ਅੰਮ੍ਰਿਤਸਰ (ਸੁਮਿਤ ਖੰਨਾ) : ਔਰਤ ਪ੍ਰਮਾਤਮਾ ਦੀ ਸ਼ਾਹਕਾਰ ਰਚਨਾ ਹੈ, ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਖੂਬਸੂਰਤੀ ਦਾ ਮੁਜੱਸਮਾ ਹੈ। ਇਸ ਖੂਬਸੂਰਤੀ ਦਾ ਇਕ ਹਿੱਸਾ ਹੈ ਲੜਕੀਆਂ ਦੇ ਨਹੁੰ, ਜਿਨ੍ਹਾਂ ਨੂੰ ਸ਼ਿੰਗਾਰਨ ਵੱਲ ਕੁੜੀਆਂ ਖਾਸ ਧਿਆਨ ਦਿੰਦੀਆਂ ਹਨ। ਇਕ ਤੋਂ ਵਧ ਕੇ ਇਕ ਨੇਲ ਪੇਂਟ ਤੇ ਨੇਲ ਆਰਟ ਨਹੁੰਆਂ ਨੂੰ ਸੁਜਾਉਣ ਲਈ ਵਰਤੇ ਜਾਂਦੇ ਹਨ ਪਰ ਹੁਣ ਨਹੁੰਆਂ ਦਾ ਸ਼ਿੰਗਾਰ ਹੀਰਿਆਂ ਨਾਲ ਹੋਵੇਗਾ।
ਜੀ ਹਾਂ, ਅੰਮ੍ਰਿਤਸਰ 'ਚ ਇਸਦੇ ਲਈ ਵਿਸ਼ੇਸ਼ ਸੈਲੂਨ ਖੁੱਲ੍ਹਿਆ ਹੈ, ਜਿਥੇ 50 ਹਜ਼ਾਰ ਰੁਪਏ 'ਚ 2 ਨਹੁੰਆਂ 'ਤੇ ਹੀਰੇ ਜੜ੍ਹੇ ਜਾਂਦੇ ਹਨ। ਇਹ ਸੈਲੂਨ ਇਕੱਲੇ ਪੰਜਾਬ ਹੀ ਨਹੀਂ ਬਲਕਿ ਇੰਡੀਆ ਦਾ ਸ਼ਾਇਦ ਪਹਿਲਾ ਡਾਇਮੰਡ ਨੇਲ ਆਰਟ ਸੈਲੂਨ ਹੈ। ਇਸ ਨੇਲ ਆਰਟ ਲਈ ਮਾਹਿਰ ਰੱਖੇ ਗਏ ਹਨ, ਜੋ ਵਿਸ਼ੇਸ਼ ਤਕਨੀਕ ਨਾਲ ਇਹ ਸਾਰਾ ਕੰਮ ਕਰਦੇ ਹਨ।
ਆਪਣੇ ਵੱਖਰੇ ਸ਼ੌਕ ਪੁਗਾਉਣ ਲਈ ਮਸ਼ਹੂਰ ਪੰਜਾਬੀਆਂ ਦੇ ਇਸ ਦੁਨੀਆ ਦੇ ਸਭ ਤੋਂ ਮਹਿੰਗੇ ਨੇਲ ਪੇਂਟ ਦੇ ਆਈਡੀਆ ਨੇ ਵੱਖਰਾ ਹੀ ਰਿਕਾਰਡ ਬਣਾਇਆ ਹੈ, ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ।
550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੇਲ ਮੰਤਰਾਲੇ ਦਾ ਸੁਲਤਾਨਪੁਰ ਲੋਧੀ ਲਈ ਵੱਡਾ ਤੋਹਫਾ
NEXT STORY