ਬਾਘਾਪੁਰਾਣਾ, (ਰਾਕੇਸ਼)- ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ 12 ਜੂਨ ਨੂੰ 11 ਵਜੇ ਪੰਜਾਬ ਪੱਧਰੀ ਧਰਨੇ ਦੇਣ ਦੇ ਹਾਈਕਮਾਂਡ ਵੱਲੋਂ ਆਏ ਫੈਸਲੇ 'ਤੇ ਜ਼ਿਲਾ ਮੋਗਾ ਵਿਖੇ ਧਰਨਾ ਦੇਣ ਅਤੇ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ਲਈ ਕੌਂਸਲ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੇ ਦਫਤਰ ਵਿਖੇ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ 'ਚ ਬਲਤੇਜ ਸਿੰਘ ਲੰਗੇਆਣਾ, ਗੁਰਮੇਲ ਸਿੰਘ ਸੰਗਤਪੁਰਾ, ਜਗਤਾਰ ਸਿੰਘ ਰੋਡੇ, ਪਵਨ ਢੰਡ, ਗੁਰਜੰਟ ਸਿੰਘ ਭੁੱਟੋ ਰੋਡੇ, ਕਰਨਲ ਦਰਸ਼ਨ ਸਿੰਘ, ਵੀਰਪਾਲ ਸਮਾਲਸਰ ਆਦਿ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਮਾਹਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਅਤੇ ਲੋਟੂ ਨੀਤੀਆਂ ਖਿਲਾਫ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ 12 ਜੂਨ ਤੋਂ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਝੂਠ ਦਾ ਪੁਲੰਦਾ ਅਤੇ ਗੁੰਮਰਾਹਕੁੰਨ ਸਾਬਿਤ ਹੋਏ ਹਨ, ਜਦਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਸ਼ਰੀਫ ਲੋਕਾਂ 'ਤੇ ਝੂਠੇ ਪਰਚੇ ਪਾ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਸੱਤਾ ਦੇ ਨਸ਼ੇ 'ਚ ਕਾਂਗਰਸੀ ਲੋਕਾਂ ਨੂੰ ਭੁੱਲ ਚੁੱਕੇ ਹਨ ਅਤੇ ਜਿੱਥੇ ਵੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਜਾਂ ਝੂਠਾ ਪਰਚਾ ਪਾਇਆ ਜਾਵੇਗਾ, ਉੱਥੇ ਹੀ ਜ਼ਿਲੇ ਭਰ ਦੇ ਅਕਾਲੀ ਵਰਕਰ ਧਰਨਾ ਲਾ ਕੇ ਅਣਮਿੱਥੇ ਸਮੇਂ ਲਈ ਸੜਕੀ ਆਵਾਜਾਈ ਰੋਕ ਦੇਣਗੇ।
ਇਸ ਸਮੇਂ ਅਮਰਜੀਤ ਸਿੰਘ ਸਾਬਕਾ ਚੇਅਰਮੈਨ, ਕੇਵਲ ਗਰਗ, ਜਗਮੋਹਨ ਸਿੰਘ ਬੀ. ਬੀ. ਸੀ., ਸੁਖਚਰਨ ਸਿੰਘ ਸ਼ਿੰਦਾ, ਜਗਦੀਸ਼ ਚੋਟੀਆ, ਕਰਨਲ ਦਰਸ਼ਨ ਸਿੰਘ, ਕੁਲਦੀਪ ਜੋਗਾ, ਗੁਰਮੁਖ ਸਿੰਘ ਲੰਡੇ, ਬਚਿੱਤਰ ਕਾਲੇਕੇ, ਸੁਖਹਰਪ੍ਰੀਤ ਸਿੰਘ ਰੋਡੇ, ਤਰਲੋਚਨ ਕਾਲੇਕੇ ਆਦਿ ਮੌਜੂਦ ਸਨ।
ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ 'ਚ ਔਰਤ ਸਣੇ 4 ਅੜਿੱਕੇ
NEXT STORY