ਜਲੰਧਰ (ਜ.ਬ.) : ਜਲੰਧਰ ਵਿੱਚ ਈਸਾਈ ਭਾਈਚਾਰੇ ਵੱਲੋਂ ਕੀਤੇ ਗਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਪ੍ਰਦਰਸ਼ਨ 10 ਦਸੰਬਰ ਨੂੰ ਡੀ.ਸੀ. ਦਫ਼ਤਰ ਦੇ ਬਾਹਰ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ਼ ਤੇਜਸਵੀ ਮਿਨਹਾਸ ਅਤੇ ਭਾਨਾ ਸਿੱਧੂ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਕੀਤਾ ਗਿਆ ਸੀ।
ਰੋਸ ਪ੍ਰਦਰਸ਼ਨ ਦੌਰਾਨ ਈਸਾਈ ਭਾਈਚਾਰੇ ਨੇ ਭਾਨਾ ਸਿੱਧੂ, ਤੇਜਸਵੀ ਮਿਨਹਾਸ ਅਤੇ ਇੱਕ ਹੋਰ ਔਰਤ ਦੇ ਪੁਤਲੇ ਫੂਕਣੇ ਸਨ। ਪਰ ਹੈਰਾਨੀ ਉਦੋਂ ਹੋਈ ਜਦੋਂ ਤੀਸਰੇ ਪੁਤਲੇ 'ਤੇ ਲਗਾਈ ਗਈ ਤਸਵੀਰ ਕਿਸੇ ਵਿਵਾਦਤ ਵਿਅਕਤੀ ਦੀ ਨਹੀਂ, ਸਗੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮਾਤਾ ਚਰਨ ਕੌਰ ਦੀ ਸੀ।
ਪ੍ਰਸ਼ੰਸਕਾਂ 'ਚ ਭਾਰੀ ਰੋਸ
ਜਿਉਂ ਹੀ ਇਹ ਮਾਮਲਾ ਸਾਹਮਣੇ ਆਇਆ, ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਨਾਰਾਜ਼ਗੀ ਫੈਲ ਗਈ। ਪ੍ਰਸ਼ੰਸਕਾਂ ਨੇ ਦੋਸ਼ ਲਾਇਆ ਕਿ ਚਰਨ ਕੌਰ ਦਾ ਇਸ ਪੂਰੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਉਨ੍ਹਾਂ ਨੂੰ ਬਿਨਾਂ ਕਾਰਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਵਿਵਾਦ ਦੇ ਦੌਰਾਨ, ਕੁਝ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਰਾਦਾ ਭਾਨਾ ਸਿੱਧੂ ਦੀ ਮਾਤਾ ਦਾ ਪੁਤਲਾ ਲਿਆਉਣ ਦਾ ਸੀ, ਪਰ ਗਲਤੀ ਨਾਲ ਉਨ੍ਹਾਂ ਕੋਲ ਚਰਨ ਕੌਰ ਦੀ ਤਸਵੀਰ ਵਾਲਾ ਪੁਤਲਾ ਆ ਗਿਆ । ਹਾਲਾਂਕਿ, ਇਸ ਵਿਵਾਦ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਵੀਡੀਓ ਜਾਰੀ ਕਰਦਿਆਂ ਇਸ ਘਟਨਾ ਉੱਤੇ ਮੁੁਆਫੀ ਮੰਗ ਲਈ ਗਈ ਹੈ।
ਸੰਗਰੂਰ ਪੁਲਸ ਨੇ ਕੱਢਿਆ ਫ਼ਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ
NEXT STORY