ਅਟਾਰੀ— ਅਭਿਨੰਦਨ ਦੀ ਵਤਨ ਵਾਪਸੀ ਤੋਂ ਬਾਅਦ ਭਾਰਤੀ ਹਵਾਈ ਫੌਜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਅਟਾਰੀ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅਭਿਨੰਦਨ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਹਵਾਈ ਫੌਜ ਨੂੰ ਬੇਹੱਦ ਖੁਸ਼ੀ ਹੈ। ਅਭਿਨੰਦਨ ਨੂੰ ਪਹਿਲਾਂ ਮੈਡੀਕਲ ਲਈ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਅਭਿਨੰਦਨ ਨੇ ਕਿਹਾ ਕਿ ਦੇਸ਼ ਪਰਤਨ ਦੀ ਖੁਸ਼ੀ ਮੈਂ ਸ਼ਬਦਾਂ ਵਿਚ ਬਿਆਨ ਨਹੀ ਕਰ ਸਕਦਾ।
ਉਨ੍ਹਾਂ ਦੀ ਰਿਹਾਈ 'ਤੇ ਏਅਰਵਾਈਸ ਮਾਰਸ਼ਲ ਆਰ.ਜੀ. ਕਪੂਰ ਨੇ ਕਿਹਾ, 'ਵਿੰਗ ਕਮਾਂਡਰ ਅਭਿਨੰਦਨ ਨੂੰ ਸੌਂਪਿਆ ਗਿਆ ਹੈ। ਫੜ੍ਹੇ ਜਾਣ ਤੋਂ ਬਾਅਦ ਪਾਕਿਸਤਾਨ 'ਚ 60 ਘੰਟੇ ਰਹਿਣ ਤੋਂ ਬਾਅਦ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਭਾਰਤ ਆਇਆ ਹੈ। ਉਨ੍ਹਾਂ ਕਿਹਾ, 'ਅਸੀਂ ਪਾਇਲਟ ਨੂੰ ਵਾਪਸ ਦੇਖ ਕੇ ਬਹੁਤ ਖੁਸ਼ ਹਾਂ। ਪ੍ਰਤੀਕਿਰਿਆ ਦੇ ਤਹਿਤ ਪਾਕਿਸਤਾਨ ਨੇ ਵਿੰਗ ਕਮਾਂਡਰ ਨੂੰ ਵਾਪਸ ਸੌਂਪਿਆ। ਹੁਣ ਅਸੀਂ ਉਸ ਦਾ ਮੈਡੀਕਲ ਚੈਕਅਪ ਤੋਂ ਬਾਅਦ ਹੀ ਕੁਝ ਕਹਿ ਸਕਾਂਗੇ।
ਅਟਾਰੀ ਬਾਰਡਰ ਪਹੁੰਚਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ। ਰਾਤ 12 ਵਜੇ ਇਹ ਵਿਸ਼ੇਸ਼ ਜਹਾਜ਼ ਤੋਂ ਪਾਲਮ ਏਅਰ ਪੋਰਟ ਪਹੁੰਚੇ ਇਥੋਂ ਉਨ੍ਹਾਂ ਨੂੰ ਆਰ.ਆਰ. ਹਸਪਤਾਲ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਮੁਤਾਬਕ 4 ਦਿਨਾਂ ਤਕ ਉਹ ਹਸਪਤਾਲ 'ਚ ਹੀ ਰਹਿਣਗੇ। ਇਸ ਦੌਰਾਨ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਨਿਗਰਾਨੀ ਕਰੇਗੀ। ਇਸ ਤੋਂ ਬਾਅਦ ਹੀ ਉਹ ਘਰ ਜਾ ਸਕਣਗੇ।
ਕਮਾਂਡਰ ਅਭਿਨੰਦਨ ਦੇ ਆਗਮਨ ਨੂੰ ਲੈ ਕੇ ਇਕ ਦਰਜਨ ਤੋਂ ਵੱਧ ਉਡਾਣਾਂ ਲੇਟ
NEXT STORY