ਜਲੰਧਰ (ਵਰੁਣ)–ਗਣਤੰਤਰ ਦਿਵਸ ਦੇ ਸਬੰਧ ’ਚ ਭਾਰਤ ਸਰਕਾਰ ਲੋਕਾਂ ਨੂੰ ਸਸਤੀ ‘ਭਾਰਤ ਚਨਾ ਦਾਲ’ ਤੋਂ ਬਾਅਦ ਹੁਣ ਆਟਾ ਅਤੇ ਚਾਵਲ ਵੀ ਮੁਹੱਈਆ ਕਰਵਾਉਣ ਜਾ ਰਹੀ ਹੈ। 26 ਜਨਵਰੀ ਤੋਂ ਭਾਰਤ ਆਟੇ ਦੀ ਸਪਲਾਈ ਹੋਣੀ ਸ਼ੁਰੂ ਹੋ ਜਾਵੇਗੀ, ਜਦਕਿ ਅਗਲੇ ਹਫ਼ਤੇ ਚਾਵਲ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਜੋ ਵੀ ਖਰੀਦਦਾਰ ਯੂ. ਪੀ. ਆਈ. ਰਾਹੀਂ ਪੇਮੈਂਟ ਕਰੇਗਾ, ਉਸ ਦੇ ਲੱਕੀ ਡਰਾਅ ਵੀ ਕੱਢੇ ਜਾਣਗੇ।
ਭਾਰਤ ਸਰਕਾਰ ਦੇ ਐੱਨ. ਸੀ. ਸੀ. ਐੱਫ. (ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈੱਡਰੇਸ਼ਨ ਆਫ਼ ਇੰਡੀਆ ਲਿਮਟਿਡ) ਦੀ ਚੰਡੀਗੜ੍ਹ ਬ੍ਰਾਂਚ ਦੇ ਮੈਨੇਜਰ ਦੀਪਕ ਨੇ ਦੱਸਿਆ ਕਿ 60 ਰੁਪਏ ਕਿਲੋ ਛੋਲਿਆਂ ਦੀ ਦਾਲ ਦਾ ਲੱਖਾਂ ਲੋਕਾਂ ਨੇ ਫਾਇਦਾ ਉਠਾਇਆ, ਜਦੋਂ ਕਿ ਹੁਣ 26 ਜਨਵਰੀ ਤੋਂ 27.50 ਰੁਪਏ ਪ੍ਰਤੀ ਕਿਲੋ ਆਟਾ ਅਤੇ ਅਗਲੇ ਹਫ਼ਤੇ ਤੋਂ 29 ਰੁਪਏ ਪ੍ਰਤੀ ਕਿਲੋ ਚਾਵਲ ਲੋਕਾਂ ਤਕ ਪਹੁੰਚਾਇਆ ਜਾਵੇਗਾ। 26 ਜਨਵਰੀ ਤੋਂ ਮਕਸੂਦਾਂ ਸਬਜ਼ੀ ਮੰਡੀ ਵਿਚ ਫਰੂਟ ਮੰਡੀ ਸਥਿਤ 78 ਨੰਬਰ ਦੁਕਾਨ ਤੋਂ ਆਟਾ ਮਿਲਣਾ ਸ਼ੁਰੂ ਹੋ ਜਾਵੇਗਾ। ਇਕ ਆਧਾਰ ਕਾਰਡ ’ਤੇ 10 ਕਿਲੋ ਦੀ ਪੈਕਿੰਗ ਮਿਲੇਗੀ ਅਤੇ 10 ਕਿਲੋ ਲਈ 275 ਰੁਪਏ ਹੀ ਦੇਣੇ ਹੋਣਗੇ। 26 ਤੋਂ 31 ਜਨਵਰੀ ਤਕ ਜਿਹੜਾ ਵੀ ਖ਼ਰੀਦਦਾਰ ਯੂ. ਪੀ. ਆਈ. ਜ਼ਰੀਏ ਪੇਮੈਂਟ ਕਰੇਗਾ, ਉਸ ਨੂੰ ਲੱਕੀ ਡਰਾਅ ਦੇ ਕੂਪਨ ਵੀ ਦਿੱਤੇ ਜਾਣਗੇ ਅਤੇ ਲੱਕੀ ਡਰਾਅ 31 ਜਨਵਰੀ ਨੂੰ ਕੱਢਿਆ ਜਾਵੇਗਾ, ਜਿਸ ਵਿਚ ਇਨਾਮ ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਿਫ਼ਤਾਰ ਸ਼ੂਟਰਾਂ ਦਾ ਖ਼ੁਲਾਸਾ, USA ਦੇ ਨੌਜਵਾਨ ਤੋਂ ਫਿਰੌਤੀ ਲੈ ਕੇ ਬਲਾਚੌਰ ’ਚ ਗੋਲ਼ੀਆਂ ਮਾਰ ਕੀਤਾ ਕਤਲ
ਇਸ ਤੋਂ ਇਲਾਵਾ ਰਾਮਾ ਮੰਡੀ, ਕਾਸ਼ੀ ਨਗਰ, ਬਸਤੀ ਗੁਜ਼ਾਂ, ਸ਼ਿਵ ਨਗਰ ਸੋਢਲ ਰੋਡ ਸੇਲ ਪੁਆਇੰਟ ਬਣਾਏ ਗਏ ਹਨ। 48 ਜਗ੍ਹਾ ’ਤੇ ਮੋਬਾਇਲ ਵੈਨ ਜ਼ਰੀਏ ਵੀ ਆਟਾ ਅਤੇ ਚਾਵਲ ਲੋਕਾਂ ਦੇ ਘਰਾਂ ਤਕ ਪਹੁੰਚਾਇਆ ਜਾਵੇਗਾ, ਜਿਸ ਵਿਚ ਫੋਕਲ ਪੁਆਇੰਟ, ਲੰਮਾ ਪਿੰਡ ਚੌਕ, ਕਿਸ਼ਨਪੁਰਾ, ਭਗਤ ਸਿੰਘ ਕਾਲੋਨੀ, ਬਸ਼ੀਰਪੁਰਾ, ਗੁਰੂ ਨਾਨਕਪੁਰਾ, ਮਿੱਠਾਪੁਰ, ਕਿਊਰੋ ਮਾਲ, ਅਲੀਪੁਰ, ਰੇਲਵੇ ਸਟੇਸ਼ਨ, ਮੁਹੱਲਾ ਗੋਬਿੰਦਗੜ੍ਹ, ਪ੍ਰਤਾਪ ਬਾਗ, ਕਾਜ਼ੀ ਮੰਡੀ, ਪ੍ਰੀਤ ਨਗਰ, ਗਾਂਧੀ ਕੈਂਪ, ਰਾਮ ਨਗਰ, ਬੀ. ਐੱਸ. ਐੱਫ. ਕਾਲੋਨੀ, ਕਬੀਰ ਨਗਰ, ਗੋਪਾਲ ਨਗਰ, ਲਾਡੋਵਾਲੀ ਰੋਡ, ਦੀਪ ਨਗਰ, ਦੁਸਹਿਰਾ ਗਰਾਊਂਡ, ਸੰਸਾਰਪੁਰ, ਨਾਗਰਾ, ਬਾਬੂ ਲਾਭ ਸਿੰਘ ਨਗਰ, ਰਾਜ ਨਗਰ, ਗਦਾਈਪੁਰ, ਪੀ. ਪੀ. ਆਰ. ਮਾਲ ਇਲਾਕਾ, ਸੁਦਾਮਾ ਵਿਹਾਰ, ਗੁਰੂ ਰਵਿਦਾਸ ਚੌਕ, ਨਕੋਦਰ ਰੋਡ, ਬੱਸ ਸਟੈਂਡ, ਅਵਤਾਰ ਨਗਰ, ਖਾਂਬਰਾ, ਲਾਂਬੜਾ, ਸੋਢਲ ਰੋਡ, ਪ੍ਰੀਤ ਨਗਰ, ਅਮਨ ਨਗਰ, ਦੋਆਬਾ ਚੌਕ, ਰੇਰੂ ਪਿੰਡ, ਸਲੇਮਪੁਰ, ਬਸਤੀ ਸ਼ੇਖ, ਮਾਡਲ ਹਾਊਸ, ਦਿਲਬਾਗ ਨਗਰ, ਮਿੱਠੂ ਬਸਤੀ, ਜੇ. ਪੀ. ਨਗਰ ਅਤੇ ਵਰਿਆਣਾ ਇਲਾਕੇ ਸ਼ਾਮਲ ਹਨ। ਇਹ ਸਹੂਲਤ ਜਲੰਧਰ ਹੀ ਨਹੀਂ, ਸਗੋਂ ਹੁਸ਼ਿਆਰਪੁਰ, ਫਗਵਾੜਾ, ਕਰਤਾਰਪੁਰ, ਕਪੂਰਥਲਾ, ਨਕੋਦਰ, ਸ਼ਾਹਕੋਟ ਅਤੇ ਮਲਸੀਆਂ ਵਿਚ ਵੀ ਮਿਲੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ 'ਤਿਰੰਗਾ' ਲਹਿਰਾਉਣ ਦੀ ਰਸਮ ਕੀਤੀ ਅਦਾ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚਾਰ ਬੱਚਿਆਂ ਸਮੇਤ ਆਸ਼ਕ ਦਾ ਵਿਆਹ ਰੁਕਵਾਉਣ ਗੁਰਦੁਆਰੇ ਪਹੁੰਚੀ ਪ੍ਰੇਮਿਕਾ, ਵੀਡੀਓ ’ਚ ਦੇਖੋ ਕਿਵੇਂ ਹੋਇਆ ਹੰਗਾਮਾ
NEXT STORY