ਅੰਮ੍ਰਿਤਸਰ (ਸੁਮਿਤ ਖੰਨਾ): ਪੰਜਾਬ 'ਚ ਅਕਸਰ ਕਈ ਤਰ੍ਹਾਂ ਦੇ ਸਰਪੰਚ ਦੇਖੇ ਹੋਣਗੇ, ਜੋ ਆਪਣੇ ਵਿਕਾਸ ਕੰਮਾਂ ਦੇ ਨਾਂ ਨਾਲ ਜਾਣੇ ਜਾਂਦੇ ਹਨ ਪਰ ਅੱਜ ਅਸੀਂ ਅਜਿਹੇ ਸਰਪੰਚ ਨੂੰ ਮਿਲਣ ਜਾ ਰਹੇ ਹਨ ਜੋ ਕਿ ਇੰਸ਼ੋਰੈਂਸ ਵਾਲਾ ਸਰਪੰਚ ਦੇ ਨਾਂ ਤੋਂ ਮਸ਼ਹੂਰ ਹੈ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਇਕ ਪਿੰਡ ਦਾ ਸਰਪੰਚ ਪ੍ਰਣਵ ਧਵਨ ਜੋ ਕਿ ਆਪਣੀ ਸਰਪੰਚੀ 'ਚ ਲੋਕਾਂ ਦੀ ਇੰਸ਼ੋਰੈਂਸ ਕਰਵਾਉਂਦਾ ਹੈ। ਪ੍ਰਣਵ ਧਵਨ ਦਾ ਕਹਿਣਾ ਹੈ ਕਿ ਦਰਅਸਲ ਕੇਂਦਰ ਸਰਕਾਰ ਵਲੋਂ ਜਿਹੜੀਆਂ ਯੋਜਨਾਵਾਂ ਚਾਲੂ ਕੀਤੀਆਂ ਜਾਂਦੀਆਂ ਹਨ ਉਹ ਆਮ ਆਦਮੀ ਤੱਕ ਨਹੀਂ ਪਹੁੰਚ ਪਾਉਂਦੀਆਂ ਪਰ ਉਨ੍ਹਾਂ ਨੇ ਇਨ੍ਹਾਂ ਯੋਜਨਾਵਾਂ ਨੂੰ ਆਮ ਜਨਤਾ ਤੱਕ ਲੈ ਜਾਣਾ ਸ਼ੁਰੂ ਕੀਤਾ।
ਪ੍ਰਣਵ ਧਵਨ ਦਾ ਕਹਿਣਾ ਹੈ ਕਿ ਅਕਸਰ ਇਸ ਇੰਸੋਰੈਂਸ ਦੇ ਲਈ ਬੈਂਕ ਦੇ ਅਧਿਕਾਰੀ ਗਰੀਬ ਆਦਮੀ ਦਾ ਖਾਤਾ ਹੀ ਨਹੀਂ ਖੋਲ੍ਹਦੇ, ਕਿਉਂਕਿ ਖਾਤਾ ਜ਼ੀਰੋ ਬੈਲੈਂਸ 'ਤੇ ਹੁੰਦਾ ਹੈ। ਇਸ ਕਾਰਨ ਬੈਂਕ ਨੂੰ ਕੋਈ ਲਾਭ ਨਹੀਂ ਹੁੰਦਾ, ਜਿਸ ਕਾਰਨ ਇਕ ਆਮ ਆਦਮੀ ਇਸ ਤੋਂ ਵਾਂਝਾ ਰਹਿ ਜਾਂਦਾ ਹੈ। ਉੱਥੇ ਹੀ ਸਰਪੰਚ ਸਾਹਿਬ ਖੁਦ ਬੈਂਕ ਨਾਲ ਸਮਝੌਤਾ ਕਰਕੇ ਆਪਣੇ ਪਿੰਡ ਦੇ ਲੋਕਾਂ ਲਈ ਅੱਗੇ ਆਏ ਹਨ, ਜਿਸ ਨਾਲ ਉਨ੍ਹਾਂ ਦਾ ਖਾਤਾ ਖੁੱਲ੍ਹ ਸਕੇ ਅਤੇ ਉਨ੍ਹਾਂ ਦੀ ਇੰਸ਼ੋਰੈਂਸ ਕਰਵਾਈ ਜਾ ਸਕੇ। ਇਸ ਦੇ ਨਾਲ ਹੀ ਜੋ 2 ਲੱਖ ਦਾ ਜੀਵਨ ਬੀਮਾ ਹੈ ਅਤੇ ਨਾਲ ਹੀ 100000 ਦਾ ਐਕਸੀਡੈਂਟ ਇੰਸ਼ੋਰੈਂਸ ਹੈ। ਉਹ ਵੀ ਸਰਪੰਚ ਕਰਵਾਉਂਦੇ ਹਨ।
ਸਰਪੰਚ ਦਾ ਕਹਿਣਾ ਹੈ ਕਿ ਅੱਜ ਦੇ ਯੁੱਗ 'ਚ ਕਿਸੇ ਦੀ ਇੰਸ਼ੋਰੈਂਸ 'ਚ ਸੁਰੱਖਿਆ ਦੇਣਾ ਸਭ ਤੋਂ ਵੱਡਾ ਕਦਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਜ਼ਮਾਨੇ 'ਚ ਬੀਮਾਰੀ 'ਚ ਸਭ ਤੋਂ ਵਧ ਖਰਚਾ ਹੁੰਦਾ ਹੈ। ਉਸ ਦੇ ਕਾਰਨ ਜਿੰਨੀਆਂ ਵੀ ਇੰਸੋਰੈਂਸ ਯੋਜਨਾਵਾਂ ਹਨ ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਚਾਹੇ ਉਹ ਆਯੂਸ਼ਮਾਨ ਯੋਜਨਾ ਹੀ ਕਿਉਂ ਨਾ ਹੋਵੇ। ਇਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮੁਹਿੰਮ ਨੂੰ ਪ੍ਰਦੇਸ਼ ਦੇ ਹਰ ਪਿੰਡ 'ਚ ਲੈ ਕੇ ਜਾਣਗੇ ਅਤੇ ਹਰ ਇਕ ਆਦਮੀ ਨੂੰ ਇਸ ਦਾ ਅਧਿਕਾਰ ਮਿਲਿਆ ਹੈ। ਉੱਥੇ ਹੀ ਪਿੰਡ ਦੇ ਲੋਕਾਂ ਦੇ ਸਰੰਪਚ ਦੇ ਇਸ ਕੰਮ ਤੋਂ ਖੁਸ਼ ਹੋ ਕੇ ਉਸ ਦੀ ਪ੍ਰਸ਼ੰਸਾ ਕੀਤੀ ਹੈ।
ਜਲੰਧਰ : 3 ਬੱਚਿਆਂ ਦੇ ਪਿਓ ਨੇ ਡੀ. ਜੇ. ਪਾਰਟੀ 'ਚ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ
NEXT STORY