ਅੰਮ੍ਰਿਤਸਰ (ਵੈੱਬ ਡੈਸਕ, ਸਾਗਰ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਸੁਖਬੀਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਘਟਨਾ ਨੂੰ ਇਕ ਬੱਚਾ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਦਿਨਾਂ ਵਿਚ ਜਾਂਚ ਕਰਨ ਦੀ ਗੱਲ ਆਖੀ ਸੀ ਪਰ ਅੱਜ ਤਕ ਕੁੱਝ ਨਹੀਂ ਕੀਤਾ ਗਿਆ। 3 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ’ਚ ਬੇਅਦਬੀ ਹੋਈ। ਪੁਲਸ ਨੂੰ ਦੋਸ਼ੀ ਫੜਾਏ ਗਏ ਪਰ ਪੰਜਾਬ ਸਰਕਾਰ ਨੇ ਕਾਰਵਾਈ ਕਰਨ ਦੀ ਬਜਾਏ ਦੋਸ਼ੀ ਨੂੰ ਸਿੱਧਾ ਜੇਲ ਭੇਜ ਦਿੱਤਾ। 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਗੁਟਕਾ ਸਾਹਿਬ ਨੂੰ ਸਰੋਵਰ ਵਿਚ ਸੁੱਟਿਆ ਗਿਆ। ਐੱਸ. ਜੀ. ਪੀ. ਸੀ. ਨੇ ਮੁਲਜ਼ਮ ਨੂੰ ਫੜ ਕੇ ਪੁਲਸ ਨੂੰ ਸੂਚਿਤ ਕੀਤਾ ਪਰ ਕਿੰਨੀ ਦੇਰ ਤਕ ਜਦੋਂ ਪੁਲਸ ਨਹੀਂ ਆਈ ਤਾਂ ਐੱਸ.ਜੀ. ਪੀ. ਸੀ. ਨੇ ਖੁਦ ਮੁਲਜ਼ਮ ਨੂੰ ਥਾਣੇ ਪਹੁੰਚਾਇਆ। ਕਾਰਵਾਈ ਕਰਨ ਦੀ ਬਜਾਏ ਅਗਲੇ ਹੀ ਦਿਨ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ 5 ਦਿਨਾਂ ਦੀ ਪ੍ਰਾਹੁਣੀ, ਝੂਠੇ ਲਾਰਿਆਂ ਦਾ ਖਮਿਆਜ਼ਾ ਭੁਗਤਣ ਲਈ ਰਹੇ ਤਿਆਰ : ਬਾਦਲ
ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਚ ਨੀਚ ਹਰਕਤ ਕੀਤੀ ਗਈ। ਮੁਲਜ਼ਮ ਦੀ ਲਾਸ਼ ਪੁਲਸ ਨੂੰ ਸੌਂਪੀ ਗਈ। ਸਰਕਾਰ ਨੇ ਜਾਂਚ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕੀਤੀ ਅਤੇ ਕਿਹਾ ਕਿ ਦੋ ਦਿਨਾਂ ’ਚ ਜਾਂਚ ਪੂਰੀ ਹੋਵੇਗੀ। ਸੁਖਬੀਰ ਨੇ ਕਿਹਾ ਕਿ ਡੀ. ਐੱਨ. ਏ. ਰਾਹੀਂ ਹਰ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ ਪਰ ਸਰਕਾਰ ਨੇ ਦੋ ਦਿਨਾਂ ਵਿਚ ਮੁਲਜ਼ਮ ਦਾ ਸਸਕਾਰ ਕਰ ਦਿੱਤਾ। ਸਰਕਾਰ ਆਖਦੀ ਕਿ ਇਸ਼ਤਿਹਾਰ ਲਗਾਇਆ ਹੈ ਜਿਸ ਤੋਂ ਬਾਅਦ ਹੀ ਸਸਕਾਰ ਕੀਤਾ ਹੈ। ਸੁਖਬੀਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦਾ ਸਸਕਾਰ ਸਬੂਤ ਮਿਟਾਉਣ ਲਈ ਕੀਤਾ ਗਿਆ ਹੈ। ਕਾਰਵਾਈ ਦੇ ਨਾਂ ’ਤੇ ਡੀ. ਐੱਸ. ਪੀ. ਪੱਧਰ ’ਤੇ ਜਾਂਚ ਕਮੇਟ ਬਣਾਕੇ ਸਿਰਫ ਖਾਨਾਪੂਰਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਡੇਰਾ ਸੱਚ ਖੰਡ ਬੱਲਾਂ ਹੋਏ ਨਤਮਸਤਕ
ਸੁਖਬੀਰ ਨੇ ਕਿਹਾ ਕਿ ਅੱਜ ਕਈ ਤਾਕਤਾਂ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਆਬਾਦੀ ਦੇ ਹਿਸਾਬ ਨਾਲ ਸਿੱਖ ਧਰਮ ਸਭ ਤੋਂ ਛੋਟਾ ਪਰ ਇਹ ਸਭ ਤੋਂ ਮਿਹਨਤੀ ਧਰਮ ਹੈ। ਗੁਰੂ ਸਾਹਿਬ ਨੇ ਮੀਰੀ-ਪੀਰੀ ਦੇ ਸਿਧਾਂਤ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸ਼੍ਰੋਮਣੀ ਅਕਲੀ ਦਲ ਨੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਕਈ ਤਾਕਤਾਂ ਨੇ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨ ਲਈ ਚੋਣਾਂ ਵਿਚ ਹਿੱਸਾ ਲਿਆ। ਏਜੰਸੀਆਂ ਨੇ ਐੱਸ. ਜੀ. ਪੀ. ਸੀ ਨੂੰ ਕਮਜ਼ੋਰ ਕਰਨ ਲਈ ਘੁੱਸਪੈਠ ਵੀ ਕੀਤੀ ਅਤੇ ਪੰਥ ਦੇ ਪਿੱਠ ’ਤੇ ਛੁਰਾ ਵੀ ਮਰਿਆ।
ਇਹ ਵੀ ਪੜ੍ਹੋ : ਚੜ੍ਹਦੇ ਸਾਲ ਦੋ ਪਰਿਵਾਰਾਂ ’ਚ ਵਿਛੇ ਸੱਥਰ, ਛੁੱਟੀ ’ਤੇ ਆਏ ਫੌਜੀ ਸਣੇ ਦੋ ਨੌਜਵਾਨਾਂ ਦੀ ਮੌਤ
ਸੁਖਬੀਰ ਬਾਦਲ ਨੇ ਕਿਹਾ ਕਿ ਪੰਥ ਦੀ ਸਰਕਾਰ ਦੌਰਾਨ ਹੋਈ ਬੇਅਦਬੀ ਦਾ ਵੱਡਾ ਦੁੱਖ ਹੈ। ਇਸ ਲਈ ਸ੍ਰੀ ਦਰਬਾਰ ਸਾਹਿਬ ਵਿਚ ਸਮੁੱਚੇ ਅਕਾਲੀ ਦਲ ਵਲੋਂ ਮੁਆਫ਼ੀ ਮੰਗੀ ਗਈ, ਪਛਚਾਤਾਪ ਕੀਤਾ ਗਿਆ। ਭਾਵੇਂ ਸਾਡੇ ਰਾਜ ਵਿਚ ਬੇਅਦਬੀ ਹੋਈ ਸੀ ਪਰ ਪੰਥ ਦੋਸ਼ੀਆਂ ਨੇ ਇਸ ਨੂੰ ਪੰਥ ਦਾ ਨਾਂ ਦਿੱਤਾ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਈ ਹੈ। ਜਿਸ ਤੋਂ ਬਾਅਦ ਇਨ੍ਹਾਂ ਨੇ ਧਰਨਾ ਲਗਾਇਆ ਅਤੇ ਸਿਰਫ ਸਿਆਸਤ ਹੀ ਕੀਤੀ। ਸੁਖਬੀਰ ਨੇ ਕਿਹਾ ਕਿ ਜਥੇਬੰਦੀਆਂ ਦੇ ਕਹਿਣ ’ਤੇ ਸਾਡੀ ਸਰਕਾਰ ਨੇ ਸੀ. ਬੀ. ਆਈ. ਨੂੰ ਜਾਂਚ ਸੌਂਪ ਦਿੱਤੀ, ਜੇ ਉਸ ਸਮੇਂ ਸਾਡੇ ਹੱਥੋਂ ਜਾਂਚ ਨਾ ਲਈ ਜਾਂਦੀ ਤਾਂ ਅਸੀਂ ਉਸੇ ਸਮੇਂ ਸਭ ਸਾਫ ਕਰ ਦੇਣਾ ਸੀ। ਜਦਕਿ ਕਾਂਗਰਸ ਨੇ ਪੰਜ ਸਾਲਾਂ ਵਿਚ ਇਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਕਾਂਗਰਸ ਨੇ ਕਮਿਸ਼ਨ ਬਿਠਾਏ, ਕੁੰਵਰ ਵਿਜੇ ਪ੍ਰਤਾਪ ਵਰਗੇ ਪੰਥ ਦੋਸ਼ੀਆਂ ਦੀ ਸਿੱਟ ਬਣਾਈ ਗਈ ਸਾਰਾ ਜ਼ੋਰ ਲਗਾ ਦਿੱਤਾ ਪਰ ਪ੍ਰਮਾਤਮਾ ਦੇ ਘਰ ਜੋ ਗ਼ਲਤ ਕਰਦਾ ਉਸ ਨੂੰ ਭੁਗਤਣਾ ਪੈਂਦਾ, ਹਾਈਕੋਰਟ ਨੇ ਆਖਿਆ ਕਿ ਜਾਂਚ ਵਿਚ ਸਿਰਫ ਸਿਆਸਤ ਹੋਈ। ਸੁਖਬੀਰ ਨੇ ਕਿਹਾ ਕਿ ਹੁਣ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਘਟਨਾ ਹੋਈ ਹੈ ਤਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਕਿਉਂ ਕੁੱਝ ਨਹੀਂ ਬੋਲੇ। ਇਹ ਲੋਕ ਉਸ ਸਮੇਂ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੀ ਧਰਨਾ ਲਗਾ ਕੇ ਬੈਠੇ ਸਨ।
ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਧੀ ਨੇ ਲਿਆ ਫਾਹਾ, ਰੋਂਦਾ ਪਿਓ ਬੋਲਿਆ ‘ਦਾਜ ’ਚ ਮੰਗ ਕੇ ਲਈ ਮਰਸੀਡੀਜ਼, ਫਿਰ ਵੀ ਨਾ ਭਰਿਆ ਢਿੱਡ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲਦ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ 'ਕਾਂਗਰਸ', ਵਿਧਾਇਕਾਂ ਸਣੇ ਕਈਆਂ ਦੀ ਹੋਵੇਗੀ ਛੁੱਟੀ
NEXT STORY