਗ ਦੀ ਸਿਹਤ ਵਿਗੜਨ ਕਾਰਨ ਮੌਤ
ਖ਼ਬਰਾਂ ਮੁਤਾਬਕ, ਰਿਪੋਰਟ 'ਚ ਕਾਫ਼ੀ ਕੁਝ ਲਿਖਿਆ ਗਿਆ ਹੈ। ਇਸ 'ਚ ਗਾਇਕ ਦੇ ਆਉਣ-ਜਾਣ ਬਾਰੇ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕਿਹੜੇ ਨਿਯਮ ਕਿਸ ਤਰ੍ਹਾਂ ਟੁੱਟੇ ਨੇ, ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਇਸ ਰਿਪੋਰਟ 'ਚ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਫ਼ਸਰ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਨ੍ਹਾਂ ਸਭ ਤੋਂ ਇਲਾਵਾ ਚਾਰ ਪੇਜਾਂ ਦੀ ਰਿਪੋਰਟ ਡੀ. ਆਈ. ਜੀ. ਸੁਰਿੰਦਰ ਸੈਣੀ ਨੂੰ ਏ. ਡੀ. ਸੀ. ਪੀ. ਪੀ ਕੇ ਸਿਨਹਾ ਨੂੰ ਭੇਜ ਦਿੱਤੀ ਹੈ। ਦੂਜੇ ਪਾਸੇ ਏ. ਡੀ. ਸੀ. ਪੀ. ਸਿਨਹਾ ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਗਈ ਪਰ ਇਸ 'ਚ ਕੰਟੈਂਟ ਕੀ ਹੈ ਅਜੇ ਤੱਕ ਇਹ ਨਹੀਂ ਦੇਖਿਆ ਕਿਉਂਕਿ ਦੋ ਦਿਨਾਂ ਦੀ ਛੁੱਟੀ ਸੀ।
ਇਹ ਵੀ ਪੜ੍ਹੋ : ਟਕਸਾਲੀ ਤੇ ਡੈਮੋਕ੍ਰੇਟਿਕ ਦੀ ਬੈਠਕ 19 ਨੂੰ, ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਠੇਕੇ ਤੋਂ ਸ਼ਰਾਬ ਉਧਾਰ ਨਾ ਮਿਲਣ ’ਤੇ ਕੀਤੀ ਪੱਥਰਬਾਜ਼ੀ, 10 ਨਾਮਜ਼ਦ
NEXT STORY