ਅੰਮ੍ਰਿਤਸਰ (ਜਸ਼ਨ) - ਗੁਰੂ ਨਗਰੀ ’ਚ ਡੇਂਗੂ ਨੇ ਹੁਣ ਪੂਰੀ ਤਰ੍ਹਾਂ ਨਾਲ ਕਹਿਰ ਮਚਾ ਰੱਖਿਆ ਹੈ। ਬੀਤੇ 24 ਘੰਟਿਆਂ ਦੌਰਾਨ ਡੇਂਗੂ ਦੇ ਨਵੇਂ 24 ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਹੁਣ ਜ਼ਿਲ੍ਹੇ ’ਚ 1219 ਲੋਕ ਡੇਂਗੂ ਤੋਂ ਪੀੜਤ ਹੋ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਸ਼ਹਿਰ ’ਚ ਹੁਣ ਡੇਂਗੂ ਦੇ 50,000 ਤੋਂ ਵੀ ਜ਼ਿਆਦਾ ਮਾਮਲੇ ਹੋ ਚੁੱਕੇ ਹਨ। ਸ਼ਹਿਰ ’ਚ ਮਰੀਜ਼ਾਂ ਦੀ ਹਾਲਤ ਵੀ ਕਾਫ਼ੀ ਤਰਸਯੋਗ ਹੋ ਚੁੱਕੀ ਹੈ, ਕਿਉਂਕਿ ਡੇਂਗੂ ਤੋਂ ਪੀੜਤ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਆਪਣੇ ਇਲਾਜ ਲਈ ਇਕ ਬੈੱਡ ਨਹੀਂ ਮਿਲ ਪਾ ਰਿਹਾ। ਇਕ ਬੈੱਡ ਪਾਉਣ ਖਾਤਰ ਉਚੀਆਂ ਸਿਫਾਰਸ਼ਾਂ ਪਵਾਉਣੀਆਂ ਪੈ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਵੀਰਵਾਰ ਨੂੰ ਜ਼ਿਲ੍ਹੇ ਦੇ ਸਿਹਤ ਕੇਂਦਰਾਂ ’ਚ ਕੁਲ 7188 ਲੋਕਾਂ ਨੂੰ ਟੀਕਾ ਲੱਗਿਆ। ਇਨ੍ਹਾਂ ’ਚੋਂ 7173 ਲੋਕਾਂ ਨੇ ਸਰਕਾਰੀ ਕੇਂਦਰਾਂ ’ਚੋਂ ਟੀਕਾ ਲਗਵਾਇਆ ਹੈ ਅਤੇ 15 ਲੋਕਾਂ ਨੇ ਖੁਦ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਰੁੱਖ ਕੀਤਾ। ਹੁਣ ਤੱਕ ਕੁਲ 16,48571 ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਇਨ੍ਹਾਂ ’ਚੋਂ 1228679 ਲੋਕਾਂ ਨੂੰ ਪਹਿਲੀ, ਜਦੋਂ ਕਿ 419892 ਲੋਕਾਂ ਨੂੰ ਦੂਜੀ ਡੋਜ਼ ਲੱਗੀ, ਉਥੇ ਹੀ 1,387 ਗਰਭਵਤੀ ਜਨਾਨੀਆਂ ਅਤੇ 1733 ਸਤਨਪਾਨ ਕਰਵਾਉਣ ਵਾਲੀਆਂ ਜਨਾਨੀਆਂ ਨੇ ਵੀ ਟੀਕੇ ਲਗਵਾਏ ਹਨ। ਉੱਧਰ ਗੱਲ ਕਰੀਏ ਕੋਰੋਨਾ ਦੀ ਤਾਂ ਵੀਰਵਾਰ ਨੂੰ ਕੁਲ 1 ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ ਅਤੇ ਕਿਸੇ ਵੀ ਕੋਰੋਨਾ ਇਨਫ਼ੈਕਟਿਡ ਮਰੀਜ਼ ਦੀ ਮੌਤ ਨਹੀਂ ਹੋਈ ਹੈ ਅਤੇ 24 ਘੰਟਿਆਂ ਦੌਰਾਨ 3 ਮਰੀਜ਼ ਰਿਕਵਰ ਹੋਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ 6 ਹੈ। ਕੋਰੋਨਾ ਕਾਲ ਦੀ ਸ਼ੁਰੂਆਤ ’ਚ ਹੁਣ ਤੱਕ 47346 ਮਰੀਜ਼ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ 45744 ਤੰਦਰੁਸਤ ਹੋ ਚੁੱਕੇ ਹਨ, ਜਦੋਂ ਕਿ ਹੁਣ ਤੱਕ ਕੁਲ 1596 ਦੀ ਮੌਤ ਹੋ ਗਈ ਹੈ ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ
ਕੋਰੋਨਾ ਤੋਂ ਵੀ ਖ਼ਤਰਨਾਕ ਸਾਬਿਤ ਹੋ ਰਿਹੈ ਡੇਂਗੂ
ਬਾਬਾ ਬਕਾਲਾ ਸਾਹਿਬ, (ਰਾਕੇਸ਼) - ਪੂਰੇ ਦੇਸ਼ ਵਿਚ ਕੋਰੋਨਾ ਨਾਮੁਰਾਦ ਬੀਮਾਰੀ ਨੇ ਕੁਝ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਭਾਰਤ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੇ ਇਸਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਅਤੇ ਤੰਦਰੁਸਤ ਲੋਕਾਂ ਨੂੰ ਕੋਵਿਡਸ਼ੀਲਡ ਦੀਆਂ ਖੁਰਾਕਾਂ ਦੇ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਤੋਂ ਬਚਾਉਣ ’ਚ ਅਹਿਮ ਯੋਗਦਾਨ ਦਿੱਤਾ ਹੈ। ਭਾਵੇਂ ਕੋਵਿਡ ਦੀ ਤੀਸਰੀ ਸੰਭਾਵੀ ਲਹਿਰ ਨੂੰ ਦੇਖਦਿਆਂ ਡਬਲਯੂ.ਐੱਚ.ਓ.ਵੱਲੋਂ ਕਈ ਗਾਈਡਲਾਈਨ ਦਿੱਤੀਆਂ ਗਈਆਂ ਪਰ ਕੋਰੋਨਾ ਤੋਂ ਭਿਆਨਕ ਤੇ ਖਤਰਨਾਕ ਜਾਨਲੇਵਾ ਸਾਬਿਤ ਹੋ ਰਿਹਾ ਡੇਂਗੂ ਦੀ ਰੋਕਥਾਮ ਲਈ ਸੂਬੇ ਦੀ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਸਿਹਤ ਵਿਭਾਗ ਇਸਦੀ ਰੋਕਥਾਮ ਲਈ ਕਈ ਦਮਗਜ਼ੇ ਮਾਰ ਰਿਹਾ ਹੈ ਪਰ ਇਸਦੇ ਬਾਵਯੂਦ ਕਈ ਅੰਦਰਖਾਤੇ ਡੇਂਗੂ ਨਾਲ ਮੌਤਾ ਹੋ ਚੁੱਕੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ
ਜ਼ਿਲ੍ਹਾ ਸਿਹਤ ਪ੍ਰਸਾਸ਼ਨ ਪਿੰਡਾਂ ਤੇ ਕਸਬਿਆਂ ਵਿਚ ਦਵਾਈ ਦਾ ਛਿੜਕਾਅ ਕਰਵਾਉਣ ਵਿਚ ਅਤੇ ਫੋਗਿੰਗ ਕਰਵਾਉਣ ’ਚ ਬੁਰੀ ਤਰ੍ਹਾਂ ਫੇਲ ਸਾਬਿਤ ਹੋ ਰਿਹਾ ਹੈ। ਪੇਂਡੂ ਲੋਕਾਂ ਨੂੰ ਡੇਂਗੂ ਸਬੰਧੀ ਅਤੇ ਇਸਦੇ ਲਾਰਵੇ ਤੋਂ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ’ਚ ਕਈ ਅਣਗਹਿਲੀਆ ਦੇਖਣ ਨੂੰ ਮਿਲ ਰਹੀਆਂ ਹਨ। ਪਿੰਡਾਂ ’ਚ ਅਕਸਰ ਹੀ ਘਰਾਂ ਵਿਚਲੇ ਫਰਿੱਜ਼ਾ, ਕੂਲਰਾ, ਗਮਲਿਆਂ ਵਿਚ ਪਾਣੀ ਇਕੱਤਰ ਰਹਿੰਦਾ ਹੈ, ਜਿਥੋਂ ਡੇਂਗੂ ਦਾ ਲਾਰਵਾ ਤਿਆਰ ਹੁੰਦਾ ਹੈ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣ ਅਤੇ ਛੱਪੜਾਂ ਤੇ ਹੋਰ ਪਾਣੀ ਦੇ ਇਕੱਤਰ ਹੋਣ ਵਾਲੀਆਂ ਥਾਵਾਂ ’ਤੇ ਦਵਾਈ ਅਤੇ ਡੀਜ਼ਲ ਆਦਿ ਦੇ ਛਿੜਕਾਅ ਨੂੰ ਯਕੀਨੀ ਬਣਾਇਆ ਜਾਵੇ। ਕਿਤੇ ਇਹ ਨਾ ਹੋਵੇ ਕਿ ਡੇਂਗੂ ਆਪਣੇ ਪੈਰ ਇੰਨੇ ਪਸਾਰ ਲਵੇ ਕਿ ਪ੍ਰਸਾਸ਼ਨ ਨੂੰ ਇਸਦੀ ਰੋਕਥਾਮ ਕਰਨੀ ਔਖੀ ਹੋ ਜਾਵੇ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ
ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
NEXT STORY