ਅੰਮ੍ਰਿਤਸਰ (ਸੁਮਿਤ ਖੰਨਾ) : ਸਮਾਜ ਤੇ ਲੋਕ ਸੇਵਾ ਦੇ ਕੰਮਾਂ 'ਚ ਮੋਹਰੀ ਹੋ ਹਰ ਲੋੜਵੰਦ ਦੀ ਬਾਂਹ ਫੜਣ ਵਾਲੀ ਸੰਸਥਾ ਪੰਜਾਬ ਕੇਸਰੀ ਪੱਤਰ ਸਮੂਹ ਨੇ ਹੁਣ ਵਾਤਾਵਰਣ ਬਚਾਉਣ ਦਾ ਵੀ ਬੀੜਾ ਚੁੱਕਿਆ ਹੈ। ਇਸ ਪਾਸੇ ਕਦਮ ਵਧਾਉਂਦਿਆਂ ਪੰਜਾਬ ਕੇਸਰੀ ਵਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਪੌਦਿਆਂ ਦੀ ਸਾਂਭ-ਸੰਭਾਲ ਲਈ 3 ਹਜ਼ਾਰ ਟ੍ਰੀ ਗਾਰਡ ਦਿੱਤੇ ਜਾ ਰਹੇ ਹਨ। ਇਸ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸੜਕ ਕਿਨਾਰੇ ਲੱਗੇ ਪੌਦਿਆਂ ਦੁਆਲੇ ਟ੍ਰੀ ਗਾਰਡ ਲਗਾ ਕੇ ਕੀਤੀ ਗਈ। ਗੁਰੂ ਨਗਰੀ ਲਈ ਕੀਤੀ ਗਈ ਇਸ ਸੇਵਾ ਲਈ ਮੇਅਰ ਤੇ ਵਧੀਕ ਕਮਿਸ਼ਨਰ ਨੇ ਪੰਜਾਬ ਕੇਸਰੀ ਅਦਾਰੇ ਦਾ ਧੰਨਵਾਦ ਕੀਤਾ ਤੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਪੰਜਾਬ ਕੇਸਰੀ ਦੀ ਯੂਨਿਟ ਹੈੱਡ ਮੈਡਮ ਸਿੰਪਲ ਖੰਨਾ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਕਦਾ ਹੀ ਇਹ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਸਹਿਯੋਗ ਲਈ ਪੰਜਾਬ ਕੇਸਰੀ ਤੇ ਨਗਰ ਨਿਗਮ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਪੰਜਾਬ ਕੇਸਰੀ ਪੱਤਰ ਸਮੂਹ ਸਮੇਂ-ਸਮੇਂ 'ਤੇ ਧਰਮ-ਕਰਮ ਦੇ ਕੰਮਾਂ 'ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਇਸਦੇ ਨਾਲ ਹੀ ਪਲਾਸਟਿਕ ਤੇ ਪ੍ਰਦੂਸ਼ਣ ਦੇ ਖਿਲਾਫ ਵੀ ਅਦਾਰੇ ਵਲੋਂ ਮੁਹਿੰਮ ਵਿੱਢੀ ਹੋਈ ਹੈ।
ਸਤਿਕਾਰ ਕਮੇਟੀ ਨੇ ਗ੍ਰੰਥੀ 'ਤੇ ਲਾਏ ਦੋਸ਼
NEXT STORY