ਅੰਮ੍ਰਿਤਸਰ (ਜ. ਬ.) : ਜੌੜਾ ਫਾਟਕ ਰੇਲ ਹਾਦਸੇ 2018 ਤੋਂ ਬਾਅਦ ਇਸ ਵਾਰ ਦੁਸਹਿਰੇ ਦਾ ਰਾਵਣ ਇਲਾਕੇ ਵਿਚ ਨਹੀਂ ਸਾੜਿਆ ਗਿਆ। ਲੋਕਾਂ 'ਚ ਦੁਸਹਿਰੇ ਦੇ ਨਾਂ ਦੀ ਦਹਿਸ਼ਤ ਸੀ ਪਰ ਉਹ ਰੌਣਕ ਨਹੀਂ ਸੀ, ਜੋ ਅਕਸਰ ਹੁੰਦੀ ਸੀ। ਇਲਾਕੇ ਵਿਚ ਇਸ ਵਾਰ ਨਾ ਜਲੇਬੀਆਂ ਦੀਆਂ ਰੇਹੜੀਆਂ ਲੱਗੀਆਂ ਅਤੇ ਨਾ ਹੀ ਸਮੌਸੇ-ਪਕੌੜਿਆਂ ਦੀਆਂ ਦੁਕਾਨਾਂ। ਇਕ ਸਾਲ ਬਾਅਦ ਵੀ ਰਾਵਣ ਦਾ ਉਹ ਸੀਨ ਅੱਖੀਂ ਦੇਖਣ ਵਾਲਿਆਂ ਦੀਆਂ ਅੱਖਾਂ ਅੱਗੇ ਆਉਂਦਾ ਰਿਹਾ। ਲੋਕ ਅੱਜ ਵੀ ਉਸ ਸਮੇਂ ਵਿਛੀਆਂ ਲਾਸ਼ਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਰਹੇ ਹਨ।
ਉੇਥੇ ਹੀ 19 ਅਕਤੂਬਰ 2018 ਦੇ ਦਿਨ ਦੁਸਹਿਰੇ ਦੀਆਂ ਦਰਦਨਾਕ ਯਾਦਾਂ 'ਚ ਜੌੜਾ ਫਾਟਕ ਰੇਲ ਕਰਾਸਿੰਗ 'ਤੇ ਅੱਧੀ ਰਾਤ ਤੋਂ ਹੀ ਪੁਲਸ ਨੇ ਪਹਿਰਾ ਲਾ ਦਿੱਤਾ। ਰੇਲ ਪਟੜੀ ਦੇ 100 ਮੀਟਰ ਦੂਰ ਹੀ ਭੀੜ ਨੂੰ ਰੋਕ ਦਿੱਤਾ ਗਿਆ। ਭਾਰੀ ਸਕਿਓਰਿਟੀ ਵਿਚਾਲੇ ਟਰੇਨਾਂ ਲੰਘਦੀਆਂ ਰਹੀਆਂ। ਜੌੜਾ ਫਾਟਕ ਰੇਲਵੇ ਕਰਾਸਿੰਗ ਇਸ ਦੌਰਾਨ ਰਾਹਗੀਰਾਂ ਲਈ ਬੰਦ ਕਰ ਦਿੱਤੀ ਗਈ। ਅਜਿਹੇ 'ਚ ਜੌੜਾ ਫਾਟਕ ਅੱਜ ਸੁਰੱਖਿਆ ਦੇ ਮੱਦੇਨਜ਼ਰ ਅੱਧੀ ਰਾਤ ਤੋਂ ਦੁਪਹਿਰ ਬਾਅਦ ਤੱਕ ਬੰਦ ਹੀ ਰਿਹਾ। ਪੁਲਸ ਰੇਲ ਕਰਾਸਿੰਗ ਦੇ ਦੋਵੇਂ ਪਾਸੇ ਛਾਉਣੀ ਬਣਾ ਕੇ ਜੁਟੀ ਹੋਣ ਕਾਰਣ ਰੇਲ ਰੋਕਣ ਵਰਗੀ ਕੋਈ ਘਟਨਾ ਸਾਹਮਣੇ ਆਉਣ ਹੀ ਨਹੀਂ ਦਿੱਤੀ ਗਈ।
1 ਹਜ਼ਾਰ ਤੋਂ ਵੱਧ ਪੁਲਸ ਕਰਮਚਾਰੀ ਸਨ ਤਾਇਨਾਤ
ਪਿਛਲੇ ਦੁਸਹਿਰੇ ਵਾਲੇ ਦਿਨ ਜਿਨ੍ਹਾਂ ਰੇਲ ਲਾਈਨਾਂ 'ਤੇ ਬਾਅਦ ਦੁਪਹਿਰ 4 ਵਜੇ ਤੱਕ ਭੀੜ ਹੋ ਗਈ ਸੀ, ਅੱਜ ਉਹ ਸੁੰਨੀਆਂ ਸਨ। ਭਾਰੀ ਸਕਿਓਰਿਟੀ ਵਿਚਾਲੇ ਟਰੇਨਾਂ ਲੰਘ ਰਹੀਆਂ ਸਨ। ਸਪੀਡ ਵੀ ਘੱਟ ਸੀ ਅਤੇ ਟਰੇਨ ਦੇ ਡੱਬਿਆਂ ਤੋਂ ਜੌੜਾ ਫਾਟਕ 'ਤੇ ਖੜ੍ਹੀ ਪੁਲਸ ਨੂੰ ਯਾਤਰੀ ਦੇਖ ਰਹੇ ਸਨ, ਉਥੇ ਹੀ ਜੌੜਾ ਫਾਟਕ 'ਤੇ ਖੜ੍ਹੀ ਪੁਲਸ ਰੇਲ ਪਟੜੀਆਂ ਦੇ ਦੋਵੇਂ ਪਾਸੇ ਅਜਿਹੇ ਪਹਿਰੇ 'ਚ ਟਰੇਨ ਲੰਘ ਰਹੀ ਸੀ ਜਿਵੇਂ ਭਾਰਤ-ਪਾਕਿਸਤਾਨ ਵਿਚ ਸਮਝੌਤਾ ਐਕਸਪ੍ਰੈੱਸ ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਜ਼ੀਰੋ ਲਾਈਨ ਤੱਕ ਸਖਤ ਸਕਿਓਰਿਟੀ 'ਚ ਲਿਜਾਇਆ ਜਾਂਦਾ ਹੋਵੇ। ਟਰੇਨ ਰੋਕਣ ਦਾ ਖ਼ਤਰਾ ਜੌੜਾ ਫਾਟਕ 'ਤੇ ਹੀ ਸੀ। ਅਜਿਹੇ 'ਚ ਪੁਲਸ ਨੇ ਅੱਧੀ ਰਾਤ ਤੋਂ ਹੀ 1 ਹਜ਼ਾਰ ਤੋਂ ਵੱਧ ਪੁਲਸ ਕਰਮਚਾਰੀਆਂ ਦੀ ਨਿਯੁਕਤੀ ਜੌੜਾ ਫਾਟਕ ਦੇ ਆਲੇ-ਦੁਆਲੇ ਚੱਪੇ-ਚੱਪੇ 'ਤੇ ਕਰ ਰੱਖੀ ਸੀ।
ਵੀਡੀਓਗ੍ਰਾਫੀ ਦੇ ਨਾਲ ਚੰਡੀਗੜ੍ਹ ਤੋਂ ਮੰਗੀ ਗਈ ਰਿਪੋਰਟ
ਜੌੜਾ ਰੇਲਵੇ ਫਾਟਕ ਹਾਦਸੇ ਦੇ 1 ਸਾਲ ਬਾਅਦ ਦੀ ਹਾਲਤ ਨੂੰ ਪਰਖਣ ਲਈ ਚੰਡੀਗੜ੍ਹ ਤੋਂ ਵੀਡੀਓਗ੍ਰਾਫੀ ਦੇ ਨਾਲ ਰਿਪੋਰਟ ਤਲਬ ਕੀਤੀ ਗਈ ਹੈ। ਪੁਲਸ ਵਿਭਾਗ ਜਿਥੇ ਇਸ ਸਬੰਧੀ ਡੀ. ਜੀ. ਪੀ. ਨੂੰ ਰਿਪੋਰਟ ਦੇਣਗੇ, ਉਥੇ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਰਿਪੋਰਟ ਭੇਜੀ ਜਾਣੀ ਹੈ। ਉਂਝ ਖੁਫੀਆ ਰਿਪੋਰਟ 'ਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪੀੜਤ ਪਰਿਵਾਰਾਂ ਨੂੰ ਸਿਆਸਤ ਸਲਾਹ ਦੇ ਰਹੀ ਹੈ। ਕੈਂਡਲ ਮਾਰਚ ਦੇ ਪਿੱਛੇ ਸਿਆਸਤ ਹੈ। ਸਿੱਧੂ ਖੇਮੇ ਨੂੰ ਨੀਵਾਂ ਦਿਖਾਉਣ ਲਈ ਇਲਾਕੇ 'ਚ ਅਕਾਲੀ ਅਤੇ ਕਾਂਗਰਸੀ ਅੰਦਰਖਾਤੇ ਇਕ ਮੰਚ 'ਤੇ ਆ ਗਏ ਹਨ। ਸਿਆਸਤ ਤੋਂ ਬਿਨਾਂ ਪੀੜਤਾਂ ਲਈ ਬਿਆਨਬਾਜ਼ੀ ਤੋਂ ਵੱਧ ਹੋਰ ਕੁਝ ਨਹੀਂ ਹੈ।
ਹੁਸੈਨੀਵਾਲਾ ਭਾਰਤ-ਪਾਕਿ ਸਰਹੱਦੀ ਇਲਾਕਿਆਂ 'ਚ ਮੁੜ ਦੇਖੇ ਗਏ ਪਾਕਿਸਤਾਨੀ ਡਰੋਨ (ਵੀਡੀਓ)
NEXT STORY