ਅੰਮ੍ਰਿਤਸਰ (ਸੰਜੀਵ) : ਰਾਣੀ ਦਾ ਬਾਗ ਸਥਿਤ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਨਸ਼ੇ ਟੱਲੀ ਨੌਜਵਾਨ ਨੇ ਪਹਿਲਾਂ ਤਾਂ ਪੰਪ ਦੇ ਕਰਿੰਦੇ ਨੂੰ ਕੁੱਟਿਆ ਤੇ ਫਿਰ ਉਸ ਦੇ ਹੱਥੋਂ ਕਰੀਬ 5-6 ਹਜ਼ਾਰ ਰੁਪਏ ਖੋਹ ਕੇ ਲੈ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੈਟਰੋਲ ਪੰਪ ਦੇ ਕਰਿੰਦੇ ਰਵਿੰਦਰ ਕੁਮਾਰ ਦਾ ਕਹਿਣਾ ਹੈ ਇਕ ਗੱਡੀ 'ਚ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਗੱਡੀ 'ਚ ਤੇਲ ਪਵਾਇਆ ਤੇ ਫਿਰ ਇਕ ਨੌਜਵਾਨ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਬਾਥਰੂਮ ਕਰਨ ਲੱਗਾ ਤਾਂ ਜਦੋਂ ਪੰਪ
ਮੁਲਾਜ਼ਮ ਨੇ ਉਸਨੂੰ ਦਰਵਾਜ਼ਾ ਬੰਦ ਕਰਨ ਲਈ ਕਿਹਾ ਤਾਂ ਉਕਤ ਨੌਜਵਾਨ ਦੇ ਸਾਥੀਆਂ ਨੇ ਮਿਲ ਕੇ ਉਸ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਂਦੇ ਹੋਏ ਉਸ ਕੋਲੋਂ ਨਕਦੀ ਖੋਹ ਕੇ ਗਏ। ਪੁਲਸ ਨੇ ਗੱਡੀ ਦੇ ਨੰਬਰ ਤੋਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵਿਧਾਇਕ ਦੀ ਪੱਗ ਲਾਹ ਕੇ ਮਾਫੀਆ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਸ਼ਰਮਸ਼ਾਰ ਕੀਤਾ
NEXT STORY