ਨਵਾਂਸ਼ਹਿਰ (ਤ੍ਰਿਪਾਠੀ) : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨਕਲੀ ਵੀਜ਼ਾ ਲਗਾ ਕੇ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਟ੍ਰੈਵਲ ਏਜੰਟਾਂ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਠੱਗੀ ਦਾ ਸ਼ਿਕਾਰ ਹੋਏ ਪੀੜਤ ਨੌਜਵਾਨ ਨੂੰ ਟ੍ਰੈਵਲ ਏਜੰਟਾਂ ਦੀ ਸਾਜ਼ਿਸ਼ ਦੇ ਚੱਲਦੇ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ’ਤੇ 10 ਦਿਨ ਜੇਲ ’ਚ ਰਹਿਣ ਲਈ ਮਜਬੂਰ ਹੋਣ ਦੇ ਨਾਲ-ਨਾਲ ਧੋਖਾਧੜੀ ਦੇ ਮਾਮਲੇ ਦਾ ਦੋਸ਼ੀ ਬਣਾਇਆ ਗਿਆ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਸਿੰਘ ਪੁੱਤਰ ਸਤਪਾਲ ਵਾਸੀ ਪਿੰਡ ਸਾਹਲੋਂ ਨੇ ਦੱਸਿਆ ਕਿ ਉਸਦੇ ਪਿਤਾ ਦੀ ਪਵਨ ਕੁਮਾਰ ਕਲੇਰ ਵਾਸੀ ਫਿਲੌਰ ਨਾਲ ਦਹਾਕਿਆਂ ਪੁਰਾਣੀ ਜਾਣਪਛਾਣ ਸੀ ਜਿਸਨੇ ਉਸਦੇ ਪਿਤਾ ਨੂੰ ਦੱਸਿਆ ਕਿ ਉਹ ਫਿਲਮ ਡਾਇਰੈਕਟਰ ਦਾ ਕੰਮ ਕਰਨ ਦੇ ਨਾਲ-ਨਾਲ ਆਪਣੇ ਪਾਰਟਨਰ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਵੀ ਕਰਦਾ ਹੈ। ਉਸਨੇ ਦੱਸਿਆ ਕਿ ਉਕਤ ਸਤਪਾਲ ਦੇ ਨਾਲ ਕੈਨੇਡਾ ਭੇਜਣ ਦਾ ਸੌਦਾ 18 ਲੱਖ ਰੁਪਏ ’ਚ ਤੈਅ ਹੋਇਆ ਸੀ, ਜਿਸ ਨੂੰ ਵੱਖ-ਵੱਖ ਮਿਤੀਆਂ ’ਤੇ 13 ਲੱਖ ਰੁਪਏ ਬੈਂਕ ਟ੍ਰਾਂਜੈਕਸ਼ਨ ਰਾਹੀਂ ਅਤੇ 5 ਲੱਖ ਰੁਪਏ ਨਕਦ ਦਿੱਤੇ ਸਨ।
ਇਹ ਵੀ ਪੜ੍ਹੋ : ਬਠਿੰਡਾ ’ਚ ਕੋਰੋਨਾ ਨੇ ਉਜਾੜਿਆ ਇਕ ਹੋਰ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਉਸਨੂੰ ਕੈਨੇਡਾ ਭੇਜਣ ਦਾ ਵੀਜ਼ਾ ਅਤੇ ਟਿਕਟ ਵੀ ਦੇ ਦਿੱਤੀ ਪਰ ਅੰਤਿਮ ਸਮੇਂ ’ਚ ਉਸਨੇ ਕੋਰੋਨਾ ਦਾ ਹਵਾਲਾ ਦੇ ਕੇ ਉਸਨੂੰ ਫਲਾਈਟ ਨਾ ਲੈਣ ਲਈ ਕਹਿ ਦਿੱਤਾ। ਉਸਨੇ ਦੱਸਿਆ ਕਿ ਉਹ 25 ਫਰਵਰੀ, 2021 ਨੂੰ ਜਦੋਂ ਕਿਸੇ ਵੀ ਏਜੰਟ ਨਾਲ ਲਗਾਏ ਵੀਜ਼ੇ ਅਤੇ ਟਿਕਟ ਦੇ ਆਧਾਰ ’ਤੇ ਦੁਬਈ ਜਾਣ ਲਈ ਏਅਰਪੋਰਟ ’ਤੇ ਗਿਆ ਤਾਂ ਉਥੇ ਇਮੀਗ੍ਰੇਸ਼ਨ ਅਫਸਰਾਂ ਨੇ ਉਸਨੂੰ ਕੈਨੇਡਾ ਦਾ ਜਾਅਲੀ ਵੀਜ਼ਾ ਲੱਗੇ ਹੋਣ ਦਾ ਹਵਾਲਾ ਦੇ ਕੇ ਰੋਕ ਲਿਆ ਅਤੇ ਉਸਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨੀ ਧੀ ਨੇ ਕਮਾਇਆ ਕਹਿਰ, ਆਸ਼ਕ ਨਾਲ ਮਿਲ ਕੇ ਕਤਲ ਕੀਤਾ ਪਿਓ
ਉਸ ਨੇ ਦੱਸਿਆ ਕਿ 10 ਦਿਨਾਂ ਉਪਰੰਤ ਜ਼ਮਾਨਤ ਕਰਵਾ ਕੇ ਜਦੋਂ ਵਾਪਸ ਆ ਕੇ ਉਕਤ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਸਨੂੰ 18 ਲੱਖ ਰੁਪਏ ਦੇ 3 ਚੈੱਕ ਕੱਟ ਕੇ ਦਿੱਤੇ ਜੋ ਬੈਂਕ ’ਚ ਕੈਸ਼ ਨਾ ਹੋਣ ਦੇ ਚਲਦੇ ਬਾਊਂਸ ਹੋ ਗਏ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਕਾਨੂੰਨ ਤਹਿਤ ਉਕਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਪੱਧਰ ਦੇ ਅਫਸਰ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਔੜ ਦੀ ਪੁਲਸ ਨੇ ਪਵਨ ਕੁਮਾਰ ਕਲੇਰ ਪੁੱਤਰ ਮਹਿੰਗਾ ਰਾਮ ਵਾਸੀ ਫਿਲੌਰ ਅਤੇ ਪਰਵਿੰਦਰ ਕੁਮਾਰ ਪੁੱਤਰ ਨੇਤਰ ਪਾਲ ਵਾਸੀ ਸਾਹਨੇਵਾਲ (ਲੁਧਿਆਣਾ) ਖ਼ਿਲਾਫ਼ ਧਾਰਾ 406,420 ਅਤੇ 13 ਪੀ.ਟੀ.ਆਰ. ਐਕਟ, 2014 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ, ਖਹਿਰਾ ਦੀ ਐਂਟਰੀ ਨਾਲ ਫਾਇਦਾ ਘੱਟ, ਨੁਕਸਾਨ ਵੱਧ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ
NEXT STORY