ਲੁਧਿਆਣਾ (ਸੋਨੂ) : ਲੋਕ ਸਭਾ ਚੋਣਾਂ 2024 ਸਿਰ ’ਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਦੀ ਸੱਤਾ ’ਚ ਕਾਬਜ਼ ਹੋਣ ਕਾਰਨ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਸਥਿਤੀ ਦਿਲਚਸਪ ਬਣ ਚੁੱਕੀ ਹੈ। ਇਸ ਵਜ੍ਹਾ ਨਾਲ ਹੁਣ ਸਭ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ’ਤੇ ਟਿਕੀਆਂ ਹੋਈਆਂ ਹਨ। ਦੋਵੇਂ ਦਲਾਂ ’ਚ ਸਮਝੌਤੇ ਦੀ ਸੰਭਾਵਨਾ ਕਾਫੀ ਵੱਧ ਗਈ ਹੈ। ਜੇਕਰ ਦੋਵੇਂ ਦਲ ਇਕੱਠੇ ਹੁੰਦੇ ਹਨ ਤਾਂ ਅਕਾਲੀ ਦਲ ਅਤੇ ਭਾਜਪਾ ’ਚ ਸੀਟਾਂ ਦੀ ਵੰਡ ਹੋਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ, 14 ਮਾਰਚ ਨੂੰ ਪਾਰਟੀ 'ਚ ਹੋ ਸਕਦੇ ਨੇ ਸ਼ਾਮਲ
ਚਰਚਾਵਾਂ ਹਨ ਕਿ ਲੁਧਿਆਣਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਖ਼ਾਤੇ ’ਚ ਜਾ ਸਕਦੀ ਹੈ। ਲੁਧਿਆਣਾ ਲੋਕ ਸਭਾ ਸੀਟ ’ਤੇ ਹਿੰਦੂ ਚਿਹਰੇ ਨੂੰ ਉਤਾਰਨ ਨਾਲ ਸਮੀਕਰਨ ਕਾਫੀ ਹੱਦ ਤੱਕ ਅਕਾਲੀ-ਭਾਜਪਾ ਦੇ ਪਾਲੇ ’ਚ ਆ ਸਕਦੇ ਹਨ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਭਗ 1 ਸਾਲ ਪਹਿਲਾਂ ਵਿਪਨ ਸੂਦ ਕਾਕਾ ਨੂੰ ਐੱਮ. ਪੀ. ਲੁਧਿਆਣਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਹੁਕਮ, PSEB ਨੇ ਦੇ ਦਿੱਤੀ ਆਖ਼ਰੀ ਤਾਰੀਖ਼
ਵੈਸੇ ਵੀ ਕਾਕਾ ਸੂਦ ਸਾਫ-ਸੁੱਥਰੇ ਅਕਸ ਦੇ ਮਾਲਕ ਹਨ। ਲੁਧਿਆਣਾ ਦੀਆਂ ਕਈ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਵਪਾਰੀਆਂ ਨਾਲ ਜੁੜੇ ਹੋਏ ਹਨ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਸਰਵਿਸ ਕਲਾਸ ਦੇ ਲੋਕਾਂ ’ਚ ਵੀ ਲੋਕਪ੍ਰਿਯ ਹਨ। ਇਸ ਦੌਰਾਨ ਉਹ ਆਪੋਜ਼ੀਸ਼ਨ ਨੂੰ ਵੱਡੀ ਟੱਕਰ ਦੇ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ’ਚ ਪਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨਕਲੀ' ਜੁਰਾਬਾਂ ਵੇਚਣ 'ਤੇ Amazon ਨੂੰ 25 ਲੱਖ ਰੁਪਏ ਦਾ ਜੁਰਮਾਨਾ, ਚੰਡੀਗੜ੍ਹ ਦੇ ਵਿਅਕਤੀ ਨੇ ਕੀਤੀ ਸੀ ਸ਼ਿਕਾਇਤ
NEXT STORY