ਡੇਰਾਬੱਸੀ (ਅਨਿਲ) : ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਪਿੰਡ ਜਨੇਤਪੁਰ ਨੇੜੇ ਅਮੋਨੀਆ ਗੈਸ ਨਾਲ ਭਰਿਆ ਇਕ ਟੈਂਕਰ ਹਾਦਸਾਗ੍ਰਸਤ ਹੋ ਕੇ ਹਾਈਵੇ ਦੇ ਵਿਚਕਾਰ ਪਲਟ ਗਿਆ । ਇਸ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਅਮੋਨੀਆ ਗੈਸ ਲੀਕ ਹੋਣ ਕਾਰਨ ਇਕ ਬਹੁਤ ਵੱਡਾ ਹਾਦਸਾ ਟਲ ਗਿਆ । ਹਾਈਵੇ ਦੇ ਦੋਵੇਂ ਪਾਸੇ ਟੈਂਕਰ ਕਾਰਨ ਆਵਾਜਾਈ ਲਗਭਗ 5 ਘੰਟੇ ਪ੍ਰਭਾਵਿਤ ਰਹੀ। ਜਾਣਕਾਰੀ ਮੁਤਾਬਿਕ ਹਾਦਸਾ ਡੇਰਾਬੱਸੀ ਪੁਲਸ ਥਾਣੇ ਦੀ ਹੱਦ ਤੋਂ ਕੁਝ ਕਦਮ ਪਹਿਲਾਂ ਲਾਲੜੂ ਥਾਣਾ ਖੇਤਰ ਵਿਚ ਐੱਸ. ਪੀ. ਸਪ੍ਰਿੰਗਸ ਫੈਕਟਰੀ ਦੇ ਸਾਹਮਣੇ ਸਵੇਰੇ ਸਾਢੇ 8 ਵਜੇ ਵਾਪਰਿਆ । ਸ਼ਾਹਜਹਾਂਪੁਰ ਵਲੋਂ 15 ਟਨ ਤਰਲ ਅਮੋਨੀਆ ਗੈਸ ਭਰਕੇ ਟੈਂਕਰ ਡੇਰਾਬੱਸੀ ਇੰਡਸਟਰੀਅਲ ਫੋਕਲ ਪੁਆਇੰਟ ਮੰਡੀ-4 ਸਥਿਤ ਅਮੋਨੀਆ ਸਪਲਾਈ ਕੰਪਨੀ ਵਿਚ ਜਾ ਰਿਹਾ ਸੀ । ਉਸ ਦੇ ਪਿੱਛੇ ਹੀ ਦੋ ਟੈਂਕਰ ਆ ਰਹੇ ਸਨ ।
ਟੈਂਕਰ ਚਾਲਕ ਕਰਨੈਲ ਸਿੰਘ ਤੇ ਜਤਿੰਦਰ ਨੇ ਦੱਸਿਆ ਕਿ ਅੱਗੇ ਜਾ ਰਹੀ ਇਕ ਕਾਰ ਨੇ ਟਰਾਲੀ ਨੂੰ ਓਵਰਟੇਕ ਕਰਦੇ ਹੋਏ ਅਚਾਨਕ ਸੜਕ ਵਿਚਕਾਰ ਬਰੇਕ ਲਾ ਦਿੱਤੀ, ਉਸ ਨੂੰ ਬਚਾਉਣ ਦੇ ਚੱਕਰ ਵਿਚ ਉਸ ਨੇ ਟੈਂਕਰ ਇਕ ਪਾਸੇ ਵੱਲ ਕੱਟਿਆ ਤੇ ਟੈਂਕਰ ਹਾਈਵੇ ਦੇ ਡਿਵਾਈਡਰ 'ਤੇ ਚੜ੍ਹ ਗਿਆ ਤੇ ਪਲਟ ਗਿਆ । ਟੈਂਕਰ ਹਾਦਸਾਗ੍ਰਸਤ ਹੋ ਕੇ ਹਾਈਵੇ 'ਤੇ ਸਿੱਧਾ ਫੈਲ ਗਿਆ । ਉਸ ਦਾ ਚਾਲਕ ਯੁਕਤ ਕੈਬਿਨ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਜਾ ਡਿਗਿਆ । ਦੂਜੇ ਪਾਸੇ ਕੋਈ ਵਾਹਨ ਨਹੀਂ ਸੀ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦੀ ਸੀ । ਅਮੋਨੀਆ ਲੀਕੇਜ ਕਾਰਨ ਲੋਕਾਂ ਵਿਚ ਖੌਫ ਫੈਲਣ ਲੱਗਾ । ਲੀਕੇਜ ਕਾਰਨ ਜਿਥੇ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ, ਉਥੇ ਹੀ ਅੱਖਾਂ ਵਿਚ ਜਲਣ ਮਹਿਸੂਸ ਕੀਤੀ ਗਈ । ਕਰੀਬ ਸਾਢੇ 12 ਵਜੇ ਮਸ਼ੀਨਾਂ ਵਲੋਂ ਟੈਂਕਰ ਸਿੱਧਾ ਕਰਕੇ ਇਕ ਪਾਸੇ ਕੀਤਾ ਗਿਆ। ਇਸ ਦੌਰਾਨ ਅੰਬਾਲੇ ਵੱਲ ਵਾਹਨਾਂ ਦਾ ਜਾਮ ਜ਼ਿਆਦਾ ਰਿਹਾ, ਜਦੋਂਕਿ ਕਈ ਵਾਰ ਇਕ ਸੜਕ 'ਤੇ ਹੀ ਦੋਵੇਂ ਪਾਸਿਓਂ ਟ੍ਰੈਫਿਕ ਚਲਾਉਣੀ ਪਈ।
ਮੋਨਿਕ ਜਿੰਦਲ ਦੀ ਹੱਤਿਆ ਦੇ ਕੇਸ 'ਤੇ ਬੋਲੇ ਧਰਮਸੋਤ, 24 ਘੰਟੇ ਅੰਦਰ ਦੋਸ਼ੀ ਕੀਤੇ ਜਾਣ ਗ੍ਰਿਫਤਾਰ
NEXT STORY