ਅਜਨਾਲਾ, ਹਰਸ਼ਾ ਛੀਨਾ (ਰਮਨਦੀਪ, ਨਿਰਵੈਲ) - ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ 'ਚ ਚੱਲ ਰਹੀਆਂ ਧਾਂਦਲੀਆਂ ਵਿਰੁੱਧ ਮਿੱਲ 'ਚ ਗੰਨਾ ਲੈ ਕੇ ਆਏ ਕਿਸਾਨਾਂ ਵੱਲੋਂ ਮਿੱਲ ਦੇ ਜੀ. ਐੱਮ. ਦਫਤਰ ਸਾਹਮਣੇ ਲੰਬਾ ਸਮਾਂ ਧਰਨਾ ਲਗਾ ਕੇ ਮਿੱਲ ਦੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ 'ਚ ਬੈਠੇ ਮਿੱਲ ਪ੍ਰਬੰਧਕ ਬੋਰਡ ਦੇ ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਿੱਲ ਦੀ ਮੁਰੰਮਤ ਕਰਨ ਸਮੇਂ ਅਧਿਕਾਰੀਆਂ ਵੱਲੋਂ ਲੱਖਾਂ ਰੁਪਏ ਗਬਨ ਕਰ ਲਏ ਹਨ ਤੇ ਮੁਰੰਮਤ ਸਹੀ ਢੰਗ ਨਾਲ ਨਾ ਹੋਣ ਕਾਰਨ ਮਿੱਲ ਬਹੁਤ ਘੱਟ ਪਿੜਾਈ ਕਰ ਰਹੀ ਹੈ। ਜਿਸ ਕਾਰਨ ਮਿੱਲ ਦੇ ਯਾਰਡ ਕੰਪਲੈਕਸ ਅਤੇ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਗੰਨੇ ਦੀਆਂ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਅਤੇ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮਿਲ ਕਰਮਚਾਰੀਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਸਿਆਸੀ ਸ਼ਹਿ 'ਤੇ 418 ਪਰਚੀਆਂ ਕੈਲੰਡਰ ਤੋੜ ਕੇ ਦਿੱਤੀਆਂ ਗਈਆਂ ਹਨ, ਜਿਸ ਕਾਰਨ ਇਸ ਮਿੱਲ ਦੇ ਏਰੀਏ ਦੇ ਕਿਸਾਨਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਸਰਪੰਚ ਅਮਰਬੀਰ ਸਿੰਘ ਸ਼ਾਹਲੀਵਾਲ, ਜੋਰਾ ਸਿੰਘ ਅਵਾਣ, ਗੁਰਦੀਪ ਸਿੰਘ ਸਿਰਸਾ ਸਮੇਤ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਮਿੱਲ ਦੀ ਮੁਰੰਮਤ ਸਹੀ ਢੰਗ ਨਾਲ ਨਾ ਹੋਣ ਕਾਰਨ ਪਿੜਾਈ ਕਾਫੀ ਢਿੱਲੀ ਰਫਤਾਰ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਨਿੱਜੀ ਖੰਡ ਮਿੱਲਾਂ ਇੱਕ ਘੰਟੇ ਅੰਦਰ ਕਰੀਬ 20 ਤੋਂ 25 ਟਰਾਲੀਆਂ ਗੰਨੇ ਦੀ ਪਿੜਾਈ ਕਰ ਰਹੀਆਂ ਹਨ ਪਰ ਸਰਹੱਦੀ ਖੇਤਰ ਦੀ ਇਹ ਇਕਲੌਤੀ ਅਤੇ ਪੰਜਾਬ ਦੀ ਸਭ ਤੋਂ ਵੱਡੀ ਖੰਡ ਮਿੱਲ ਇੱਕ ਘੰਟੇ ਅੰਦਰ ਕੇਵਲ 5 ਟਰਾਲੀਆਂ ਗੰਨੇ ਦੀ ਪਿੜਾਈ ਕਰ ਰਹੀ ਹੈ। ਧਰਨੇ 'ਚ ਸ਼ਾਮਲ ਕਿਸਾਨਾਂ ਨੇ ਮਿੱਲ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾਂ ਦਿੱਤਾ ਗਿਆ ਤਾਂ ਇਸ ਇਲਾਕੇ ਦੇ ਸਮੂਹ ਗੰਨਾਂ ਕਾਸ਼ਤਕਾਰ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹਰਪਾਲ ਸਿੰਘ ਹਾਸ਼ਮਪੁਰਾ, ਬਲਜਿੰਦਰ ਸਿੰਘ ਜਾਫਰਕੋਟ, ਬਲਜੀਤ ਸਿੰਘ, ਕਾਬਲ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ ਗੁੱਲਗੜ•, ਜਗਰੂਪ ਸਿੰਘ ਸੈਦੋਗਾਜੀ, ਨੋਗੀਨ ਸਿੰਘ, ਸੰਦੀਪ ਮਸੀਹ ਸੈਦੋਗਾਜੀ, ਹਰਜੀਤ ਸਿੰਘ ਲਾਲਵਾਲਾ, ਸੁਖਦੇਵ ਸਿੰਘ ਮੁਹਾਰ, ਦਿਲਬਾਗ ਸਿੰਘ ਕੋਟਲੀ, ਧਰਮਬੀਰ ਸਿੰਘ ਜਾਫਰਕੋਟ, ਪ੍ਰੀਤਮ ਸਿੰਘ, ਹਰਪਾਲ ਸਿੰਘ ਭਿੰਡੀ ਸੈਦਾ, ਸਰਪੰਚ ਗੁਰਚਰਨ ਸਿੰਘ ਬਰਲਾਸ, ਦਲਬੀਰ ਸਿੰਘ ਖਾਨਵਾਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਿੱਲ ਪ੍ਰਬੰਧਕਾਂ ਵੱਲੋਂ ਆਪਣੇ ਚਹੇਤਿਆਂ ਅਤੇ ਇਲਾਕੇ ਤੋਂ ਬਾਹਰ ਦੇ ਲੋਕਾਂ ਨੂੰ ਪਰਚੀਆਂ ਦੇ ਕੇ ਸਾਂਝਾਂ ਪਾਲੀਆਂ ਜਾ ਰਹੀਆਂ ਹਨ ਪਰ ਇਸ ਮਿੱਲ ਦੇ ਏਰੀਏ ਦੇ ਕਿਸਾਨਾਂ ਨੂੰ ਪਹਿਲਾਂ ਤਾਂ ਪਰਚੀਆਂ ਹੀ ਨਹੀਂ ਮਿਲਦੀਆਂ ਅਤੇ ਜਿੰਨਾਂ ਕਿਸਾਨਾਂ ਨੂੰ ਮਿਲ ਜਾਂਦੀਆਂ ਹਨ ਉਨ੍ਹਾਂ ਕਿਸਾਨਾਂ ਨੂੰ ਠੰਡ ਦੇ ਦਿਨਾਂ 'ਚ ਵਾਰੀ ਨਾਮ ਆਉਣ ਕਾਰਨ 4-5 ਦਿਨ ਮਿੱਲ 'ਚ ਰੁਲਣਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਮਿੱਲ ਦੇ ਜੀ. ਐੱਮ.
ਕਿਸਾਨਾਂ ਵੱਲੋਂ ਮਿੱਲ ਪ੍ਰਬੰਧਕਾਂ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਜੀ. ਐੱਮ ਸ਼ਿਵਰਾਜਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਰਚੀਆਂ ਕੈਲੰਡਰ ਅਨੁਸਾਰ ਹੀ ਦਿੱਤੀਆਂ ਜਾ ਰਹੀਆਂ ਹਨ ਅਤੇ ਮਿੱਲ ਦੀ ਮੁਰੰਮਤ ਵੀ ਬਿਲਕੁਲ ਸਹੀ ਤਰੀਕੇ ਨਾਲ ਹੋਈ ਹੈ।
'ਕੋਟਪਾ' ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
NEXT STORY