ਅੰਮ੍ਰਿਤਸਰ (ਅਰੁਣ) - ਕਤਲ ਕੇਸ ਦੀ ਰੰਜਿਸ਼ ਕਾਰਨ ਇਕ ਵਿਅਕਤੀ ਨੂੰ ਜਬਰੀ ਕਾਰ 'ਚ ਸੁੱਟਦਿਆਂ ਅਗਵਾ ਕਰ ਲੈਣ ਅਤੇ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਸੁੰਨਸਾਨ ਜਗ੍ਹਾ ਸੁੱਟਣ ਦੇ ਦੋਸ਼ 'ਚ ਥਾਣਾ ਕੰਟੋਨਮੈਂਟ ਦੀ ਪੁਲਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ 'ਚ ਜਗੀਰ ਸਿੰਘ ਨੇ ਦੱਸਿਆ ਕਿ ਚਮਿਆਰੀ ਵਾਸੀ ਜਗਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਕਤਲ ਕਾਂਡ 'ਚ ਉਸ ਦੇ ਲੜਕੇ ਕਰਨਬੀਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਸ ਦਾ ਲੜਕਾ ਗਾਇਬ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਟਹਿਲ ਸਿੰਘ, ਉਸ ਦੇ ਲੜਕੇ ਗੁਰਦੀਪ ਸਿੰਘ ਪੁੱਤਰ ਹਰਭਜਨ ਸਿੰਘ, ਜੋਬਨ ਸਿੰਘ, ਰਾਜਦੀਪ ਪੁੱਤਰ ਭਗਵਾਨ ਸਿੰਘ ਤੇ ਧਰਮਪਾਲ ਪੁੱਤਰ ਜਗਦੇਵ ਸਿੰਘ ਨੇ 10 ਜਨਵਰੀ 2018 ਦੀ ਦੁਪਹਿਰ ਉਸ ਨੂੰ ਲੁਹਾਰਕਾ ਰੋਡ ਨੇੜਿਓਂ ਜਬਰੀ ਕਾਰ 'ਚ ਸੁੱਟ ਲਿਆ ਤੇ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਮਗਰੋਂ ਥਾਣਾ ਝੰਡੇਰ ਨੇੜੇ ਸੁੱਟ ਗਏ। ਝੰਡੇਰ ਪੁਲਸ ਨੇ ਉਸ ਦੇ ਵਾਰਿਸਾਂ ਨਾਲ ਸੰਪਰਕ ਕਰ ਕੇ ਵਾਪਸ ਘਰ ਭੇਜਿਆ। ਕੰਟੋਨਮੈਂਟ ਥਾਣੇ ਦੀ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਟਹਿਲ ਸਿੰਘ, ਗੁਰਦੀਪ ਸਿੰਘ, ਜੋਬਨ ਸਿੰਘ, ਰਾਜਦੀਪ ਸਿੰਘ ਤੇ ਧਰਮਪਾਲ ਖਿਲਾਫ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਟ੍ਰੈਫਿਕ ਮੁਲਾਜ਼ਮਾਂ ਨੂੰ ਆਈ. ਜੀ. ਦਾ ਨਾਂ ਲੈ ਕੇ ਦਿੱਤੀ ਧਮਕੀ, ਫਿਰ ਇੰਝ ਛੁਡਾਈ ਵਿਅਕਤੀ ਨੇ ਜਾਨ
NEXT STORY