ਜਲੰਧਰ (ਸੋਮਨਾਥ)– ਬੀ. ਐੱਮ. ਸੀ. ਚੌਕ ਫਲਾਈਓਵਰ ਵਿਚ ਤਰੇੜ ਆਈ ਨੂੰ ਅਤੇ ਸੜਕ ਧੱਸਣ ਨੂੰ 47 ਦਿਨ ਲੰਘ ਚੁੱਕੇ ਹਨ ਪਰ ਕੰਪਨੀ ਵੱਲੋਂ ਅਜੇ ਤੱਕ ਨਗਰ ਨਿਗਮ ਨੂੰ ਫਲਾਈਓਵਰ ਦੀ ਡਰਾਇੰਗ ਮੁਹੱਈਆ ਨਹੀਂ ਕਰਵਾਈ ਗਈ। ਫਲਾਈਓਵਰ ਵਿਚ ਤਰੇੜ ਕਿਉਂ ਆਈ? ਸੜਕ ਕਿਉਂ ਧੱਸੀ ਅਤੇ ਸਪੋਰਟਿੰਗ ਪਲੇਟਾਂ (ਪੈਨਲ) ਕਿਉਂ ਖਿਸਕੀਆਂ ? ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਜਦੋਂ ਕਿ ਅਗਲੇ ਹਫਤੇ ਤੱਕ ਫਲਾਈਓਵਰ ਨੂੰ ਆਵਾਜਾਈ ਲਈ ਖੋਲ੍ਹਣ ਦੀ ਉਮੀਦ ਹੈ।
ਇਹ ਵੀ ਪੜ੍ਹੋ-ਪ੍ਰਾਈਵੇਟ ਸਕੂਲਾਂ ਤੇ ਟਰਾਂਸਪੋਰਟ ਮਾਲਕਾਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਇੰਝ ਕੱਢੀ ਭੜਾਸ
ਹਾਲਾਂਕਿ ਕੰਪਨੀ ਵੱਲੋਂ 10 ਮਾਰਚ ਨੂੰ ਪੈਨਲਾਂ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਹ ਕੰਮ ਅਜੇ ਜਾਰੀ ਹੈ। ਪੈਨਲਾਂ ਵਿਚ ਡਰਿੱਲ ਨਾਲ ਸੁਰਾਖ ਕਰਨ ਤੋਂ ਬਾਅਦ ਉਨ੍ਹਾਂ ਸੁਰਾਖਾਂ ਵਿਚ ਸਰੀਏ ਪਾ ਕੇ ਪੈਨਲ ਲਾਕ ਕੀਤੇ ਜਾ ਰਹੇ ਹਨ। ਦੂਜੇ ਪਾਸੇ ਨਗਰ ਨਿਗਮ ਵੱਲੋਂ ਫਲਾਈਓਵਰ ਦੀ ਤਰੇੜ ਨੂੰ ਭਰਨ ਵਾਸਤੇ ਅਪਰੋਚ ਰੋਡ ਦੀ ਖੋਦਾਈ ਤੋਂ ਬਾਅਦ ਮਿੱਟੀ ਕੰਪ੍ਰੈਸ ਕਰ ਕੇ ਲੁੱਕ-ਬੱਜਰੀ ਦੀ ਇਕ ਮੋਟੀ ਪਰਤ ਪਾ ਦਿੱਤੀ ਗਈ ਹੈ। ਇਸ ਤੋਂ ਬਾਅਦ ਇਸ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਕਿਉਂ ਜ਼ਰੂਰੀ ਹੈ ਡਰਾਇੰਗ ਦਾ ਮਿਲਣਾ?
ਫਲਾਈਓਵਰ ਦੀ ਇਕ ਲੈਗ ਦੇ ਪੈਨਲਾਂ ਨੂੰ ਦੂਜੀ ਲੈਗ ਦੇ ਪੈਨਲਾਂ ਨਾਲ ਅਟੈਚ ਕਰਨ ਲਈ ਬੈਲਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਕੋਈ ਪੈਨਲ ਖਿਸਕੇ ਨਾ। ਇਹ ਬੈਲਟ ਕਿੱਥੇ-ਕਿੱਥੇ ਪਾਈ ਗਈ ਹੈ, ਉਸ ਦੀ ਇਕ ਡਰਾਇੰਗ ਤਿਆਰ ਹੁੰਦੀ ਹੈ ਤਾਂ ਕਿ ਕੋਈ ਖਰਾਬੀ ਆਉਣ ’ਤੇ ਪਤਾ ਲੱਗ ਸਕੇ। ਅੱਜ ਦੀ ਤਰੀਕ ਵਿਚ ਬੈਲਟਾਂ ਦੀ ਹਾਲਤ ਕੀ ਹੈ, ਇਸ ਬਾਰੇ ਡਰਾਇੰਗ ਦੇਖ ਕੇ ਹੀ ਪਤਾ ਲੱਗ ਸਕਦਾ ਸੀ ਪਰ ਨਿਗਮ ਅਫਸਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਵੱਲੋਂ ਨਗਰ ਨਿਗਮ ਨੂੰ ਡਰਾਇੰਗ ਮੁਹੱਈਆ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ
ਪੈਨਲ ਦੀ ਜਗ੍ਹਾ ਰਿਟੇਨਿੰਗ ਵਾਲ ਕਾਰਗਰ
ਅੱਜਕਲ ਜਿਹੜੇ ਫਲਾਈਓਵਰ ਬਣਦੇ ਹਨ, ਉਨ੍ਹਾਂ ਵਿਚ ਸੀਮੈਂਟ ਦੇ ਪੈਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਪਹਿਲਾਂ ਜਿੰਨੇ ਵੀ ਫਲਾਈਓਵਰ ਬਣੇ ਹਨ, ਉਨ੍ਹਾਂ ਵਿਚ ਦੋਵੇਂ ਪਾਸੇ ਅਪ੍ਰੋਚ ਰੋਡ ਲਈ ਕੰਕਰੀਟ ਦੀ ਰਿਟੇਨਿੰਗ ਵਾਲ ਬਣਾਈ ਗਈ ਸੀ, ਜਿਨ੍ਹਾਂ ਦੇ ਖਿਸਕਣ ਬਾਰੇ ਕਦੇ ਕੋਈ ਰਿਪੋਰਟ ਨਹੀਂ ਆਈ ਕਿਉਂਕਿ ਪੈਨਲ ਸਸਤੇ ਪੈਂਦੇ ਹਨ, ਇਸ ਲਈ ਕੰਪਨੀਆਂ ਵੱਲੋਂ ਫਲਾਈਓਵਰ ਵਿਚ ਅਪ੍ਰੋਚ ਰੋਡ ਲਈ ਪੈਨਲਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਣ ਕਈ ਥਾਵਾਂ ’ਤੇ ਫਲਾਈਓਵਰ ਦੇ ਪੈਨਲ ਖਿਸਕ ਜਾਂਦੇ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਬੰਨ੍ਹਣ ਲਈ ਪੈਨਲਾਂ ਵਿਚ ਡਰਿੱਲ ਨਾਲ ਸੁਰਾਖ ਕਰ ਕੇ ਅੰਦਰ ਸਰੀਏ ਪਾ ਕੇ ਪੈਨਲ ਲਾਕ ਕਰ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ-ਕਰਫਿਊ ਦੌਰਾਨ ਬੇਖੌਫ ਹੋਏ ਚੋਰ, ਚੌਕੀਦਾਰ ਨੂੰ ਲੁੱਟਿਆ ਨਾਲੇ ਕੁੱਟਿਆ
ਜਾਨਲੇਵਾ ਸਾਬਿਤ ਹੋ ਸਕਦੇ ਹਨ ਪੈਨਲਾਂ ਦੇ ਬਾਹਰ ਛੱਡੇ ਗਏ ਸਰੀਏ
ਫਲਾਈਓਵਰ ਦੇ ਪੈਨਲਾਂ ਨੂੰ ਬੰਨ੍ਹਣ ਲਈ ਉਨ੍ਹਾਂ ਵਿਚ ਸਰੀਏ ਪਾ ਕੇ ਪੈਨਲ ਲਾਕ ਕੀਤੇ ਜਾ ਰਹੇ ਹਨ। ਜਿਨ੍ਹਾਂ ਪੈਨਲਾਂ ਨੂੰ ਲਾਕ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਬਾਹਰ 4 ਤੋਂ 6 ਇੰਚ ਤੱਕ ਸਰੀਏ ਉਂਝ ਹੀ ਛੱਡ ਦਿੱਤੇ ਗਏ ਹਨ, ਜਿਹੜੇ ਕਦੀ ਵੀ ਜਾਨਲੇਵਾ ਸਾਬਿਤ ਹੋ ਸਕਦੇ ਹਨ। ਸੜਕ ਹਾਦਸੇ ਵਿਚ ਭਾਵੇਂ ਕੋਈ ਵਿਅਕਤੀ ਬਚ ਜਾਵੇ ਪਰ ਇਨ੍ਹਾਂ ਛੱਡੇ ਗਏ ਸਰੀਏ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਾਰੰਗ ’ਤੇ ਹੋਏ ਹਮਲੇ ਨਾਲ ਕਿਸਾਨ ਅੰਦੋਲਨ ਨੂੰ ਢਾਹ ਲੱਗੇਗੀ : ਜਾਖੜ
NEXT STORY