ਲੁਧਿਆਣਾ (ਸੰਨੀ) : ਨਗਰ ਦੀ ਟਰੈਫਿਕ ਪੁਲਸ ਥਾਣਿਆਂ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਆਲਕੋਮੀਟਰ ਚਲਾਉਣ ਦੀ ਸਿਖਲਾਈ ਦੇਣ ਜਾ ਰਹੀ ਹੈ। ਸ਼ਨੀਵਾਰ ਦੇ ਦਿਨ 23 ਜੂਨ ਨੂੰ ਇਹ ਸਿਖਲਾਈ ਥਾਣਾ ਮੁਖੀਆਂ ਦੇ ਸੁਰੱਖਿਆ ਗਾਰਡਾਂ ਅਤੇ ਹੋਰ ਸਟਾਫ ਨੂੰ ਦਿੱਤੀ ਜਾਵੇਗੀ। ਇਸ ਸਮੇਂ ਟਰੈਫਿਕ ਪੁਲਸ ਦੇ ਕੋਲ 50 ਤੋਂ ਜ਼ਿਆਦਾ ਆਲਕੋਮੀਟਰ ਮੁਹੱਈਆ ਹਨ ਜੋ ਥਾਣਿਆਂ ਨੂੰ ਵੀ ਅਲਾਟ ਕੀਤੇ ਗਏ ਹਨ ਪਰ ਕਈ ਵਾਰ ਥਾਣਾ ਪੁਲਸ ਦੇ ਸਟਾਫ ਨੂੰ ਆਲਕੋਮੀਟਰ ਚਲਾਉਣ ਦੀ ਜਾਣਕਾਰੀ ਨਾ ਹੋਣ ਕਾਰਨ ਜਾਂ ਤਾਂ ਉਨ੍ਹਾਂ ਨੂੰ ਸ਼ਰਾਬੀ ਚਾਲਕ ਨੂੰ ਛੱਡਣਾ ਪੈਂਦਾ ਸੀ ਜਾਂ ਫਿਰ ਟਰੈਫਿਕ ਪੁਲਸ ਦੀ ਟੀਮ ਬੁਲਾਉਣਾ ਪੈਂਦੀ ਹੈ। ਹੁਣ ਥਾਣਾ ਪੁਲਸ ਦੇ ਸਟਾਫ ਨੂੰ ਸਿਖਲਾਈ ਦੇਣ ਤੋਂ ਬਾਅਦ ਸ਼ਰਾਬੀ ਵਾਹਨ ਚਾਲਕਾਂ 'ਤੇ ਜ਼ਿਆਦਾ ਕਾਰਵਾਈ ਕੀਤੀ ਜਾ ਸਕੇਗੀ।
ਨਸ਼ੇ 'ਚ ਟੱਲੀ ਨੌਜਵਾਨ ਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਕੁੱਟਿਆ
NEXT STORY