ਪਾਤਡ਼ਾਂ, (ਸ਼ੀਸ਼ਪਾਲ)- ਆਲ ਇੰਡੀਆ ਹਿੰਦੂ ਸ਼ਿਵ ਸੈਨਾ ਨੇ ਕਿਹਾ ਕਿ ਦੇਸ਼ ਅੰਦਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ’ਤੇ ਜਿੱਥੇ ਸਮੁੱਚਾ ਦੇਸ਼ ਗਹਿਰੇ ਸੋਗ ’ਚ ਡੁੱਬਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਸਮਾਗਮ ਵਿਚ ਜਾ ਕੇ ਸ਼ਾਮਲ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਨਾਲ ਸਮੁੱਚੇ ਦੇਸ਼-ਪ੍ਰੇਮੀਆਂ ਦੇ ਦਿਲਾਂ ਨੂੰ ਗਹਿਰੀ ਸੱਟ ਵੱਜੀ ਹੈ। ਰੋਸ ਵਜੋਂ ਅੱਜ ਪਾਤਡ਼ਾਂ ਦੇ ਭਗਤ ਸਿੰਘ ਚੌਕ ਵਿਖੇ ਹਿੰਦੂ ਸ਼ਿਵ ਸੈਨਾ ਦੇ ਸੈਂਕਡ਼ੇ ਸ਼ਿਵ ਸੈਨਿਕਾਂ ਵੱਲੋਂ ਕੌਮੀ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਦੀ ਅਗਵਾਈ ਹੇਠ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਰਮੇਸ਼ ਕੁੱਕੂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਭਾਰਤ ਦੇਸ਼ ਦੀ ਮਹਾਨ ਸ਼ਖਸੀਅਤ ਸਨ ਪਰ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾਣਾ ਤੇ ਉਥੇ ਪਾਕਿ ਸੈਨਾ ਮੁਖੀ ਨੂੰ ਗਲੇ ਲਾਉਣ ਨਾਲ ਸਮੁੱਚੇ ਭਾਰਤੀਆਂ ਦੇ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਪਾਕਿ ਸੈਨਾ ਵੱਲੋਂ ਰੋਜ਼ਾਨਾ ਹੀ ਬਾਰਡਰ ’ਤੇ ਭਾਰਤੀ ਚੌਕੀਆਂ ’ਤੇ ਹਮਲਾ ਕਰਦੀ ਹੈ। ਸਾਡੇ ਸੈਂਕਡ਼ੇ ਹੀ ਜਵਾਨ ਸ਼ਹੀਦ ਹੋਏ ਹਨ। ਬਾਰਡਰ ’ਤੇ ਵਸੇ ਪਿੰਡ ਇਨ੍ਹਾਂ ਦੀ ਗੋਲਾਬਾਰੀ ਦਾ ਸ਼ਿਕਾਰ ਹੋਏ ਹਨ, ਜਿਸ ਨਾਲ ਹਜ਼ਾਰਾਂ ਹੀ ਲੋਕ ਬੇਘਰ ਹੋ ਰਹੇ ਹਨ। ਸ਼੍ਰੀ ਕੁੱਕੂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਹੀ ਅਜਿਹੇ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਹਨ, ਜਿਨ੍ਹਾਂ ਨੇ ਕਾਰਗਿਲ ਦੀ ਜੰਗ ਦੌਰਾਨ ਪਾਕਿਸਤਾਨ ਦੇ ਦੰਦ ਖੱਟੇ ਕਰ ਕੇ ਭਾਰਤ ਦਾ ਸਿਰ ਉੱਚਾ ਕੀਤਾ।
ਇਸ ਮੌਕੇ ਪ੍ਰਸ਼ੋਤਮ ਸਿੰਗਲਾ ਜ਼ਿਲਾ ਪ੍ਰਧਾਨ ਦਿਹਾਤੀ, ਸਚਿਨ ਅਾਜ਼ਾਦ ਜ਼ਿਲਾ ਪ੍ਰਧਾਨ ਯੁਵਾ ਸ਼ਿਵ ਸੈਨਾ, ਵਿਨੋਦ ਕੁਮਾਰ ਘੋਗਾ ਸਕੱਤਰ, ਨਵੀਨ ਗਰਗ ਬਲਾਕ ਪ੍ਰਧਾਨ, ਕ੍ਰਿਸ਼ਨ ਸਿੰਘ ਸ਼ਹਿਰੀ ਪ੍ਰਧਾਨ, ਸੁਭਾਸ਼ ਗੋਇਲ, ਸਾਹਿਲ ਗੋਇਲ, ਸੱਤਿਆਵਾਨ ਖਟਕੜ ਕੌਂਸਲਰ, ਰਾਜੀਵ ਸਿੰਗਲਾ, ਅਸ਼ੋਕ ਕੁਮਾਰ, ਰਮੇਸ਼ ਬਾਂਸਲ, ਵਿਨੋਦ ਕੁਮਾਰ, ਰਾਮ ਚੰਦ ਸਿੰਗਲਾ, ਮਨੋਜ ਗੋਇਲ ਪ੍ਰਧਾਨ, ਪ੍ਰਮੋਦ ਕੁਮਾਰ ਲਾਡੀ, ਰਾਹੁਲ ਕੁਮਾਰ, ਅਜੇ ਗਰਗ, ਅਸ਼ਵਨੀ ਭੁਟਾਲ, ਵਿਜੇ ਗਰਗ, ਮੁਨੀਸ਼ ਕੁਮਾਰ, ਦੀਪਕ ਗਰਗ, ਗਣੇਸ਼ਾ ਰਾਮ, ਕਿਰਤ ਕੁਮਾਰ, ਬੁੱਧ ਰਾਮ, ਬੌਬੀ ਠੇਕੇਦਾਰ, ਸੁਨੀਲ ਕੁਮਾਰ, ਸੁਰੇਸ਼ ਗੋਇਲ ਆਦਿ ਹਾਜ਼ਰ ਸਨ।
ਝਗੜੇ ਦੀਆਂ 12 ਵਾਰਦਾਤਾਂ ਕਰ ਚੁੱਕਾ ਗੈਂਗਸਟਰ ਕਾਲੀ ਸਾਥੀ ਕਾਕਾ ਸਮੇਤ ਗ੍ਰਿਫਤਾਰ
NEXT STORY