ਅੰਮ੍ਰਿਤਸਰ (ਇੰਦਰਜੀਤ)— ਦੇਸ਼ ਦੀ ਵੱਡੀ ਕੰਪਨੀ ਏਅਰ ਇੰਡੀਆ ਅੰਮ੍ਰਿਤਸਰ ਤੋਂ ਬਰਮਿੰਘਮ ਦੀ ਸਿੱਧੀ ਉਡਾਣ 15 ਅਗਸਤ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਕ ਪਾਸੇ ਜਿੱਥੇ ਅੰਮ੍ਰਿਤਸਰ-ਬਰਮਿੰਘਮ ਦੀ ਸਿੱਧੀ ਉਡਾਣ ਸ਼ੁਰੂ ਹੋਣ ਕਾਰਨ ਪੰਜਾਬ ਦੇ ਹਵਾਈ ਯਾਤਰੀਆਂ ਨੂੰ ਲਾਭ ਮਿਲੇਗਾ, ਉਥੇ ਹੀ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਦੀ ਹੋਂਦ ਵੀ ਦੇਸ਼ ਦੇ ਜ਼ਿਆਦਾਤਰ ਵਿਸ਼ਵ ਹਵਾਈ ਅੱਡਿਆਂ 'ਚ ਵੱਧ ਜਾਵੇਗੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਬਰਮਿੰਘਮ ਦੀ ਸਿੱਧੀ ਉਡਾਣ ਹੁਣ ਤੋਂ 5 ਮਹੀਨੇ ਪਹਿਲਾਂ ਬੰਦ ਹੋ ਚੁੱਕੀ ਸੀ ਕਿਉਂਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਜਹਾਜ਼ਾਂ ਲਈ ਏਅਰ ਸਪੇਸ ਬੰਦ ਕਰ ਦੇਣ ਤੋਂ ਬਾਅਦ ਬਦਲੇ ਹਾਲਾਤ ਦੇ ਕਾਰਨ ਏਅਰ ਇੰਡੀਆ ਸਮੇਤ ਹੋਰ ਜਹਾਜ਼ੀ ਕੰਪਨੀਆਂ ਨੂੰ ਵੀ ਆਪਣੀਆਂ ਉਡਾਣਾਂ ਦੇ ਰੂਟ ਬਦਲਣੇ ਪਏ ਸਨ, ਜਿਸ ਕਾਰਨ ਏਅਰ ਇੰਡੀਆ ਨੇ ਇਸ ਉਡਾਣ ਨੂੰ ਬੰਦ ਕਰ ਦਿੱਤਾ ਸੀ। ਪਿਛਲੇ ਮਹੀਨੇ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਜਹਾਜ਼ਾਂ ਲਈ ਏਅਰ ਸਪੇਸ ਖੋਲ੍ਹ ਦੇਣ ਦੀ ਇਜਾਜ਼ਤ ਤੋਂ ਬਾਅਦ ਭਾਰਤੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਬਰਮਿੰਘਮ ਦੀ ਸਿੱਧੀ ਉਡਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ।
'ਪੰਜਾਬ ਕੇਸਰੀ' ਸਮਾਚਾਰ ਪੱਤਰ ਸਮੂਹ ਨੇ ਹੁਣ ਤੋਂ ਡੇਢ ਮਹੀਨਾ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਉਕਤ ਬੰਦ ਹੋ ਚੁੱਕੀ ਏਅਰ ਇੰਡੀਆ ਉਡਾਣ 15 ਅਗਸਤ ਦੇ ਕਰੀਬ ਸ਼ੁਰੂ ਹੋ ਸਕਦੀ ਹੈ, ਜਿਸ ਦੀ ਹੁਣ ਸ਼ੁਰੂਆਤ ਹੋ ਰਹੀ ਹੈ। ਇਸ ਸਬੰਧ 'ਚ ਏਅਰ ਇੰਡੀਆ ਬੁਲਾਰੇ ਨੇ ਦੱਸਿਆ ਕਿ ਇਹ ਉਡਾਣ ਹਫਤੇ 'ਚ 3 ਦਿਨ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ।
ਕੈਪਟਨ ਦੇ ਮੰਤਰੀਆਂ ਨੇ ਫੂਲਕਾ ਖਿਲਾਫ ਖੋਲ੍ਹਿਆ ਮੋਰਚਾ
NEXT STORY