Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    7:19:25 AM

  • heavy rain warning in punjab

    ਪੰਜਾਬ 'ਚ ਭਾਰੀ ਮੀਂਹ ਦਾ ਅਲਰਟ: ਮੰਗਲਵਾਰ ਨੂੰ...

  • big uproar in politics two congress leaders were expelled from the party

    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ...

  • heavy rains for 4 consecutive days in punjab thunderstorm alert

    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ...

  • senior leader akali dal youth president

    ਇਕ ਹੋਰ ਸੀਨੀਅਰ ਆਗੂ ਨੇ ਅਕਾਲੀ ਦਲ 'ਚੋਂ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਸਿਹਤ ਬੀਮਾ ਯੋਜਨਾ ਤਹਿਤ ਇਕ ਕਰੋੜ ਦਾ ਘਪਲਾ, ਅੰਮ੍ਰਿਤਸਰ ਦੇ ਨਿੱਜੀ ਹਸਪਤਾਲਾਂ 'ਤੇ ਵੱਡੀ ਕਾਰਵਾਈ

PUNJAB News Punjabi(ਪੰਜਾਬ)

ਸਿਹਤ ਬੀਮਾ ਯੋਜਨਾ ਤਹਿਤ ਇਕ ਕਰੋੜ ਦਾ ਘਪਲਾ, ਅੰਮ੍ਰਿਤਸਰ ਦੇ ਨਿੱਜੀ ਹਸਪਤਾਲਾਂ 'ਤੇ ਵੱਡੀ ਕਾਰਵਾਈ

  • Updated: 12 Jan, 2021 11:47 AM
Amritsar
amritsar lifelong india comprehensive health insurance scheme scam
  • Share
    • Facebook
    • Tumblr
    • Linkedin
    • Twitter
  • Comment

ਅੰਮਿ੍ਰਤਸਰ (ਦਲਜੀਤ): ਈ. ਸੀ. ਐੱਚ. ਐੱਸ. ਘਪਲੇ ਤੋਂ ਬਾਅਦ ਹੁਣ ਅੰਮਿ੍ਰਤਸਰ ’ਚ ਪੰਜਾਬ ਦਾ ਸਭ ਤੋਂ ਵੱਡਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 1 ਕਰੋਡ਼ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਘਪਲਾ ਸਾਹਮਣੇ ਆਉਣ ਤੋਂ ਬਾਅਦ 4 ਪ੍ਰਾਈਵੇਟ ਹਸਪਤਾਲਾਂ ਨੂੰ ਯੋਜਨਾ ’ਚੋਂ ਬਾਹਰ ਕੱਢ ਦਿੱਤਾ ਹੈ ਅਤੇ ਜ਼ਿਲ੍ਹੇ ਦੇ 87 ਪ੍ਰਾਈਵੇਟ ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕੁਝ ਪ੍ਰਾਈਵੇਟ ਹਸਪਤਾਲ ਤਾਂ ਅਜਿਹੇ ਸਨ, ਜੋ ਫਰਜ਼ੀ ਮਰੀਜ਼ ਵਿਖਾ ਕੇ ਸਰਕਾਰੀ ਰਾਸ਼ੀ ਨੂੰ ਚੂਨਾ ਲਾ ਰਹੇ ਸਨ।

ਇਹ ਵੀ ਪੜ੍ਹੋ : ‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ

ਜਾਣਕਾਰੀ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਮਲ ’ਚ ਲਿਆਂਦੀ ਗਈ ਹੈ। ਯੋਜਨਾ ਤਹਿਤ ਸਬੰਧਤ ਪਰਿਵਾਰ 5 ਲੱਖ ਤਕ ਦਾ ਇਲਾਜ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ’ਚ ਮੁਫਤ ਕਰਵਾ ਸਕਦਾ ਹੈ। ਅੰਮਿ੍ਰਤਸਰ ’ਚ ਅਜੇ ਐੱਚ. ਈ. ਐੱਸ. ਐੱਚ. ਘਪਲੇ ਦਾ ਮਾਮਲਾ ਠੰਡਾ ਨਹੀਂ ਪਿਆ ਕਿ ਹੁਣ ਸਰਬੱਤ ਸਿਹਤ ਬੀਮਾ ਯੋਜਨਾ ਦਾ ਨਵਾਂ ਘਪਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਅਨੁਸਾਰ ਘਪਲੇ ’ਚ ਸ਼ਾਮਲ ਨਿੱਜੀ ਹਸਪਤਾਲਾਂ ’ਚ ਮੀਰਾਂਕੋਟ ਸਥਿਤ ਵਰਮਾ ਹਸਪਤਾਲ , ਛੇਹਰਟਾ ਗੁਰੂ ਦੀ ਵਡਾਲੀ ਸਥਿਤ ਮਨੂੰ ਅਰੋਡ਼ਾ ਹਸਪਤਾਲ , ਸੰਧੂ ਲਾਈਫ਼ ਕੇਅਰ ਸਮੇਤ ਨਿਊ ਲਾਇਫ ਹਸਪਤਾਲ ਸ਼ਾਮਲ ਹਨ। ਵਿਭਾਗ ਦੀ ਇਨ੍ਹਾਂ ਹਸਪਤਾਲਾਂ ’ਤੇ ਲਗਾਤਾਰ ਨਜ਼ਰ ਸੀ। ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ ’ਤੇ ਹਸਪਤਾਲਾਂ ਦੀ ਜਾਂਚ ਕਰਦੀਆਂ ਰਹੀਆਂ। ਵਿਭਾਗ ਅਨੁਸਾਰ ਸਾਰੇ ਦਸਤਾਵੇਜ਼ੀ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਘਪਲਾ ਫਡ਼ਿਆ ਗਿਆ ਹੈ। ਅੰਮਿ੍ਰਤਸਰ ’ਚ ਸਿਵਲ ਸਰਜਨ ਦੇ ਅਹੁਦੇ ’ਤੇ ਅਜੇ ਕੁਝ ਹੀ ਦਿਨ ਪਹਿਲਾਂ ਡਾ. ਚਰਨਜੀਤ ਸਿੰਘ ਤਾਇਨਾਤ ਹੋਏ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦਾ ਇਹ ਪਹਿਲਾ ਘਪਲਾ ਸਾਹਮਣੇ ਆਉਣ ਤੋਂ ਬਾਅਦ ਉਹ ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਯੋਜਨਾ ਵਿਚ ਸ਼ਾਮਲ ਕੀਤੇ ਗਏ ਜ਼ਿਲੇ ਦੇ 87 ਨਿੱਜੀ ਹਸਪਤਾਲਾਂ ਦੇ ਦਸਤਾਵੇਜ਼ਾਂ ਦੀ ਮੁਡ਼ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।

ਪਤਨੀ ਦੇ ਨਾਂ ’ਤੇ ਫਰਜ਼ੀ ਕਾਰਡ ਬਣਵਾ ਕੇ ਕੀਤਾ ਗਿਆ ਦਾਖਲ
ਡਾ. ਚਰਨਜੀਤ ਨੇ ਦੱਸਿਆ ਕਿ ਮਨੂੰ ਅਰੋੜਾ ਹਸਪਤਾਲ ਦੇ ਸੰਚਾਲਕ ਨੇ ਆਪਣੀ ਪਤਨੀ ਦਾ ਫਰਜ਼ੀ ਕਾਰਡ ਬਣਵਾ ਕੇ ਉਸਨੂੰ ਦਾਖਲ ਕੀਤਾ ਸੀ। ਉਸਦੀ ਪਤਨੀ ਬੀਮਾਰ ਨਹੀਂ  ਸੀ। ਜਦੋਂ ਟੀਮ ਇੱਥੇ ਜਾਂਚ ਕਰਨ ਪਹੁੰਚੀ ਤਾਂ ਰਿਕਾਰਡ ’ਚ ਪੂਨਮ ਅਰੋਡ਼ਾ ਦਾ ਨਾਂ ਵੇਖ ਕੇ ਮਰੀਜ਼ ਸਬੰਧੀ ਪੁੱਛਿਆ। ਇਸ ਦੌਰਾਨ ਦੱਸਿਆ ਗਿਆ ਕਿ ਮਰੀਜ਼ ਨੂੰ ਐੱਮ. ਆਰ. ਆਈ. ਕਰਵਾਉਣ ਭੇਜਿਆ ਹੈ। ਜਦੋਂ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਪੱਸ਼ਟ ਹੋਇਆ ਕਿ ਪੂਨਮ ਅਰੋਡ਼ਾ ਤਾਂ ਹਸਪਤਾਲ ਦੇ ਸੰਚਾਲਕ ਡਾ. ਮਨੂੰ ਅਰੋਡ਼ਾ ਦੀ ਪਤਨੀ ਹੈ। ਉਸਨੇ ਫਰਜ਼ੀ ਕਾਰਡ ਤਿਆਰ ਕਰਵਾ ਕੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ  ਹੋਇਆ।

ਇਹ ਵੀ ਪੜ੍ਹੋ : ਮਗਨਰੇਗਾ ਤਹਿਤ 113.5 ਫੀਸਦੀ ਟੀਚਾ ਹਾਸਲ ਕਰ ਕੇ ਜ਼ਿਲਾ ਗੁਰਦਾਸਪੁਰ ਪੰਜਾਬ ’ਚੋਂ ਅੱਵਲ

ਹਸਪਤਾਲ ’ਚ ਸਰਜਨ ਨਹੀਂ  ਸੀ ਅਤੇ ਫਿਰ ਵੀ ਕਰ ਦਿੱਤੀ ਸਰਜਰੀ
ਡਾ. ਚਰਨਜੀਤ ਨੇ ਦੱਸਿਆ ਕਿ ਨਿਊ ਲਾਈਫ਼ ਹਸਪਤਾਲ ’ਚ ਸਰਜਨ ਨਹੀਂ  ਸੀ ਅਤੇ ਯੋਜਨਾ ਤਹਿਤ ਪੈਨਲ ’ਚ ਦਰਸਾਏ ਗਏ ਡਾਕਟਰਾਂ ’ਚ ਵੀ ਸਰਜਰੀ ਕਰਨ ਵਾਲਾ ਡਾਕਟਰ ਸ਼ਾਮਲ ਨਹੀਂ  ਸੀ ਪਰ ਇਸਦੇ ਬਾਵਜੂਦ ਰਿਕਾਰਡ ’ਚ ਮਰੀਜ਼ ਦਾ ਆਪ੍ਰੇਸ਼ਨ ਵਿਖਾਇਆ ਜਾ ਰਿਹਾ ਸੀ । ਜਦੋਂ ਸਰਜਨ ਹੀ ਨਹੀਂ ਤਾਂ ਸਰਜਰੀ ਕਿਵੇਂ ਕੀਤੀ? ਵਿਭਾਗ ਦੀਆਂ ਟੀਮਾਂ ਨੇ ਇਸ ਮਾਮਲੇ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਸੀ।

ਮਰੇ ਹੋਏ ਮਰੀਜ਼ ਨੂੰ ਆਈ. ਸੀ. ਯੂ. ’ਚ ਰੱਖ ਕੇ ਵਿਖਾਇਆ ਗਿਆ ਇਲਾਜ
ਡਾ. ਚਰਨਜੀਤ ਨੇ ਦੱਸਿਆ ਕਿ ਸੰਧੂ ਲਾਈਫ ਕੇਅਰ ਹਸਪਤਾਲ ’ਚ ਮਰੇ ਹੋਏ ਮਰੀਜ਼ ਨੂੰ ਆਈ. ਸੀ. ਯੂ. ’ਚ ਰੱਖ ਕੇ ਇਲਾਜ ਵਿਖਾਇਆ ਜਾ ਰਿਹਾ ਸੀ । ਮਰੀਜ਼ ਦੀ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸਦੀ ਮੌਤ ਤੋਂ ਬਾਅਦ ਵੀ ਕਲੇਮ ਕੀਤਾ ਗਿਆ ਸੀ। ਇਸ ਮਾਮਲੇ ਦੀ ਸੰਖੇਪ ਰਿਪੋਰਟ ਬਣਾ ਕੇ ਚੰਡੀਗਡ਼੍ਹ ਭੇਜੀ ਅਤੇ ਵਿਭਾਗ ਨੇ ਇਨ੍ਹਾਂ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਮਾਨਤਾ ਰੱਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ

ਮਰੀਜ਼ ਨਹੀਂ ਸੀ ਅਤੇ ਫਿਰ ਵੀ ਕਾਗਜ਼ਾਂ ’ਚ ਕੀਤਾ ਜਾ ਰਿਹਾ ਸੀ ਇਲਾਜ
ਡਾ. ਚਰਨਜੀਤ ਨੇ ਦੱਸਿਆ ਕਿ ਵਰਮਾ ਹਸਪਤਾਲ ’ਚ ਮਰੀਜ਼ ਨਹੀਂ ਸੀ ਪਰ ਕਾਗਜ਼ਾਂ ’ਚ ਉਸਦਾ ਇਲਾਜ ਕੀਤਾ ਜਾ ਰਿਹਾ ਸੀ। ਵਿਭਾਗ ਦੀਆਂ ਟੀਮਾਂ ਵੱਲੋਂ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਸਿਵਲ ਸਰਜਨ ਅਨੁਸਾਰ ਨਿੱਜੀ ਹਸਪਤਾਲਾਂ ’ਚ ਫੇਕ ਕਾਰਡ ਤਿਆਰ ਕਰਵਾਏ ਜਾ ਰਹੇ ਹਨ । ਇਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਹੈ, ਜੋ ਆਰਥਿਕ ਨਜ਼ਰੀਏ ਤੋਂ ਬੇਹੱਦ ਕਮਜ਼ੋਰ ਹਨ। ਇਨ੍ਹਾਂ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ 5 ਲੱਖ ਰੁਪਏ ਦਾ ਮੈਡੀਕਲ ਕਵਰ ਦਿੱਤਾ ਜਾਂਦਾ ਹੈ।

ਈ. ਸੀ. ਐੱਚ. ਐੱਸ. ਘਪਲੇ ’ਚ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਦਰਜ ਹੋ ਚੁੱਕਿਆ ਹੈ ਮਾਮਲਾ
ਧਿਆਨਯੋਗ ਹੈ ਕਿ ਪਿਛਲੇ ਸਾਲ ਈ. ਸੀ. ਐੱਚ. ਐੱਸ. ਘਪਲਾ ਵੀ ਉਜ਼ਾਗਰ ਹੋਇਆ ਸੀ । ਸਾਬਕਾ ਸੈਨਿਕਾਂ ਦੇ ਫਰਜ਼ੀ ਕਾਰਡ ਤਿਆਰ ਕਰਵਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ । ਕਈ ਹਸਪਤਾਲ ਤਾਂ ਮਰੀਜ਼ ਦੇ ਇਲਾਜ ਦੇ ਬਿਨਾਂ ਹੀ ਸਰਕਾਰ ਤੋਂ ਕਲੇਮ ਲੈ ਰਹੇ ਸਨ । ਇਸ ਮਾਮਲੇ ’ਚ ਜ਼ਿਲਾ ਪੁਲਿਸ ਨੇ ਸ਼ਹਿਰ ਦੇ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਸਾਲੇ ਨੇ ਸਾਥੀਆਂ ਨਾਲ ਮਿਲ ਕੇ ਜੀਜੇ ਦੀ ਕੀਤੀ ਕੁੱਟਮਾਰ

ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਆਇਆ ਜਾਵੇਗਾ ਪੇਸ਼
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ 87 ਹਸਪਤਾਲਾਂ ਦੀ ਮੁਡ਼ ਜਾਂਚ ਕਰਵਾਈ ਜਾਵੇਗੀ । ਇਸ ਯੋਜਨਾ ’ਚ ਘਪਲਾ ਕਰਨ ਵਾਲੇ ਹਸਪਤਾਲਾਂ ਦੀ ਮਾਨਤਾ ਰੱਦ ਹੋਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਹ ਖ਼ੁਦ ਵੀ ਹਸਪਤਾਲਾਂ ’ਚ ਜਾ ਕੇ ਚੈਕਿੰਗ ਕਰਨਗੇ। ਕਿਸੇ ਵੀ ਤਰ੍ਹਾਂ ਦਾ ਘਪਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਇਸਦਾ ਫਾਇਦਾ ਜ਼ਰੂਰਤਮੰਦ ਲੋਕਾਂ ਤਕ ਪੁੱਜੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ। 

  • Amritsar
  • Lifelong India Comprehensive Health Insurance Scheme
  • Scam
  • ਅੰਮਿ੍ਰਤਸਰ
  • ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ
  • ਘਪਲਾ

Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ

NEXT STORY

Stories You May Like

  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • shwini vaishnav announced eight structural reforms under sudhar express
    ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੁਧਾਰ ਐਕਸਪ੍ਰੈਸ ਦੇ ਤਹਿਤ ਅੱਠ ਢਾਂਚਾਗਤ ਸੁਧਾਰਾਂ ਦਾ ਕੀਤਾ ਐਲਾਨ
  • amritsar police arrest two shooters who fired at businessman
    ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਕਾਰੋਬਾਰੀ 'ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ
  • major police action against drug smugglers
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਸਰਗਰਮੀ, ਅੰਮ੍ਰਿਤਸਰ ਸ਼ਹਿਰ ਦੇ ਸਾਰੇ ਐਂਟਰੀ-ਐਗਜ਼ਿਟ ਪੁਆਇੰਟ ਕੀਤੇ ਸੀਲ
  • mahadev online book case  ed  action  seizure of properties
    ਮਹਾਦੇਵ ਆਨਲਾਈਨ ਬੁੱਕ ਮਾਮਲਾ 'ਚ ED ਦੀ ਵੱਡੀ ਕਾਰਵਾਈ, 940.77 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
  • 3 clerks including block education officer suspended
    ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ
  • junk food ban in school hospital canteens
    ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ ਦਾ ਵੱਡਾ ਫੈਸਲਾ
  • dri s big action near amritsar border
    ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ ਮਿਲੇ...
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
  • deadbody of girl who went to work in ludhiana hotel found
    ਲੁਧਿਆਣਾ ਦੇ ਹੋਟਲ 'ਚ ਕੰਮ ਕਰਨ ਗਈ ਕੁੜੀ ਨੂੰ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ...
  • boy dies due to drugs
    ਪੰਜਾਬ: ਨਸ਼ੇ ਕਾਰਨ ਉਜੜਿਆ ਹੱਸਦਾ-ਵੱਸਦਾ ਘਰ! 3 ਭੈਣਾਂ ਦੇ ਇਕਲੌਤੇ ਭਰਾ ਦੀ...
  • father and son attacked for stopping youths molesting girls
    ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਪਿਓ-ਪੁੱਤ ਉੱਤੇ ਹਮਲਾ
  • blackout in jalandhar people are left in a state of disarray due to power cuts
    ਜਲੰਧਰ 'ਚ ਰਿਹਾ ਬਲੈਕਆਊਟ, Power Cuts ਨਾਲ ਲੋਕ ਹੋਏ ਹਾਲੋ-ਬੇਹਾਲ
Trending
Ek Nazar
american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • cm naib saini different style stopped convoy in nurmahal met people passing by
      CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
    • amritsar the body of a person found in thar has created a sensation in the area
      ਅੰਮ੍ਰਿਤਸਰ: ਥਾਰ 'ਚੋਂ ਮਿਲੀ ਵਿਅਕਤੀ ਦੀ ਲਾਸ਼ ਨੇ ਇਲਾਕੇ 'ਚ ਫੈਲਾ'ਤੀ ਸਨਸਨੀ,...
    • firing between the sheller owner and the attackers
      ਪੰਜਾਬ: ਸ਼ੈਲਰ ਮਾਲਕ ਤੇ ਹਮਲਾਵਰਾਂ ਵਿਚਾਲੇ ਹੋ ਗਿਆ ਮੁਕਾਬਲਾ, ਚੱਲੀਆਂ ਅੰਨ੍ਹੇਵਾਹ...
    • husband and wife punjab canal haryana police station
      ਨਵੇਂ ਵਿਆਹੇ ਜੋੜੇ ਨੇ ਗੁੱਸੇ 'ਚ ਨਹਿਰ 'ਚ ਮਾਰੀਆਂ ਛਾਲਾਂ, ਕਲੇਸ਼ ਨੇ ਉਜਾੜਿਆ...
    • education crisis students birth certificates
      ਪੰਜਾਬ ’ਚ ਵੱਡਾ ਸਿੱਖਿਆ ਸੰਕਟ, ਜਨਮ ਸਰਟੀਫਿਕੇਟ ਨੂੰ ਲੈ ਕੇ ਖੜ੍ਹੀ ਹੋਈ ਨਵੀਂ...
    • powercom computer operators outsourcing
      ਪਾਵਰਕਾਮ ਵਿਚ ਵੱਡੀ ਹਲਚਲ, ਇਸ ਐਲਾਨ ਤੋਂ ਬਾਅਦ ਖੜ੍ਹੀ ਹੋ ਸਕਦੀ ਹੈ ਵੱਡੀ ਮੁਸੀਬਤ
    • akali dal resigned from the party
      ਵੱਡੇ ਆਗੂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
    • punjab youth congress president
      ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਪੁਲਸ ਨੇ ਕੀਤਾ ਡਿਟੇਨ! ਜਾਣੋ ਪੂਰਾ ਮਾਮਲਾ
    • power crisis in punjab amid summer heat
      ਗਰਮੀ ਵਿਚਾਲੇ ਪੰਜਾਬ 'ਚ ਬਣਿਆ ਬਿਜਲੀ ਸੰਕਟ! 17,452 ਮੈਗਾਵਾਟ 'ਤੇ ਪੁੱਜੀ ਖ਼ਪਤ
    • checking in jail
      ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਕੇਂਦਰੀ, ਜਨਾਨਾ ਅਤੇ ਬੋਰਸਟਲ ਜੇਲ੍ਹ ਦੀ ਅਚਨਚੇਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +