ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੰਜਾਬ 'ਚ ਸਾਰੇ ਧਾਰਮਿਕ ਸਥਾਨ ਵੀ ਬੰਦ ਹਨ। ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਧਾਰਮਿਕ ਸਥਾਨਾਂ ਖੋਲ੍ਹਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ 'ਚ ਸ਼ਰਾਬ ਦੇ ਠੇਕੇ ਖੋਲ੍ਹ ਸਕਦੀ ਹੈ ਤਾਂ ਧਾਰਮਿਕ ਸਥਾਨ ਕਿਉਂ ਨਹੀਂ। ਮਜੀਠੀਆ ਨੇ ਕਿਹਾ ਜੇਕਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੇ ਲੋਕਾਂ ਨੂੰ ਬਾਕੀ ਥਾਵਾਂ 'ਤੇ ਆਉਣ ਜਾਣ ਦੀ ਖੁੱਲ੍ਹ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ 'ਤੇ ਜਾਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਦਵਾਈ ਕੰਮ ਨਾ ਕਰੇ ਤਾਂ ਦੁਆ ਕੰਮ ਆਉਂਦੀ ਹੈ।
ਇਹ ਵੀ ਪੜ੍ਹੋ : ਬੀਜ ਘੁਟਾਲਾ ਮਾਮਲੇ 'ਚ ਮਜੀਠੀਆ ਨੇ ਰੰਧਾਵਾ ਘੇਰਿਆ, ਫੈਕਟਰੀ ਮਾਲਕ ਨਾਲ ਜਾਰੀ ਕੀਤੀਆਂ ਤਸਵੀਰਾਂ
ਇਥੇ ਦੱਸ ਦੇਈਏ ਕਿ ਬਿਕਰਮ ਮਜੀਠੀਆ ਆਪਣੇ ਪਿੰਡ ਮਜੀਠਾ ਦੀ ਸੰਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ ਕਣਕ ਦਾਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਹਨ ਤਾਂ ਪਰਮਾਤਮਾ ਦੇ ਘਰ ਤੋਂ ਹੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਤੇ ਉੱਥੇ ਸਭ ਦੀ ਅਰਦਾਸ ਪੂਰੀ ਵੀ ਹੁੰਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਕੋਰੋਨਾ ਦਾ ਵੱਡਾ ਧਮਾਕਾ : 11 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ
ਜ਼ਿਲ੍ਹੇ 'ਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਾਰੇ ਪ੍ਰਬੰਧ ਮੁਕੰਮਲ
NEXT STORY