ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)- ਭੋਆ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਕੁੱਲੀਆਂ (ਕਥਲੌਰ) 'ਚ ਪਿਛਲੇ 15 ਦਿਨਾਂ ਤੋਂ ਲਾਪਤਾ ਨਾਬਾਲਿਗ ਲੜਕੀ ਦੀ ਪਿੰਡ ਤੋਂ ਬਾਹਰ ਗੰਨੇ ਦੇ ਖੇਤ 'ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਵਰਣਨਯੋਗ ਹੈ ਕਿ ਮ੍ਰਿਤਕਾ ਦੇ ਪਿਤਾ ਵੀਰ ਸਿੰਘ ਨੇ ਆਪਣੀ ਪੁੱਤਰੀ ਸੀਮਾ (16) ਦੇ ਲਾਪਤਾ ਹੋਣ ਸਬੰਧੀ ਤਾਰਾਗੜ੍ਹ ਪੁਲਸ ਨੂੰ 14 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਨੇ ਲਾਪਤਾ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ।
ਅੱਜ ਪਿੰਡ ਦੀਆਂ ਕੁਝ ਔਰਤਾਂ ਜਦੋਂ ਗੰਨੇ ਦੇ ਖੇਤ 'ਚ ਪਸ਼ੂਆਂ ਲਈ ਚਾਰਾ ਲੈਣ ਗਈਆਂ ਤਾਂ ਪਹਿਲਾਂ ਉਨ੍ਹਾਂ ਨੂੰ ਔਰਤ ਦੇ ਕੱਪੜੇ ਮਿਲੇ ਅਤੇ ਬਾਅਦ 'ਚ ਦੁਪੱਟਾ ਮਿਲਣ 'ਤੇ ਜਦੋਂ ਖੇਤ 'ਚ ਹੋਰ ਅੱਗੇ ਤੱਕ ਗਈਆਂ ਤਾਂ ਉਨ੍ਹਾਂ ਨੂੰ ਉਕਤ ਨਾਬਾਲਿਗਾ ਦੀ ਨੰਗੀ ਹਾਲਤ 'ਚ ਪਈ ਲਾਸ਼ ਮਿਲੀ। ਜਦੋਂ ਪਰਿਵਾਰਕ ਮੈਂਬਰਾਂ ਨੇ ਆ ਕੇ ਦੇਖਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਪਾਰਟੀ ਥਾਣਾ ਮੁਖੀ ਅਮਰੀਕ ਸਿੰਘ ਅਤੇ ਇਸ ਦੇ ਬਾਅਦ ਡੀ. ਐੱਸ. ਪੀ. ਕੁਲਦੀਪ ਸਿੰਘ ਅਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਵੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਘਟਨਾ ਵਾਲੀ ਜਗ੍ਹਾ ਤੇ ਆਸੇ-ਪਾਸੇ ਪਏ ਹੋਏ ਸੁਰਾਗ ਆਪਣੇ ਕਬਜ਼ੇ ਵਿਚ ਲੈ ਗਏ।
ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਹੱਤਿਆਰਿਆਂ ਨੇ ਪਹਿਲਾਂ ਨਬਾਲਿਗਾ ਦਾ ਕਤਲ ਕਰ ਕੇ ਲਾਸ਼ ਨੂੰ ਜ਼ਮੀਨ ਵਿਚ ਦਬਾ ਦਿੱਤਾ ਸੀ ਪਰ ਆਵਾਰਾ ਕੁੱਤਿਆਂ ਨੇ ਲਾਸ਼ ਨੂੰ ਮਿੱਟੀ 'ਚੋਂ ਕੱਢ ਕੇ ਬੁਰੀ ਤਰ੍ਹਾਂ ਨਾਲ ਨੋਚ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਟਿੰਕੂ ਪੁੱਤਰ ਮਨੋਹਰ ਲਾਲ ਵਾਸੀ ਹੁਸ਼ਿਆਰਪੁਰ, ਸੁਦਰਸ਼ਨ ਕੁਮਾਰ ਪੁੱਤਰ ਗੋਪਾਲ ਦਾਸ, ਮਮਤਾ ਦੇਵੀ ਪਤਨੀ ਲਾਭ ਸਿੰਘ, ਬੀਰੋ ਦੇਵੀ ਪਤਨੀ ਪੂਰਨ ਦਾਸ ਤਿੰਨੋਂ ਵਾਸੀ ਪਿੰਡ ਰਾਏਪੁਰ ਅਤੇ ਬੱਗਾ ਪੁੱਤਰ ਤੇਜ਼ਰਾਮ ਪਿੰਡ ਚੰਡੀਗੜ੍ਹ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਕੁਵੈਤ 'ਚ ਫਸੇ 20 ਪੰਜਾਬੀਆਂ ਨੇ ਸਾਂਸਦ ਭਗਵੰਤ ਮਾਨ ਅੱਗੇ ਭਾਰਤ ਵਾਪਸੀ ਲਈ ਲਗਾਈ ਗੁਹਾਰ
NEXT STORY