ਅੰਮ੍ਰਿਤਸਰ : ਲੰਮੇ ਇੰਤਜ਼ਾਰ ਤੋਂ ਬਾਅਦ ਭਾਜਪਾ ਨੇ ਐਤਵਾਰ ਨੂੰ ਅੰਮ੍ਰਿਤਸਰ ਸੀਟ ਤੋਂ ਹਰਦੀਪ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਰਦੀਪ ਪੁਰੀ ਮੋਦੀ ਸਰਕਾਰ 'ਚ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ (ਆਜਾਦ) ਹਨ। ਸਾਬਕਾ ਆਈ.ਐੱਸ.ਐੱਫ. ਅਧਿਕਾਰੀ ਹਰਦੀਪ ਪੁਰੀ ਨੂੰ ਮੈਦਾਨ 'ਚ ਉਤਾਰ ਕੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲਾਂ ਸਿੱਖ ਚਿਹਰਾ, ਦੂਜਾ ਗੁਟਬਾਜੀ ਤੋਂ ਬਚਣ ਦੀ ਕੋਸ਼ਿਸ਼ ਹਰਦੀਪ ਪੁਰੀ ਲਈ ਰਸਤਾ ਇਨਾਂ ਆਸਾਨ ਨਹੀਂ ਹੋਵੇਗਾ।
2004 'ਚ ਬੀਜੇਪੀ ਦੀ ਟਿਕਟ 'ਤੇ ਨਵਜੋਤ ਸਿੰਘ ਸਿੱਧੂ ਨੇ ਜਿੱਤ ਹਾਸਲ ਕੀਤੀ। 2007 'ਚ ਹੋਈਆਂ ਉਪ-ਚੋਣਾਂ ਤੇ 2009 'ਚ ਹੋਈਆਂ ਆਮ ਚੋਣਾਂ ਵੀ ਸਿੱਧੂ ਨੇ ਹੀ ਜਿੱਤ ਹਾਸਲ ਕੀਤੀ ਪਰ ਬੀਜੇਪੀ ਨੇ 2014 'ਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਦੇ ਚਲਦੇ ਜੇਤਲੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਉਹ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਇਸ ਤੋਂ ਬਾਅਦ 2017 'ਚ ਹੋਈਆਂ ਉਪ-ਚੋਣਾਂ 'ਚ ਗੁਰਜੀਤ ਸਿੰਘ ਔਜਲਾ ਵੀ ਕਾਂਗਰਸ ਦੀ ਟਿਕਟ 'ਤੇ ਚੋਣਾਂ ਜਿੱਤੇ। ਇਨ੍ਹਾਂ ਸਮੀਕਰਣਾ ਨੂੰ ਧਿਆਨ 'ਚ ਰੱਖਦੇ ਹੋਏ ਬੀਜੇਪੀ ਨੇ ਸਿੱਖ ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਲਈ ਪੁਰੀ 'ਤੇ ਦਾਵ ਖੇਡਿਆ ਹੈ।
ਪੁਰੀ ਨੂੰ ਮੈਦਾਨ 'ਚ ਉਤਾਰ ਕੇ ਅੰਮ੍ਰਿਤਸਰ 'ਚ ਪਾਰਟੀ ਦੇ ਅੰਦਰ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਰ ਦੀ ਗੱਲ ਕਰੀਏ ਤਾਂ ਇਕ ਗਰੁੱਪ ਸ਼ਵੇਤ ਮਲਿਕ ਤੇ ਦੂਜਾ ਗਰੁੱਪ ਸਾਬਕਾ ਮੰਤਰੀ ਅਨਿਲ ਜੋਸ਼ੀ ਦਾ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਭਾਜਪਾ ਵਲੋਂ ਹਰਦੀਪ ਪੁਰੀ ਨੂੰ ਟਿਕਟ ਦਿੱਤੀ ਗਈ ਹੈ।
ਹਰਦੀਪ ਪੁਰੀ ਦਾ ਪਹਿਲਾਂ ਰਾਜਨੀਤਿਕ ਦੌਰਾ
ਹਰਦੀਪ ਸਿੰਘ ਪੁਰੀ ਨੇ 26 ਅਪ੍ਰੈਲ 2018 ਨੂੰ ਉਸ ਸਮੇਂ ਦਲਿਤ ਭਾਈਚਾਰੇ 'ਚ ਉਭਰੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੰਸਦ ਔਜਲਾ ਵਲੋਂ ਗੋਦ ਲਏ ਗਏ ਪਿੰਡ ਮਧੂਰ 'ਚ ਜਾ ਕੇ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਸਨ। ਪਿੰਡ ਦੇ ਸਾਬਕਾ ਅਕਾਲੀ ਸਰਪੰਚ ਦੇ ਘਰ ਉਨ੍ਹਾਂ ਨੇ ਰਾਤ ਬਿਤਾਈ ਸੀ। ਉਸ ਸਮੇਂ ਉਨ੍ਹਾਂ ਨਾਲ ਅਨਿਲ ਜੋਸ਼ੀ ਵੀ ਮੌਜੂਦ ਸਨ। ਇਸ ਤੋਂ ਬਾਅਦ 3 ਮਈ 2018 ਨੂੰ ਫਿਰ ਪਿੰਡ ਮਧੂਰ ਪਹੁੰਚੇ ਤੇ ਉਜਵਲਾ ਸਕੀਮ ਤਹਿਤ 125 ਗਰੀਬ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਵੰਡੇ ਸਨ।
ਗੁਰਦਾਸਪੁਰ 'ਚ ਸੰਨੀ ਦਿਓਲ 'ਤੇ ਦਾਅ ਖੇਡ ਸਕਦੀ ਹੈ ਭਾਜਪਾ
NEXT STORY