ਬਠਿੰਡਾ (ਵਰਮਾ): ਬਠਿੰਡਾ ਵਿਚ ਕੋਰੋਨਾ ਮਹਾਮਾਰੀ ਜਿੱਥੇ ਲਗਾਤਾਰ ਆਪਣਾ ਪ੍ਰਕੋਪ ਦਿਖਾ ਰਹੀ ਹੈ ਅਤੇ ਆਏ ਦਿਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆ ਹਨ ਅਤੇ ਹੁਣ ਬਠਿੰਡਾ ਏਮਜ਼ ਹਸਪਤਾਲ ਵਿਚ ਵੀ ਇਕ ਦਿਨ ਦੀ ਹੀ ਆਕਸੀਜਨ ਦਾ ਸਟਾਕ ਬਚਿਆ ਹੈ ਜਦਕਿ ਹਸਪਤਾਲ ਵਿਚ 70 ਗੰਭੀਰ ਕੋਰੋਨਾ ਪੀੜਤ ਦਾਖਲ ਹਨ ਜਿਨ੍ਹਾਂ ਦੀ ਜਾਨ ਜ਼ੋਖ਼ਮ ਵਿਚ ਹੈ | ਉਕਤ ਜਾਣਕਾਰੀ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਰਾਹੀ ਦਿੱਤੀ |
ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ
ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ | ਨਾਲ ਹੀ ਉਨ੍ਹਾਂ ਦੱਸਿਆ ਕਿ ਆਕਸੀਜਨ ਦੇਣ ਵਾਲੀਆਂ ਕੰਪਨੀਆਂ 'ਤੇ ਵੀ ਸਰਕਾਰ ਦਾ ਕੰਟਰੋਲ ਨਹੀਂ ਹੈ| ਇਕ ਸਰਕੂਲਰ ਵਿਚ ਪੰਜਾਬ ਸਰਕਾਰ ਨੇ ਆਕਸੀਜਨ ਦੇ ਰੇਟ 175 ਰੁਪਏ ਪ੍ਰਤੀ ਸਿਲੰਡਰ ਨਿਰਧਾਰਿਤ ਕੀਤੇ ਹਨ ਪਰ ਗੈਸ ਕੰਪਨੀਆਂ 350 ਰੁਪਏ ਤੋਂ ਘੱਟ ਰੇਟ ਤੇ ਸਿਲੰਡਰ ਦੇਣ ਨੂੰ ਤਿਆਰ ਨਹੀਂ ਹਨ | ਇੰਨਾਂ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਡਾ. ਹਰਸਵਰਧਨ ਨੂੰ ਵੀ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਇਲਾਜ ਦੇ ਲਈ ਬਠਿੰਡਾ ਦੇ ਏਮਜ਼ ਵਿਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆ ਜਾਣ | ਉਨ੍ਹਾਂ ਦੱਸਿਆ ਕਿ 200 ਕਿਲੋਮੀਟਰ ਦੇ ਦਾਇਰੇ ਵਿਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਾਲੇ ਏਮਜ਼ ਵਿਚ ਲੈਵਲ-3 ਦੇ ਬੈਂਡਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ, ਜਿਸ 'ਤੇ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ |
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਏਮਜ਼ ਦੇ ਨਿਰਦੇਸ਼ਕ ਡਾ. ਡੀ.ਕੇ.ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ਼ 200 ਸਿਲੰਡਰ ਆਕਸੀਜਨ ਬਚੀ ਹੈ ਜਦਕਿ ਕੋਰੋਨਾ ਮਰੀਜ਼ਾਂ ਦੀ ਖਪਤ 120 ਸਿਲੰਡਰ ਹੈ| 70 ਗੰਭੀਰ ਰੋਗੀਆ ਨੂੰ ਆਕਸੀਜਨ ਦੀ ਲੋੜ ਹੈ| 25 ਬੈਂਡ ਆਈ.ਸੀ.ਯੂ ਵਿਚ ਵੀ ਹਨ ਜਿਨ੍ਹਾਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਹੈ| ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਵੀ ਗੱਲਬਾਤ ਕੀਤੀ ਹੈ ਅਤੇ ਮਾਮਲਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿਚ ਵੀ ਲਿਆਦਾ ਹੈ |
ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣੀ ਖ਼ਤਰੇ ਤੋਂ ਖਾਲੀ ਨਹੀਂ: ਜਥੇਦਾਰ ਦਾਦੂਵਾਲ
ਬਠਿੰਡਾ ਦੇ ਨਰਸਿੰਗ ਸਟਾਫ਼ ਦੇ ਵਾਪਸ ਜਾਣ ’ਤੇ ਓਮ ਪ੍ਰਕਾਸ਼ ਸੋਨੀ ਨੇੇ ਜ਼ਾਹਿਰ ਕੀਤੀ ਸ਼ੰਕਾ
NEXT STORY