ਅੰਮ੍ਰਿਤਸਰ (ਸੰਜੀਵ) - ਆਈ. ਟੀ. ਬੀ. ਪੀ. ਦੇ ਕਾਂਸਟੇਬਲ ਵੀਰ ਸਿੰਘ ਦੀ ਗੋਲੀ ਰੱਖਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਹੋਈ ਜਦੋਂ ਵੀਰ ਸਿੰਘ ਆਪਣੀ ਰਾਈਫਲ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੁਲਤਾਨਵਿੰਡ ਦੇ ਇੰਚਾਰਜ਼ ਇੰ. ਨੀਰਜ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਦੌਰਾਨ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਭੇਜ ਦਿੱਤਾ।
ਥਾਣਾ ਸੁਲਤਾਨਵਿੰਡ ਦੇ ਇੰ. ਨੀਰਜ ਕੁਮਾਰ ਨੇ ਕਿਹਾ ਕਿ ਕਾਂਸਟੇਬਲ ਵੀਰ ਸਿੰਘ ਮੂਲ ਝਾਂਸੀ ਦਾ ਰਹਿਣ ਵਾਲਾ ਸੀ ਜੋ ਅੰਮ੍ਰਿਤਸਰ ਸਥਿਤ ਟੀ. ਬੀ. ਪੀ. ਦੀ 52ਵੀਂ ਬਟਾਲੀਅਨ ਦੇ ਹੈੱਡਕਵਾਟਰ 'ਚ ਗਾਰਡ ਦੇ ਅਹੁਦੇ 'ਤੇ ਤਾਇਨਾਤ ਸੀ। ਉਹ ਸਵੇਰੇ ਜਦੋਂ ਆਪਣੀ ਰਾਈਫਲ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਲੇ ਪੀਲੀਏ ਦੀ ਬਿਮਾਰੀ ਕਾਰਨ ਮੁਲਾਜ਼ਮ ਆਗੂ ਦੀ ਮੌਤ
NEXT STORY