ਲੁਧਿਆਣਾ : ਕਾਂਗਰਸ ਖਿਲਾਫ ਸਿਆਸਤ ਦੀ ਲੜਾਈ 'ਚ ਪੰਜਾਬ ਭ 'ਚ ਧਰਨਾ ਲਾ ਕੇ ਸੜਕਾਂ ਜਾਮ ਕਰ ਰਿਹਾ ਅਕਾਲੀ ਦਲ ਸ਼ਾਇਦ ਇਹ ਭੁੱਲ ਗਿਆ ਕਿ ਇਸ ਕਾਰਨ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਲਾਡੋਵਾਲ 'ਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੇ ਅਕਾਲੀ ਦਲ ਵਲੋਂ ਬੰਦ ਕਰਨ ਤੋਂ ਲੋਕ ਇਧਰੋਂ-ਉੱਧਰ ਜਾਣ ਲਈ ਤਰਲੇ ਕੱਢਦੇ ਹੋਏ ਨਜ਼ਰ ਆਏ। ਕੋਈ ਇਕ ਹੱਥ ਨਾਲ ਆਪਣੇ ਬੱਚਿਆਂ ਨੂੰ ਮੋਢੇ 'ਤੇ ਲੱਦ ਕੇ ਅਤੇ ਦੂਜੇ ਨਾਲ ਸਮਾਨ ਚੁੱਕ ਕੇ ਪੈਦਲ ਚੱਲ ਰਿਹਾ ਸੀ, ਕੋਈ ਵਿਦਿਆਰਥੀ ਆਪਣੇ ਪੇਪਰ ਲਈ ਲੇਟ ਹੋ ਰਿਹਾ ਸੀ ਅਤੇ ਕਿਸੇ ਮਰੀਜ਼ ਨੇ ਦਵਾਈ ਲੈਣ ਜਾਣਾ ਸੀ ਪਰ ਧਰਨੇ 'ਤੇ ਬੈਠੇ ਅਕਾਲੀ ਆਗੂ ਧੁੱਪ 'ਚ ਬੈਠ ਕੇ ਮੂੰਗਫਲੀਆਂ ਖਾਣ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਸਨ। ਮੁਸਾਫਰਾਂ ਲਈ ਕੋਈ ਵਾਹਨ ਨਹੀਂ ਸੀ, ਸਿਰਫ ਸਿਆਸੀ ਆਗੂਆਂ ਖਿਲਾਫ ਗੁੱਸਾ ਸੀ ਕਿਉਂਕਿ ਜਨਹਿੱਤ ਦੇ ਦਾਅਵੇ ਕਰਨ ਵਾਲੇ ਹੀ ਉਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਸਨ। ਇਸ ਦੌਰਾਨ ਇਕ ਵਿਅਕਤੀ ਨੇ ਦੱਸਿਆ ਕਿ ਉਹ ਨਕੋਦਰ ਤੋਂ ਆਇਆ ਹੈ ਅਤੇ ਉਸ ਨੇ ਲੁਧਿਆਣਾ ਜਾਣਾ ਹੈ। ਉਸ ਨੂੰ ਬੱਸ ਨੇ ਫਿਲੌਰ ਹੀ ਉਤਾਰ ਦਿੱਤਾ ਸੀ। ਉੱਥੋਂ ਉਸ ਨੂੰ ਕਰੀਬ 10 ਕਿਲੋਮੀਟਰ ਦੂਰ ਪੈਦਲ ਚੱਲਣਾ ਪੈਣਾ ਸੀ। ਉਸ ਨੇ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਸਿਆਸੀ ਆਗੂਆਂ ਨੂੰ ਇਨ੍ਹਾਂ ਧਰਨਿਆਂ ਤੋਂ ਕੀ ਮਿਲਦਾ ਹੈ। ਕੁਝ ਔਰਤਾਂ ਲੁਧਿਆਣਾ 'ਚ ਇਲਾਜ ਕਰਾਉਣ ਲਈ ਸੀ. ਐੱਮ. ਸੀ. ਹਸਪਤਾਲ ਨੂੰ ਜਾ ਰਹੀਆਂ ਸਨ। ਇਕ ਔਰਤ ਦੇ ਸੀਨੇ 'ਚ ਦਰਦ ਹੋ ਰਿਹਾ ਸੀ ਅਤੇ ਉਹ ਦਿਲ ਦੀ ਮਰੀਜ ਹੈ ਪਰ ਹੁਣ ਕੀ ਕੀਤਾ ਜਾਵੇ, ਉਸ ਨੂੰ ਵੀ ਪੈਦਲ ਹੀ ਜਾਣਾ ਪੈ ਰਿਹਾ ਸੀ ਕਿਉਂਕਿ ਅਕਾਲੀਆਂ ਦੇ ਧਰਨੇ ਕਾਰਨ ਨਾ ਤਾਂ ਉਸ ਨੂੰ ਕੋਈ ਬੱਸ ਮਿਲ ਰਹੀ ਸੀ ਅਤੇ ਨਾ ਹੀ ਆਟੋ। ਇਸੇ ਤਰ੍ਹਾਂ ਬੀ. ਏ. ਦੀਆਂ ਕੁਝ ਵਿਦਿਆਰਥਣਾਂ ਦਾ ਪੇਪਰ ਸੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਉਹ ਸਮੇਂ 'ਤੇ ਨਹੀਂ ਪੁੱਜੀਆਂ ਤਾਂ ਉਨ੍ਹਾਂ ਦਾ ਭਵਿੱਖ ਖਰਾਬ ਹੋ ਜਾਵੇਗਾ।
ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਭੋਗਪੁਰ ਜਾਮ 'ਚ ਫਸੀ
NEXT STORY