ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗਠਜੋੜ ਕਰ ਕੇ ਲੜੀਆਂ ਜਾਣਗੀਆਂ। ਅਕਾਲੀ ਦਲ ਕਾਲਾਂਵਾਲੀ, ਰਤੀਆ ਤੇ ਗੁਹਲਾ ਚੀਕਾ ਸੀਟਾਂ 'ਤੇ ਇਨੈਲੋ ਨਾਲ ਮਿਲ ਕੇ ਚੋਣਾਂ ਲੜੇਗਾ। ਕਾਲਾਂਵਾਲੀ ਤੋਂ ਪਾਰਟੀ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਹਨ, ਜਦਕਿ ਰਤੀਆ ਹਲਕੇ ਤੋਂ ਪਾਰਟੀ ਵਲੋਂ ਕੁਲਵਿੰਦਰ ਸਿੰਘ ਕੁਨਾਲ ਤੇ ਗੁਹਲਾ ਚੀਕਾ ਤੋਂ ਰਾਜ ਕੁਮਾਰ ਰਾਵਾਰਜਗੀਰ ਚੋਣ ਲੜਨਗੇ। ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਇਨੈਲੋ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਕੱਲ ਨੂੰ ਵਿਧਾਨ ਸਭਾ ਹਲਕਿਆਂ ਕਾਲਾਂਵਾਲੀ ਤੇ ਰਤੀਆ ਲਈ 2 ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਭਰਵਾਉਣ ਲਈ ਜਾਣਗੇ। ਬਾਦਲ ਨੇ ਦੱਸਿਆ ਕਿ ਇਨੈਲੋ ਨਾਲ ਮਿਲ ਕੇ ਲੜੀਆਂ ਜਾਣ ਵਾਲੀਆਂ ਬਾਕੀ ਸੀਟਾਂ ਦਾ ਐਲਾਨ ਕੱਲ ਕੀਤਾ ਜਾਵੇਗਾ।
ਕੈਨੇਡਾ 'ਚ ਪ੍ਰਵਾਸੀਆਂ ਨੂੰ ਮੁਫਤ ਸਿਟੀਜ਼ਨਸ਼ਿਪ ਦੇਵੇਗੀ ਲਿਬਰਲ ਪਾਰਟੀ
NEXT STORY