ਜਲੰਧਰ (ਮਾਹੀ)— ਟ੍ਰੈਫਿਕ ਪੁਲਸ ਕਾਂਸਟੇਬਲ ਗੁਰਦੀਪ ਨੇ ਦੱਸਿਆ ਕਿ ਮੰਗਲਵਾਰ ਵੇਰਕਾ ਮਿਲਕ ਪਲਾਂਟ ਨੇੜੇ ਡਿਊਟੀ ਦੌਰਾਨ ਕਰਤਾਰਪੁਰ ਵੱਲੋਂ ਆ ਰਹੀ ਗੱਡੀ ਨੂੰ ਉਨ੍ਹਾਂ ਨੇ ਹੱਥ ਦੇ ਕੇ ਰੋਕਣਾ ਚਾਹਿਆ ਕਿਉਂਕਿ ਵੇਰਕਾ ਮਿਲਕ ਪਲਾਂਟ ਦੇ ਨਾਲ ਲੱਗਦੇ ਗੁਰੂ ਅਮਰਦਾਸ ਨਗਰ ਰੋਡ ਤੋਂ ਗੱਡੀਆਂ ਨੂੰ ਰਸਤਾ ਦੇਣਾ ਸੀ ਪਰ ਇਸ ਦੌਰਾਨ ਸ਼ਰਾਬ ਪੀਂਦੇ ਹੋਏ ਇਕ ਸਫਾਰੀ ਚਾਲਕ ਵੱਲੋਂ ਉਸ ਨੂੰ ਰੋਕਣ 'ਤੇ ਬ੍ਰੇਕ ਨਹੀਂ ਮਾਰੀ ਗਈ, ਜਿਸ ਤੋਂ ਬਾਅਦ ਗੁਰੂ ਅਮਰ ਦਾਸ ਨਗਰ ਰੋਡ ਤੋਂ ਆ ਰਹੇ ਭੁਪਿੰਦਰ ਦੀ ਗੱਡੀ ਨਾਲ ਜਾ ਟਕਰਾਇਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਫਾਰੀ ਚਾਲਕ ਨੂੰ ਰੋਕਿਆ ਗਿਆ ਤਾਂ ਉਸ ਵਿਅਕਤੀ ਵੱਲੋਂ ਪੁਲਸ ਕਾਂਸਟੇਬਲ ਨੂੰ ਆਈ. ਜੀ. ਭੁਲੱਰ ਦੇ ਨਾਂ ਦੀ ਧਮਕੀ ਦਿੱਤੀ ਗਈ ਕਿ ''ਤੂੰ ਮੈਨੂੰ ਜਾਣਦਾ ਨਹੀਂ', ਸਾਈਡ 'ਤੇ ਹੋ, ਆਈ. ਜੀ. ਮੇਰੇ ਵਾਕਫ ਹਨ।''
ਇਹ ਗੱਲ ਕਹਿਣ ਦੇ ਨਾਲ-ਨਾਲ ਬੁਰੇ ਸ਼ਬਦ ਵੀ ਬੋਲੇ ਗਏ। ਇਸ ਤੋਂ ਬਾਅਦ ਕਾਰ ਚਾਲਕ ਭੁਪਿੰਦਰ ਵੀ ਉਥੇ ਆ ਗਿਆ ਅਤੇ ਸਫਾਰੀ ਚਾਲਕ ਦੀ ਗਲਤੀ ਦੱਸੀ, ਸਫਾਰੀ ਚਾਲਕ ਵੱਲੋਂ ਉਸ ਨੇ ਨਾਲ ਬੇਸਲੂਕੀ ਕੀਤੀ ਗਈ, ਕੁਝ ਸਮਾਂ ਬਾਅਦ ਕਾਂਸਟੇਬਲ ਵੱਲੋਂ ਆਪਣੇ ਸੀਨੀਅਰ ਨੂੰ ਬੁਲਾਇਆ ਗਿਆ। ਪੁਲਸ ਦਾ ਜਮਾਵੜਾ ਦੇਖ ਕੇ ਉਕਤ ਵਿਅਕਤੀ ਨੇ ਲਿਖਤੀ 'ਚ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ।
ਗੁੰਡਾ ਟੈਕਸ ਮਾਮਲੇ 'ਚ ਪ੍ਰੋ. ਬਲਜਿੰਦਰ ਤੇ ਜੀਤ ਮਹਿੰਦਰ ਸਿੱਧੂ ਆਹਮੋ-ਸਾਹਮਣੇ
NEXT STORY