ਲੁਧਿਆਣਾ (ਅਸ਼ੋਕ): ਅੱਜ ਲੁਧਿਆਣਾ ਦੇ ਪੱਖੋਵਾਲ ਰੋਡ, ਕੰਚਨ ਕਲੋਨੀ ਵਿਖੇ ਏ.ਜੇ.ਐੱਸ ਫਿਜ਼ਿਓਥਰੈਪੀ ਹਸਪਤਾਲ ਅਤੇ ਰਿਹਬਿਲਿਟੇਸ਼ਨ ਸੈਂਟਰ ਵੱਲੋਂ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਹਸਪਤਾਲ ਦੇ ਪ੍ਰਮੁੱਖ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਡਾਕਟਰੀ ਜਾਂਚ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀਆਂ ਬਿਮਾਰੀਆਂ, ਦੰਦਾ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਦਿੱਕਤਾਂ ਅਤੇ ਹੋਰ ਆਮ ਸਹਿਤ ਸਬੰਧੀ ਬਿਮਾਰੀਆਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ।
ਇਸ ਮੌਕੇ ਫਿਜ਼ਿਓਥਰੈਪੀ ਦੇ ਮਾਹਰ ਡਾਕਟਰ ਅਭੇਜੀਤ ਸਿੰਘ ਨੇ ਕਿਹਾ ਕਿ ਫਿਜ਼ਿਓਥਰੈਪੀ ਦੇ ਇਲਾਜ ਲਈ ਪੂਰੇ ਉੱਤਰ ਭਾਰਤ ਵਿਚ ਪਹਿਲਾ ਪ੍ਰਾਈਵੇਟ ਹਸਪਤਾਲ ਹੈ ਜਿਸ ਵਿਚ ਅਤਿ-ਆਧੁਨਿਕ ਵਿਦੇਸ਼ੀ ਮਸ਼ੀਨਰੀ ਅਤੇ ਉਪਕਰਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਇਸ ਮੌਕੇ ਲੈਬੋਰਟਰੀ ਟੈਸਟ ਜਿਵੇਂ ਸ਼ੂਗਰ, ਐੱਚ.ਬੀ. ਟੈਸਟ ਬਿਲਕੁੱਲ ਮੁਫ਼ਤ ਕੀਤੇ ਗਏ, ਇਸ ਤੋਂ ਇਲਾਵਾ ਕਾਫੀ ਟੈਸਟਾਂ ਤੇ ਵਿਸ਼ੇਸ਼ ਤੌਰ 'ਤੇ ਛੋਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਾਲਾਂ ਦੀ ਟ੍ਰਾਂਸਪਲਾਂਟ ਅਤੇ ਫਿਜ਼ਿਓਥਰੈਪੀ 'ਤੇ ਵਿਸ਼ੇਸ਼ ਛੋਟ ਦਿੱਤੀ ਗਈ। ਇਸ ਕੈਂਪ ਵਿਚ 400 ਦੇ ਕਰੀਬ ਲੋਕਾਂ ਨੇ ਆਪਣੇ ਟੈਸਟ ਕਰਵਾ ਕੇ ਕੈਂਪ ਦਾ ਲਾਭ ਲਿਆ।
ਪੰਜਾਬ: ਪਤੀ ਵੱਲੋਂ ਪਤਨੀ ਦਾ ਕਤਲ, ਲਾਸ਼ ਦੇ ਮੂੰਹ 'ਤੇ ਮਾਰੀਆਂ ਚਪੇੜਾਂ! ਦੋਸਤ ਨੂੰ ਭੇਜੀ ਵੀਡੀਓ
NEXT STORY