ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਘੱਟ-ਗਿਣਤੀ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐੱਮ.ਪੀ.ਏ. ਡਾ. ਸੂਰਨ ਸਿੰਘ ਦੇ ਕਤਲ 'ਚ ਨਾਮਜ਼ਦ ਬਲਦੇਵ ਕੁਮਾਰ ਨੂੰ ਪਿਸ਼ਾਵਰ ਹਾਈਕੋਰਟ ਵਲੋਂ ਮਾਮਲੇ ਦੀ ਸੁਣਵਾਈ ਲਈ 30 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਪੀ.ਐੱਮ.ਜੀ.ਪੀ.ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਕਿ ਦੇ ਸੂਬਾ ਖੈਬਰ ਪਖਤੂਨਖਨਵਾ ਦੀ ਸਵਾਤ ਘਾਟੀ ਦੇ ਬਰੀਕੋਟ ਭਾਰਤ ਭੱਜ ਗਿਆ। ਬਲਦੇਵ ਕੁਮਾਰ ਦੇ ਪਾਕਿਸਤਾਨ 'ਚੋਂ ਫਰਾਰ ਹੋਣ ਦੀ ਨਿੰਦਾ ਕਰਦਿਆਂ ਉਸ ਦੇ ਸਕੇ ਭਰਾ ਤਿਲਕ ਕੁਮਾਰ ਨੇ ਦੱਸਿਆ ਕਿ ਉਹ ਕੁੱਲ ਚਾਰ ਭਰਾ ਹਨ ਤੇ ਸਭ ਪਾਕਿਸਤਾਨ 'ਚ ਰਹਿ ਰਹੇ ਹਨ। ਇਸ ਲਈ ਬਲਦੇਵ ਕੁਮਾਰ ਦਾ ਇਹ ਬਿਆਨ ਬਿਲਕੁਲ ਬੇਬੁਨਿਆਦ ਹੈ ਕਿ ਸਵਾਗਤ ਘਾਟੀ 'ਚ ਰਹਿੰਦੇ ਹਿੰਦੂ ਸਿੱਖ ਪਰਿਵਾਰ ਸੁਰੱਖਿਅਤ ਨਹੀਂ ਹਨ। ਉਸ ਦੇ ਚਚੇਰੇ ਭਰਾ ਅਮਰਜੀਤ ਮਲਹੋਤਰਾ ਤੇ ਭਾਣਜੇ ਰਾਹੁਲ ਕੁਮਾਰ ਨੇ ਵੀ ਬਲਦੇਲ ਕੁਮਾਰ ਦੇ ਭਗੌੜੇ ਹੋਣ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਸਵ. ਸੂਰਨ ਸਿੰਘ ਦੇ ਪੁੱਤਰ ਅਜੇ ਸਿੰਘ ਨੇ ਭਾਰਤ ਸਰਕਾਰ ਪਾਸੋਂ ਅਪੀਲ ਕੀਤੀ ਕਿ ਬਲਦੇਵ ਕੁਮਾਰ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇ।
ਬੈਂਸ ਮਾਮਲੇ 'ਚ ਅਕਾਲੀ ਕਿਉਂ ਖਾਮੋਸ਼!
NEXT STORY