ਅੰਮ੍ਰਿਤਸਰ (ਰਮਨ) - ਅੰਦਰੂਨ ਸ਼ਹਿਰ ਵਿਚ 36 ਖੂਹੀ ਚੌਕ ਗਲੀ ਰਾਗੀਆਂ ਵਿਚ ਦੁਪਹਿਰ 3 ਕੁ ਵਜੇ ਤਿੰਨ ਮੰਜ਼ਿਲਾਂ ਲੱਕੜ ਦੇ ਮਕਾਨ ਵਿਚ ਭਿਆਨਕ ਅੱਗ ਲਗ ਗਈ, ਜਿਸ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚ ਗਈਆਂ। ਘਟਨਾ ਸਥਾਨ ’ਤੇ ਪਹੁੰਚੇ ਵਲੰਟੀਅਰਾਂ ਨੇ ਘਰ ਦੇ ਅੰਦਰੋਂ ਦੋ ਛੋਟੀਆਂ ਬੱਚੀਆਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਦੋ ਸਿਲੰਡਰਾਂ ਨੂੰ ਅੱਗ ’ਚੋਂ ਬਾਹਰ ਕੱਢਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)
ਗਲੀ ਢਾਈ ਫੁੱਟ ਹੋਣ ਕਾਰਨ ਫਾਇਰ ਵਲੰਟੀਅਰਾਂ ਨੂੰ ਅੱਗ ਬੁਝਾਉਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਕਤ ਘਰ ਵਿਚ ਦੋ ਪਰਿਵਾਰ ਰਹਿੰਦੇ ਹਨ। ਜਦੋਂ ਅੱਗ ਲੱਗੀ ਤਾਂ ਦੋਨੋਂ ਭਰਾ ਬਾਹਰ ਸਨ। ਘਰ ਵਿਚ ਦੋ ਜਨਾਨੀਆਂ ਅਤੇ ਉਨ੍ਹਾਂ ਦੀਆਂ ਦੋ ਧੀਆਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਸੀ. ਬੀ. ਆਈ. ਤੇ ਕੋਈ ਵੀ ਜਾਂਚ ਕਮੇਟੀ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦੇ ਪਾਈ : ਹਰਪਾਲ ਚੀਮਾ
NEXT STORY