ਚੰਡੀਗੜ੍ਹ : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਲਗਾਤਾਰ ਚੌਥੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਕਾਲੀ ਆਗੂਆਂ ਸਮੇਤ ਵਰਕਰਾਂ ਵੱਲੋਂ ਪੰਜਾਬ ਰਾਜ ਭਵਨ ਵੱਲ ਕੂਚ ਕੀਤਾ ਜਾ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਰੋਜ਼ਾਨਾ ਪ੍ਰਦਰਸ਼ਨ ਕਰ ਰਹੇ ਅਕਾਲੀ ਵਰਕਰਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ। ਅਕਾਲੀ ਦਲ ਸ਼ਰਾਬ ਕਾਂਡ ਮਾਮਲੇ ਦੀ ਜਾਂਚ ਸੀ. ਬੀ. ਆਈ. ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦਾ ਖ਼ਾਸ ਉਪਰਾਲਾ, ਵਧਾਈ ਜਾਵੇਗੀ ਟੈਸਟਿੰਗ ਸਮਰੱਥਾ
ਦੱਸ ਦੇਈਏ ਕਿ ਬੀਤੇ ਦਿਨ ਵੀ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਦੀ ਅਗਵਾਈ 'ਚ ਅਕਾਲੀ ਦਲ ਨੇ ਧਰਨਾ ਦਿੱਤਾ ਸੀ ਅਤੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਗਾਬੜੀਆ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਜਾਇਜ਼ ਸ਼ਰਾਬ ਕਾਰਨ 130 ਮੌਤਾਂ ਹੋਣ ਦੇ ਮਾਮਲੇ 'ਚ ਅਜੇ ਤੱਕ ਨਾ ਤਾਂ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਤੇ ਨਾ ਹੀ ਘਟਨਾ ਦੀ ਨਿਖੇਧੀ ਕੀਤੀ, ਜਿਸ ਦਾ ਅਸਲ ਕਾਰਣ ਇਹ ਹੈ ਕਿ ਸ਼ਰਾਬ ਅਤੇ ਰੇਤ ਮਾਫ਼ੀਆ ਵੱਲੋਂ ਕਾਂਗਰਸ ਹਾਈਕਮਾਨ ਨੂੰ ਪੈਸੇ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਪਰਿਵਾਰ ਨੇ ਰੱਜ ਕੇ ਕੱਢੀ ਭੜਾਸ
ਉਨ੍ਹਾਂ ਕਿਹਾ ਸੀ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਇਸ ਨਾਜਾਇਜ਼ ਤੌਰ 'ਤੇ ਕਮਾਏ ਪੈਸੇ ਨੂੰ ਪੰਜਾਬ ਤੋਂ ਦਿੱਲੀ ਭੇਜ ਜਾਣ ਦੇ ਮਾਮਲੇ ਦੀ ਪੈੜ ਨੱਪੀ ਜਾਣੀ ਚਾਹੀਦੀ ਹੈ। ਇਸ ਮੌਕੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੀ ਕਿ ਮੰਗਾਂ ਮੰਨੇ ਜਾਣ ਤੱਕ ਪਾਰਟੀ ਇਸੇ ਤਰੀਕੇ ਨਾਲ ਗ੍ਰਿਫ਼ਤਾਰੀਆਂ ਦੇਣੀਆਂ ਜਾਰੀ ਰੱਖੇਗੀ।
ਇਹ ਵੀ ਪੜ੍ਹੋ : ਫ਼ਿਰੌਤੀ ਲਈ ਜੇਲ੍ਹ 'ਚੋਂ ਹੀ ਘੰਟੀ ਵਜਾਉਂਦਾ ਸੀ ਗੈਂਗਸਟਰ, ਵਸੂਲੀ ਕਰਨ ਗਈ ਮਾਂ ਅਸਲੇ ਸਣੇ ਗ੍ਰਿਫ਼ਤਾਰ
ਲੁਧਿਆਣਾ 'ਚ 'ਗਣੇਸ਼ ਚਤੁਰਥੀ' ਦੀਆਂ ਤਿਆਰੀਆਂ ਸ਼ੁਰੂ, ਮੂਰਤੀਆਂ ਬਣਾਉਣ 'ਚ ਜੁੱਟੇ ਮੂਰਤੀਕਾਰ
NEXT STORY