ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਕਿਸਾਨ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਕਿਸਾਨ ਨੇ ਦੁਨੀਆ ਭਰ 'ਚ ਸਭ ਤੋਂ ਪ੍ਰਸਿੱਧ ਫਲ ਏਵਕੋਡਾ ਦੀ ਖੇਤੀ ਕਰ ਰਿਹਾ ਹੈ। ਪੰਜਾਬ 'ਚ ਇਸ ਨੂੰ ਮੱਖਣ ਫਲ ਕਿਹਾ ਜਾਂਦਾ ਹੈ ਤੇ ਕਾਫ਼ੀ ਮਹਿੰਗਾ ਹੁੰਦਾ ਹੈ। ਕਿਸਾਨ ਨੇ ਆਪਣੇ ਘਰ 'ਚ ਇਕ ਨਰਸਰੀ ਤਿਆਰ ਕੀਤੀ ਹੈ, ਜਿਥੇ ਇਸੇ ਫਲ ਦੀ ਉਹ ਖੇਤੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਚਸ਼ਮਦੀਦ ਗਵਾਹ ਨਾਲ ਦਰਿੰਦਗੀ, ਦੋਸ਼ੀਆਂ ਨੇ ਬੰਦੀ ਬਣਾ ਅੱਖਾਂ 'ਚ ਪਾਇਆ ਤੇਜ਼ਾਬ
ਇਸ ਸਬੰਧੀ 'ਜਗਬਾਣੀ' ਗੱਲਬਾਤ ਕਰਦਿਆਂ ਕਿਸਾਨ ਹਰਮਨਪ੍ਰੀਤ ਨੇ ਦੱਸਿਆ ਕਿ ਇਹ ਫਲ ਸਭ ਤੋਂ ਪਹਿਲਾਂ ਸਾਊਥ ਅਮਰੀਕਾ 'ਚ ਪਾਇਆ ਗਿਆ ਸੀ। ਇਸ ਤੋਂ ਬਾਅਦ ਹੋਲੀ-ਹੋਲੀ ਸਾਊਥ ਅਫ਼ਰੀਕਾ 'ਚ ਇਸ ਦੀ ਵਧੀਆ ਢੰਗ ਨਾਲ ਖੇਤੀ ਕੀਤੀ ਜਾਣ ਲੱਗ ਗਈ। ਇਹ ਦੇਸ਼ ਇਸ ਫਲ ਤੋਂ ਕਰੋੜਾ ਡਾਲਰ ਕਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ 2010 'ਚ ਅਫ਼ਰੀਕਾ ਗਏ, ਜਿਥੇ ਇਕ ਹੋਟਲ 'ਚ ਰੁਕੇ ਸੀ। ਉਥੇ ਹੋਟਲ ਵਾਲਿਆ ਨੇ ਸਾਨੂੰ ਇਸ ਫਲ ਦਾ ਸਲਾਦ ਤੇ ਸ਼ੇਕ ਦਿੱਤਾ।
ਇਸ ਤੋਂ ਬਾਅਦ ਅਸੀਂ ਇਸ ਫਲ ਬਾਰੇ ਉਥੋ ਜਾਣਕਾਰੀ ਲਈ। ਤਿੰਨ ਮਹੀਨੇ ਬਾਅਦ ਮੇਰੇ ਦੋਸਤ ਉਥੋ ਪੰਜਾਬ ਆਏ ਤਾਂ ਮੈਂ ਇਹ ਫਲ ਉਨ੍ਹਾਂ ਕੋਲ ਨੂੰ ਪੰਜਾਬ ਭੇਜ ਦਿੱਤੇ ਤਾਂ ਜੋ ਸਾਡੇ ਪਰਿਵਾਰ ਵਾਲੇ ਵੀ ਇਹ ਫਲ ਖਾ ਸਕਣ। ਜਦੋਂ ਇਹ ਫਲ ਉਹ ਪੰਜਾਬ ਲੈ ਕੇ ਆਏ ਤਾਂ ਮੇਰੇ ਭਰਾ ਨੇ ਇਸ ਦੇ ਬੀਜ ਨੂੰ ਲਗਾ ਲਿਆ ਤੇ ਇਸ ਤੋਂ ਤਿੰਨ ਸਾਲ ਬਾਅਦ ਸਾਨੂੰ ਇਸ ਦਾ ਪਹਿਲਾਂ ਫਲ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਕੀਨੀਆ ਤੇ ਰਵਾਂਡਾ 'ਚ ਵੀ ਇਸ ਦੇ ਖੇਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ
ਉਨ੍ਹਾਂ ਦੱਸਿਆ ਕਿ ਇਸ ਫਲ ਦੇ ਦਰੱਖਤ ਦੇ ਪੱਤੇ ਤੇ ਸੀਡ ਵੀ ਕਾਫ਼ੀ ਕੰਮ ਦਾ ਹੁੰਦਾ ਹੈ। ਇਸ ਫਲ ਦਾ ਪਾਊਡ, ਸ਼ੇਕ, ਆਈਸਕ੍ਰੀਮ ਅਤੇ ਬਰਫ਼ੀ ਵੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਪਾਊਡ ਵੀ ਕਰੀਬ 60 ਡਾਲਰ ਦਾ ਵਿੱਕਦਾ ਹੈ। ਚਾਇਨਾ 'ਚ ਇਸ ਦੀ ਬਹੁਤ ਜ਼ਿਆਦਾ ਵੱਡੀ ਮਾਰਕਿਟ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਫਲ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਇਸ ਦਾ ਤੇਲ ਕੱਢ ਲੈਂਦੇ ਹਾਂ, ਜੋ ਕਾਫ਼ੀ ਮਹਿੰਗਾ ਵਿਕਦਾ ਹੈ।
ਲੁਧਿਆਣਾ : ਖੇਤੀਬਾੜੀ ਮਹਿਕਮੇ ਦੇ ਦਫ਼ਤਰ 'ਚ 'ਕੋਰੋਨਾ' ਦਾ ਭੜਥੂ, 17 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY