ਜਲੰਧਰ (ਵਰੁਣ) : ਜਲੰਧਰ 'ਚ ਨਾਮੀ ਟਰੈਵਲ ਏਜੰਟ ਆਰ.ਐੱਸ. ਗਲੋਬਲ ਦੇ ਮਾਲਕ ਸੁਖਚੈਨ ਸਿੰਘ ਰਾਹੀ 'ਤੇ 24 ਸਾਲਾ ਲੜਕੀ ਨੂੰ ਹੋਟਲ 'ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਥਾਣਾ ਨਵੀ ਬਾਰਾਦਰੀ ਦੀ ਪੁਲਸ ਨੇ ਮੁਲਜ਼ਮ ਸੁਖਚੈਨ ਸਿੰਘ ਰਾਹੀ ਖ਼ਿਲਾਫ਼ ਜਬਰ ਜਨਾਹ ਦਾ ਪਰਚਾ ਦਰਜ ਕਰ ਲਿਆ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਫਿਲਹਾਲ ਲੜਕੀ ਦਾ ਇਲਾਜ ਚੱਲ ਰਿਹਾ ਹੈ।
ਸੁਸਾਈਡ ਨੋਟ ਵਿੱਚ ਲੜਕੀ ਨੇ ਸੁਖਚੈਨ ਸਿੰਘ ਰਾਹੀ ਦਾ ਨਾਮ ਅਤੇ ਉਸ ਦੀ ਕੰਪਨੀ ਦਾ ਨਾਮ ਵੀ ਲਿਖਿਆ ਹੈ। ਮੁਲਜ਼ਮ ਨੇ ਕੈਨੇਡਾ ਭੇਜਣ ਦੇ ਬਹਾਨੇ ਉਸ ਨਾਲ ਅਜਿਹਾ ਕੀਤਾ। ਪੁਲਸ ਨੇ ਕਾਨੂੰਨੀ ਰਾਏ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲੜਕੀ ਕੋਲੋਂ ਸੁਸਾਈਡ ਨੋਟ ਬਰਾਮਦ ਕੀਤਾ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਨੋਟ 'ਚ ਪੀੜਤਾ ਨੇ ਲਿਖਿਆ ਹੈ ਕਿ ਉਹ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਪੀਜੀ ਵਿਚ ਰਹਿੰਦੀ ਹੈ। ਉਸ ਨੇ ਬੀਤੀ 20 ਅਗਸਤ ਨੂੰ ਇੰਡੋ ਕੈਨੇਡੀਅਨ ਦੇ ਨਾਲ ਲੱਗਦੀ ਗਲੀ ਵਿੱਚ ਸਥਿਤ ਵੱਡੀ ਆਰ.ਐੱਸ. ਗਲੋਬਲ ਟਰੈਵਲ ਏਜੰਸੀ ਦੇ ਦਫ਼ਤਰ ਵਿੱਚ ਫੋਨ ਕੀਤਾ ਸੀ। ਉਸ ਨੇ ਕੰਪਨੀ ਦੀ ਕਰਮਚਾਰੀ ਪੱਲਵੀ ਨਾਲ ਫੋਨ 'ਤੇ ਗੱਲ ਕੀਤੀ ਸੀ।
ਉਸ ਨੂੰ ਅਗਲੇ ਦਿਨ ਯਾਨੀ 21 ਅਗਸਤ ਨੂੰ ਦਫ਼ਤਰ ਆਉਣ ਲਈ ਕਿਹਾ। ਜਿੱਥੇ ਉਸ ਦੀ ਮੀਟਿੰਗ ਸੁਖਚੈਨ ਸਿੰਘ ਰਾਹੀ ਨਾਮਕ ਟਰੈਵਲ ਏਜੰਸੀ ਦੇ ਮਾਲਕ ਨਾਲ ਕਰਵਾਈ ਗਈ, ਜੋ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਸੀ। ਮੁਲਜ਼ਮ ਨੇ ਪੀੜਤਾ ਦਾ ਨੰਬਰ ਲੈ ਲਿਆ। ਲੜਕੀ ਨੇ ਉਸ ਨੂੰ ਸਿੰਗਾਪੁਰ ਜਾਣ ਬਾਰੇ ਦੱਸਿਆ ਸੀ। ਪਰ ਰਾਹੀ ਨੇ ਉਸ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੀ ਗੱਲ ਆਖੀ। ਜਿਸ ਵਿੱਚ ਉਸਦਾ ਖਰਚਾ ਵੀ ਘੱਟ ਹੋਵੇਗਾ।
ਪੀੜਤ ਨੇ ਆਪਣੇ ਸਾਰੇ ਦਸਤਾਵੇਜ਼ ਉਕਤ ਦੋਸ਼ੀ ਦੇ ਨੰਬਰ 'ਤੇ ਭੇਜ ਦਿੱਤੇ। ਜਿਸ ਤੋਂ ਬਾਅਦ ਦੋਸ਼ੀ ਨੇ ਪੀੜਤ ਲੜਕੀ ਨੂੰ ਬੱਸ ਸਟੈਂਡ ਤੋਂ ਅਦਾਲਤ ਨੂੰ ਜਾਂਦੇ ਰਸਤੇ 'ਚ ਹੋਟਲ 'ਚ ਬੁਲਾਇਆ। ਪੀੜਤਾ ਨੇ ਕਿਹਾ ਕਿ ਪਹਿਲਾਂ ਲੜਕੀ ਦੀ ਹੋਟਲ 'ਚ ਐਂਟਰੀ ਕੀਤੀ ਗਈ ਤੇ ਫਿਰ ਦੂਜੀ ਮੰਜ਼ਿਲ 'ਤੇ ਇਕ ਕਮਰੇ 'ਚ ਲੈ ਗਿਆ। ਪੀੜਤਾ ਨੇ ਸੁਸਾਈਡ ਨੋਟ 'ਚ ਅੱਗੇ ਕਿਹਾ- ਉਸ ਨੇ ਕਮਰੇ 'ਚ ਕੋਲਡ ਡਰਿੰਕ ਪੀਤੀ, ਜਿਸ ਤੋਂ ਬਾਅਦ ਉਸ ਨੂੰ ਯਾਦ ਨਹੀਂ ਕਿ ਉਸ ਨਾਲ ਕੀ ਹੋਇਆ। ਪਰ ਮੈਨੂੰ ਯਕੀਨਨ ਪਤਾ ਲੱਗਾ ਕਿ ਮੇਰੇ ਨਾਲ ਦੋ ਵਾਰ ਗਲਤ ਕੰਮ ਹੋਇਆ ਹੈ। ਜਿਸ ਤੋਂ ਬਾਅਦ ਮੈਨੂੰ ਪੀ.ਜੀ. ਛੱਡ ਦਿੱਤਾ ਗਿਆ।
ਪੀੜਤਾ ਨੇ ਸੁਸਾਈਡ ਨੋਟ 'ਚ ਅੱਗੇ ਲਿਖਿਆ ਕਿ ਹੁਣ ਮੈਨੂੰ ਲੱਗਾ ਹੈ ਕਿ ਮੈਂ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ। ਜਿਸ ਕਾਰਨ ਮੈਂ ਹੁਣ ਇਹ ਜ਼ਿੰਦਗੀ ਜੀਣਾ ਨਹੀਂ ਚਾਹੁੰਦੀ। ਮੇਰੀ ਮੌਤ ਦਾ ਸਿਰਫ ਰਾਹੀ ਹੀ ਜਿੰਮੇਵਾਰ ਹੋਵੇਗਾ। ਮੇਰੀ ਬੇਨਤੀ ਹੈ ਕਿ ਰਾਹੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕਿਸੇ ਹੋਰ ਕੁੜੀ ਨਾਲ ਅਜਿਹਾ ਨਾ ਹੋਵੇ। ਕੁੜੀ ਨੇ ਸੁਸਾਈਡ ਨੋਟ ਦੇ ਹੇਠਾਂ ਆਪਣੇ ਦਸਤਖਤ ਵੀ ਕੀਤੇ ਹੋਏ ਸਨ।
ਕੇਂਦਰੀ ਜੇਲ੍ਹ 'ਚ ਬੰਦ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਰੋ-ਰੋ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ
NEXT STORY