ਜਲੰਧਰ: ਏ. ਆਈ. ਸੀ. ਸੀ. ਦੇ ਹੈਡ ਕੁਆਰਟਰ 'ਚ ਅੱਜ ਕਾਂਗਰਸੀ ਆਗੂ ਤੇ ਸਟਾਰਕ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਜਿਥੇ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ। ਭਾਸ਼ਣ ਦੀ ਸ਼ੁਰੂਆਤ ਦੌਰਾਨ ਉਨ੍ਹਾਂ ਨੇ ਮੋਦੀ ਨੂੰ ਉਚੀ ਦੁਕਾਨ ਤੇ ਫਿੱਕਾ ਪਕਵਾਨ ਦੱਸਿਆ ਅਤੇ ਉਨ੍ਹਾਂ ਨੇ ਮੋਦੀ ਦੇ ਕਈ ਖੁਲ੍ਹਾਸੇ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਰਸ਼ਨੀ ਘੋੜੇ ਹਨ, ਜਿਨ੍ਹਾਂ ਨੇ ਕੋਈ ਰੇਸ ਨਹੀਂ ਜਿਤਾਈ ਹੈ। ਦੂਜੇ ਪਾਸੇ ਕਾਂਗਰਸ ਹੈ ਜੋ ਚਾਹੇ ਦੁਬਲੀ ਵੀ ਹੋ ਗਈ ਹੋਵੇ ਪਰ ਉਹ ਅਰਬੀ ਘੋੜਾ ਹੈ, ਰੇਸ ਜਤਾਉਣ ਵਾਲਾ ਘੋੜਾ ਹੈ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਝੂਠ ਦੀ ਲਹਿਰ 'ਚ ਹੀ ਡੁੱਬ ਜਾਣਗੇ ਕਿਉਂਕਿ ਮੋਦੀ ਦਾ ਸਾਰਾ ਕੰਮ ਅਧੂਰਾ ਤੇ ਝੂਠ ਪੂਰਾ ਹੈ। ਗੰਗਾਂ ਸਾਫ ਕਰਨ ਦੀ ਮੁਹਿੰਮ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜਿਸ ਰਫਤਾਰ ਨਾਲ ਮੋਦੀ ਚੱਲ ਰਹੇ ਹਨ। ਇਸ ਤਰ੍ਹਾਂ ਤਾਂ 200 ਸਾਲ ਗੰਗਾਂ ਸਾਫ ਕਰਨ ਨੂੰ ਲੱਗ ਜਾਣਗੇ ਤੇ ਮੋਦੀ ਵਲੋਂ ਇਸ ਮੁੱਦੇ ਨੂੰ ਲੈ ਕੇ ਇਕ ਵਾਰ ਵੀ ਪਿਛਲੇ 5 ਸਾਲਾਂ 'ਚ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ।
ਐਮ. ਪੀ. ਅਹੁਦੇ ਦਾ ਉਮੀਦਵਾਰ ਮੰਗਾਂ ਮੰਨਵਾਉਣ ਲਈ ਚੜ੍ਹਿਆ ਪਾਣੀ ਦੀ ਟੈਂਕੀ 'ਤੇ
NEXT STORY