ਭਿੱਖੀਵਿੰਡ/ਖਾਲੜਾ, (ਅਮਨ, ਸੁਖਚੈਨ)- ਸਰਬ ਭਾਰਤ ਨੌਜਵਾਨ ਸਭਾ ਬਲਾਕ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਵਿਖੇ ਰੋਸ ਮੁਜ਼ਾਹਰਾ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਕਾਲਾ ਨੇ ਕਿਹਾ ਕਿ ਕਠੂਆ, ਉਨਾਵ ਤੇ ਸੂਰਤ ਵਿਚ ਜੋ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ, ਇਸ ਨਾਲ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ। ਕਠੂਆ ਵਿਖੇ 8 ਸਾਲਾ ਬੱਚੀ ਨਾਲ ਮੰਦਰ ਵਿਚ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਕਾਤਲਾਂ ਦੀ ਪੁਸ਼ਤ-ਪਨਾਹੀ ਬੀ. ਜੇ. ਪੀ. ਕਰ ਰਹੀ ਹੈ। ਦਰਅਸਲ ਬੀ. ਜੇ. ਪੀ. ਦੀ ਅਗਵਾਈ ਵਾਲੀ ਮੋਦੀ ਸਰਕਾਰ ਔਰਤਾਂ 'ਤੇ ਹੋ ਰਹੇ ਕੁਕਰਮਾਂ ਨੂੰ ਰੋਕ ਨਹੀਂ ਸਕੀ। ਦੇਸ਼ ਵਿਚ ਘੱਟਗਿਣਤੀ ਦੀ ਲੋਕ ਪਹਿਲਾਂ ਹੀ ਸਹਿਮ ਵਿਚ ਹਨ ਅਤੇ ਹੁਣ ਬੱਚੀਆਂ ਵੀ ਆਜ਼ਾਦੀ ਨਾਲ ਘੁੰਮ-ਫਿਰ ਨਹੀਂ ਸਕਦੀਆਂ।
ਸੀ. ਪੀ. ਆਈ. ਬਲਾਕ ਭਿੱਖੀਵਿੰਡ ਦੇ ਸਕੱਤਰ ਪਵਨ ਕੁਮਾਰ ਮਲਹੋਤਰਾ ਨੇ ਬੱਚੀਆਂ ਦੇ ਹੋ ਰਹੇ ਜਬਰ-ਜ਼ਨਾਹ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦਾ ਕਾਨੂੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੰਦਾ ਪਰ ਚਾਹੀਦਾ ਇਹ ਹੈ ਕਿ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਵਿਸ਼ਾਲਦੀਪ ਸਿੰਘ ਵਲਟੋਹਾ, ਬਲਬੀਰ ਸਿੰਘ ਬੱਲੂ, ਡਾ. ਰਸਾਲ ਸਿੰਘ, ਜਸਪਾਲ ਸਿੰਘ, ਅਨੂਪ ਸਿੰਘ, ਬਲਵਿੰਦਰ ਸਿੰਘ, ਤਲਵਿੰਦਰ ਸਿੰਘ, ਗਰਵੇਲ ਸਿੰਘ ਤੇ ਗੁਰਲਾਲ ਸਿੰਘ ਵੀ ਹਾਜ਼ਰ ਸਨ।
ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਗੱਡੀ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਮੁੜ ਵਾਪਸ ਪਰਤੀ
NEXT STORY