ਅੰਮ੍ਰਿਤਸਰ : ਅੱਜਕੱਲ ਦੇ ਸਮੇਂ 'ਚ ਜਿਥੇ ਕੁਝ ਸਾਲ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ, ਉਥੇ ਹੀ ਅੰਮ੍ਰਿਤਸਰ ਦੇ ਇਸਲਾਮਾਬਾਦ 'ਚ ਇਕ ਵਿਅਕਤੀ ਅਜਿਹਾ ਵੀ ਹੈ, ਜਿਸ ਨੇ ਕਈ ਸਾਲਾਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਜਿਨ੍ਹਾਂ ਨੂੰ ਵੇਖ-ਵੇਖ ਕੇ ਤੁਹਾਡੀਆਂ ਅੱਖਾਂ ਥੱਕ ਜਾਣਗੀਆਂ ਪਰ ਇਹ ਇਤਿਹਾਸਕ ਚੀਜ਼ਾਂ ਕਦੇ ਖਤਮ ਨਹੀਂ ਹੋਣ ਵਾਲੀਆਂ। ਇਸਲਾਮਾਬਾਦ ਦਾ ਰਹਿਣ ਵਾਲਾ ਇਹ ਵਿਅਕਤੀ ਪੇਸ਼ੇ ਤੋਂ ਪ੍ਰਿੰਸੀਪਲ ਰਾਜਾਰਾਮ ਹੈ, ਜਿਸ ਨੇ ਇਨ੍ਹਾਂ ਸਾਲਾਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਇਨ੍ਹਾਂ ਚੀਜ਼ਾਂ 'ਚ ਪੁਰਾਣੀ ਭਾਰਤੀ ਕਰੰਸੀ ਨਾਲ ਅਜਿਹੀਆਂ ਹੋਰ ਚੀਜ਼ਾਂ ਵੀ ਹਨ ਜੋ ਸ਼ਾਇਦ ਕਿਸੇ ਨੇ ਨਾ ਦੇਖੀਆ ਹੋਣ। ਇਨ੍ਹਾਂ ਚੀਜ਼ਾਂ ਨੂੰ ਸੰਭਾਲ ਵਾਲੇ ਮਾਲਕ ਦਾ ਕਹਿਣਾ ਹੈ ਕਿ ਉਹ ਲਗਭਗ 40 ਸਾਲਾਂ ਤੋਂ ਪੁਰਾਣੀਆਂ ਚੀਜ਼ਾਂ 'ਤੇ ਸਰਚ ਕਰ ਰਹੇ ਹਨ।
ਪੂਰੀ ਦੁਨੀਆਂ 'ਚ ਰਾਜਾਰਾਮ ਵਰਗੇ ਕੁਝ ਵਿਰਲੇ ਹੀ ਲੋਕ ਹੁੰਦੇ ਹਨ, ਜੋ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੂੰ ਕਰੋੜਾਂ ਰੁਪਏ ਖਰਚ ਕੇ ਸੰਭਾਲ ਕੇ ਰੱਖਣ ਦੀ ਚਾਹਤ ਰੱਖਦੇ ਹਨ।
ਕਿਸਾਨਾਂ ਦੀ ਚਿਤਾਵਨੀ, ਬੈਂਕਾਂ ਤੋਂ ਬਾਅਦ ਘੇਰਾਂਗੇ ਜ਼ਿਲਾ ਹੈੱਡਕੁਆਰਟਰ (ਵੀਡੀਓ)
NEXT STORY