ਲੌਂਗੋਵਾਲ, (ਵਸ਼ਿਸ਼ਟ, ਵਿਜੈ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੌਂਗੋਵਾਲ ਕਸਬੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ 'ਆਪ' ਦੇ ਸਹਿ ਕਨਵੀਨਰ ਵਿਧਾਇਕ ਅਮਨ ਅਰੋੜਾ ਅਤੇ 'ਆਪ' ਵਰਕਰਾਂ ਨੇ ਡਰੇਨ ਦੇ ਪੁਲ 'ਤੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਰੋੜਾ ਨੇ ਕਿਹਾ ਕਿ ਅਕਾਲੀ ਹੋਣ ਜਾਂ ਕਾਂਗਰਸੀ ਇੱਥੇ ਸਭ ਸੰਤ ਜੀ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕਣ ਲਈ ਹੀ ਆਉਂਦੇ ਹਨ ਅਤੇ ਸੰਤ ਲੌਂਗੋਵਾਲ ਦੀਆਂ 32 ਬਰਸੀਆਂ ਲੰਘ ਜਾਣ ਅਤੇ ਅਨੇਕਾਂ ਸਰਕਾਰੀ ਸਮਾਗਮ ਹੋਣ ਦੇ ਬਾਵਜੂਦ ਕਸਬੇ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਲੌਂਗੋਵਾਲ 'ਚ ਨਾ ਡਰੇਨ ਦਾ ਪੁਲ ਬਣ ਸਕਿਆ, ਨਾ ਹੀ ਬੱਸ ਸਟੈਂਡ, ਲੜਕੀਆਂ ਦੇ ਸਕੂਲ ਦੀ ਉਸਾਰੀ ਨੂੰ ਰੁਕਿਆ ਲੰਬਾ ਸਮਾਂ ਹੋ ਚੁੱਕਾ ਹੈ । ਹਸਪਤਾਲ ਵਿਚ ਡਾਕਟਰ ਨਹੀਂ ਹਨ।
ਵਿਧਾਇਕ ਨੇ ਕਿਹਾ ਕਿ ਇਹ ਮਸਲੇ ਉਹ ਖੁਦ ਕਈ ਵਾਰ ਵਿਧਾਨ ਸਭਾ 'ਚ ਉਠਾ ਚੁੱਕੇ ਹਨ ਪਰ ਸਰਕਾਰ ਕੋਈ ਠੋਸ ਜਵਾਬ ਨਹੀਂ ਦਿੰਦੀ। ਲੌਂਗੋਵਾਲ ਕਸਬੇ ਦੇ ਕਈ ਪ੍ਰਾਜੈਕਟ ਅਧੂਰੇ ਪਏ ਹਨ ਪਰ ਸਰਕਾਰ ਦੇ ਦੁਆਰੇ ਕੋਈ ਸੁਣਵਾਈ ਨਹੀਂ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨੂੰ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ । ਇਸ ਮੌਕੇ ਲੌਂਗੋਵਾਲ ਕਸਬੇ ਦੇ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਹੋਏ।
ਇਸ ਸਮੇਂ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ, ਕਰਨੈਲ ਸਿੰਘ ਜੱਸੇਕਾ, ਕਰਮ ਸਿੰਘ ਬਰਾੜ, ਰਾਜੂ ਟੇਲਰ, ਪ੍ਰੀਤਮ ਸਿੰਘ, ਵਿੱਕੀ ਵਸ਼ਿਸ਼ਟ, ਵਿੱਕੀ ਮੰਗਲਾ, ਸੁਖਪਾਲ ਸਿੰਘ, ਮਿੱਠੂ ਸਿੰਘ ਸਾਬਕਾ ਐੱਮ. ਸੀ. ਨੇ ਇਸ ਧਰਨੇ ਨੂੰ ਸੰਬੋਧਨ ਕੀਤਾ।
ਭਾਰਤ 15 ਦੇਸ਼ਾਂ ਨੂੰ 34 ਰੁਪਏ ਪੈਟਰੋਲ ਤੇ 29 ਨੂੰ 37 ਰੁਪਏ ਵੇਚ ਰਿਹੈ ਡੀਜ਼ਲ
NEXT STORY