ਨਵੀਂ ਦਿੱਲੀ - ਰੋਜ਼ਾਨਾ ਇਸਤੇਮਾਲ ਵਿਚ ਆਉਣ ਵਾਲੇ ਦੁੱਧ , ਦਹੀਂ , ਪਨੀਰ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਜਿਥੇ ਦੇਸ਼ ਭਰ ਵਿਚ ਦੁੱਧ ਨਾਲ ਬਣਨ ਵਾਲੀਆਂ ਚੀਜਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਉਥੇ ਪੰਜਾਬ ਵਿਚ ਵੀ ਦੁੱਧ ਨਾਲ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਅਜੇ ਕੁਝ ਸਮਾਂ ਪਹਿਲਾਂ ਹੀ ਵੇਰਕਾ ਕੰਪਨੀ ਨੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧਾ ਦਿੱਤੀ ਸੀ। ਇਸ ਤੋਂ ਬਾਅਦ ਦਹੀਂ ਵੀ ਮਹਿੰਗਾ ਹੋ ਗਿਆ। ਹੁਣ ਕੰਪਨੀ ਨੇ 200 ਗ੍ਰਾਮ ਪਨੀਰ ਦੀ ਕੀਮਤ ਵਿਚ 3 ਰੁਪਏ ਦਾ ਵਾਧਾ ਕਰ ਦਿੱਤਾ ਹੈ। ਭਾਵ ਜਿਥੇ ਪਹਿਲਾਂ 200 ਗ੍ਰਾਮ ਦਾ ਪਨੀਰ 75 ਰੁਪਏ ਵਿਚ ਮਿਲਦਾ ਸੀ ਹੁਣ ਇਸ ਦੀ ਕੀਮਤ ਵਧ ਕੇ 78 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਲਾਂਚ ਹੋਵੇਗਾ RBI ਦਾ ਡਿਜੀਟਲ ਰੁਪਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨਾ ਹੋਇਆ ਸਸਤਾ, ਚਾਂਦੀ 63 ਹਜ਼ਾਰ ਤੋਂ ਪਾਰ, ਦੇਖੋ ਤਾਜ਼ਾ ਰੇਟ
NEXT STORY