ਮੋਗਾ (ਕਸ਼ਿਸ਼ ਸਿੰਗਲਾ)- ਕੋਟਕਪੂਰਾ ਤੋਂ ਮੋਗਾ ਸਾਈਡ ਆ ਰਹੀਆਂ ਕਾਰਾਂ ਨੂੰ ਇੱਕ ਤੇਜ਼ ਰਫਤਾਰ ਕੈਂਟਰ ਨੇ ਪਿੱਛੋਂ ਦੀ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਕਾਰਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਚਾਲਕ ਨੇ ਸ਼ਰਾਬ ਪੀਤੀ ਪੀਤੀ ਹੋਈ ਸੀ। ਉਸ ਨੇ ਆਪਣੇ ਕੈਂਟਰ 'ਚ ਲੱਕੜਾਂ ਲੱਦੀਆਂ ਹੋਈਆਂ ਸਨ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਐੱਸ.ਐੱਸ.ਐੱਫ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਟ੍ਰੈਫਿਕ ਕੰਟਰੋਲ ਕੀਤਾ।
ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਹਰਦੀਪ ਸਿੰਘ ਨੇ ਕਿਹਾ ਕਿ ਅੱਗੇ ਜਾਮ ਲੱਗਾ ਹੋਣ ਕਾਰਨ ਕਾਰਾਂ ਪਿੱਛੇ ਰੁਕੀਆਂ ਹੋਈਆਂ ਸਨ ਤਾਂ ਇਸ ਦੌਰਾਨ ਪਿੱਛੋਂ ਤੇਜ਼ ਰਫਤਾਰ ਕੈਂਟਰ ਆਇਆ, ਜੋ ਕਿ ਲੱਕੜਾਂ ਨਾਲ ਭਰਿਆ ਹੋਇਆ ਸੀ। ਉਸ ਦਾ ਚਾਲਕ ਨਸ਼ੇ ਨਾਲ ਟੁੰਨ ਸੀ ਤੇ ਉਸ ਨੇ ਬੇਸੁਰਤੀ 'ਚ ਉਸ ਤੋਂ ਬ੍ਰੇਕ ਨਾ ਲੱਗੀ ਤੇ ਕੈਂਟਰ ਲਿਆ ਕੇ ਖੜ੍ਹੀਆਂ ਗੱਡੀਆਂ 'ਚ ਮਾਰਿਆ, ਜਿਸ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਇਸ ਟੱਕਰ ਮਗਰੋਂ ਕਈ ਨੌਜਵਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਕੈਂਟਰ ਚਾਲਕ ਜਸਕਰਨ ਸਿੰਘ ਨੇ ਕਿਹਾ ਕਿ ਉਹ ਕੋਟਕਪੂਰਾ ਤੋਂ ਮੋਗਾ ਸਾਈਡ ਆ ਰਿਹਾ ਸੀ ਅਤੇ ਕੈਂਟਰ ਲੱਕੜਾਂ ਨਾਲ ਲੱਦਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕਾਰ ਵਾਲਿਆਂ ਨੇ ਅੱਗੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਸ ਨੇ ਵੀ ਕੈਂਟਰ ਦੀਆਂ ਬ੍ਰੇਕਾਂ ਲਗਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਫਿਰ ਵੀ ਉਸ ਦਾ ਟੈਂਕਰ ਕਾਰਾਂ ਨਾਲ ਜਾ ਕੇ ਟਕਰਾ ਗਿਆ।
ਇਸ ਮੌਕੇ ਐੱਸ.ਐੱਸ.ਐੱਫ. ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਲ ਸਿੰਘ ਰੋਡ ਕੋਲ ਐਕਸੀਡੈਂਟ ਹੋਇਆ ਹੈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਤਿੰਨ ਕਾਰਾਂ ਦਾ ਨੁਕਸਾਨ ਹੋਇਆ ਅਤੇ ਕੈਂਟਰ ਵਾਲੇ ਨੇ ਉਨ੍ਹਾਂ ਨੂੰ ਟੱਕਰ ਮਾਰੀ ਹੈ। ਅਸੀਂ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਵਾਨ ਬਣਿਆ ਪਤੀ! ਪਤਨੀ ਨਾਲ ਜੋ ਕੀਤਾ ਜਾਣ ਕੰਬ ਜਾਵੇਗੀ ਤੁਹਾਡੀ ਵੀ ਰੂਹ, ਬਰਫ਼ ਵਾਲਾ ਸੂਆ ਤੇ ਰਾਡ...
NEXT STORY