ਅੰਮ੍ਰਿਤਸਰ (ਜ.ਬ) : ਕਹਿੰਦੇ ਨੇ ਕਿ ਮਾਪੇ-ਕੁਮਾਪੇ ਨਹੀਂ ਹੁੰਦੇ ਸਗੋਂ ਪੁੱਤ-ਕੁਪੁੱਤ ਹੋ ਜਾਂਦੇ ਨੇ। ਅਜਿਹੀ ਹੀ ਇਕ ਉਦਹਾਰਣ ਸੁਲਤਾਨਵਿੰਡ ਰੋਡ ਨੇੜੇ ਸਥਿਤ ਆਜ਼ਾਦ ਨਗਰ 'ਚ ਸਾਹਮਣੇ ਆਈ ਹੈ। ਲਗਭਗ 88 ਸਾਲ ਦੇ ਇਕ ਬਜ਼ੁਰਗ ਉਸ ਦੇ ਪੁੱਤ ਨੇ ਹੀ ਪੈਸੇ ਹੜੱਪ ਕੇ ਘਰੋਂ ਕੱਢ ਦਿੱਤਾ। ਆਪਣੇ 'ਤੇ ਹੋਏ ਜ਼ੁਲਮਾਂ ਬਾਰੇ ਦੱਸਦਿਆਂ ਬਜ਼ੁਰਗ ਮਹਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੇ ਕਿਹਾ ਕਿ ਉਸ ਦੇ 3 ਮੁੰਡੇ ਅਤੇ 3 ਕੁੜੀਆਂ ਹਨ, ਜੋ ਕਿ ਵਿਆਹੇ ਹੋਏ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭਿਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ਼
ਉਸ ਦਾ ਇਕ ਮੁੰਡਾ ਵਿਦੇਸ਼ 'ਚ ਰਹਿੰਦਾ ਹੈ, ਦੂਜਾ ਮੁੰਡਾ ਵੱਖਰਾ ਰਹਿੰਦਾ ਹੈ। ਮਹਿੰਦਰ ਨੇ ਦੱਸਿਆ ਕਿ ਉਹ ਆਪਣੇ ਸਭ ਤੋਂ ਛੋਟੇ ਪੁੱਤ ਗੁਰਇਕਬਾਲ ਸਿੰਘ ਗੋਗੀ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਕੋਲ ਰਹਿੰਦਾ ਸੀ। ਆਪਣੀ ਸਾਰੀ ਉਮਰ ਦੀ ਖੂਨ-ਪਸੀਨੇ ਨਾਲ ਕਮਾਈ 'ਚੋਂ ਡਾਕਖਾਨੇ 'ਚ 2-2 ਲੱਖ ਰੁਪਏ ਦੀਆਂ 3 ਐੱਫ.ਡੀਜ਼. ਕਰਵਾਈਆਂ ਸਨ, ਜਦਕਿ ਕੁਝ ਹੋਰ ਸਰੋਤਾਂ 'ਤੋਂ ਮਹਿੰਦਰ ਸਿੰਘ ਕੋਲ ਲਗਭਗ 3 ਲੱਖ ਰੁਪਏ ਸੀ। ਉਕਤ ਪੈਸੇ ਗੁਰਇਕਬਾਲ ਸਿੰਘ ਗੋਗੀ ਨੇ ਧੋਖੇ ਨਾਲ ਕਢਵਾ ਕੇ ਆਪਣੇ ਕਬਜ਼ੇ 'ਚ ਕਰ ਲਏ ਅਤੇ ਇਸ ਦੀ ਏਵਜ ਲਗਭਗ 4000 ਰੁਪਏ ਪ੍ਰਤੀ ਮਹੀਨਾ ਖਰਚੇ ਵੀ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਦੇਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਹਾਈਵੋਲਟੇਜ਼ ਟਾਵਰ 'ਤੇ ਚੜ੍ਹਿਆ ਨੌਜਵਾਨ
ਕੁਝ ਸਮਾਂ ਤਾਂ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਗੁਰਇਕਬਾਲ ਸਿੰਘ ਨੇ ਆਪਣੇ ਪਿਤਾ ਨੂੰ ਤੰਹ ਪਰੇਸ਼ਾਨ ਕਰਕੇ ਘਰੋਂ ਕੱਢ ਦਿੱਤਾ ਅਤੇ ਸਾਰੇ ਪੈਸੇ ਹੜੱਪ ਲਏ। 30 ਮਾਰਚ 2020 ਘਰੋਂ ਕੱਢੇ ਜਾਣ ਤੋਂ ਬਾਅਦ ਮਹਿੰਦਰ ਸਿੰਘ ਆਪਣੀ ਕੁੜੀ ਕੋਲ ਈਸਟ ਮੋਹਨ ਨਗਰ ਰਹਿ ਰਿਹਾ ਹੈ। ਪੁੱਤਰ ਵਲੋਂ ਪੈਸੇ ਹੜੱਪ ਕੇ ਘਰੋਂ ਕੱਢਣ ਦੀ ਜਦੋਂ ਸ਼ਿਕਾਇਤ ਪੁਲਸ ਕੋਲ ਕੀਤੀ ਗਈ ਤਾਂ ਪੁਲਸ ਮੁਲਾਜ਼ਮ ਵਲੋਂ ਤਾਲਾਬੰਦੀ ਦਾ ਬਹਾਨਾ ਲਾ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿੰਦਰ ਸਿੰਘ ਨੇ ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਇਨਸਾਫ ਦਿਵਾਉਣ ਲਈ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦਾ ਕੋਰੋਨਾ ਕਹਿਰ, ਮੁੰਬਈ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਉਧਰ ਇਸ ਸਬੰਧੀ ਜਦੋਂ ਗੁਰਇਕਬਾਲ ਸਿੰਘ ਗੋਗੀ ਤੋਂ ਉਨ੍ਹਾਂ ਦਾ ਪੱਖ ਜਾਨਣ ਲਈ ਗੱਲ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਕਿ ਉਕਤ ਰਕਮ ਮੈਂ ਧੋਖੇ ਨਾਲ ਨਹੀਂ ਕੱਢਵਾਈ ਸਗੋਂ ਮੇਰੇ ਪਿਤਾ ਨੇ ਆਪਣੀ ਪੂਰੀ ਹੋਸ਼ੋ-ਅਵਾਜ਼ 'ਚ ਕੱਢਵਾ ਕੇ ਮੇਰੇ ਹਵਾਲੇ ਕੀਤੀ। ਉਸ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਘਰੋਂ ਨਹੀਂ ਕੱਢਿਆ ਸਗੋਂ ਉਹ ਖੁਦ ਘਰ ਛੱਡ ਕੇ ਚਲੇ ਗਏ ਹਨ। ਮੈਂ ਉਨ੍ਹਾਂ ਨੂੰ ਵਾਪਸ ਲੈਣ ਵੀ ਗਿਆ ਸੀ ਪਰ ਉਨ੍ਹਾਂ ਨੇ ਮੇਰੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ। ਮਾਤਾ-ਪਿਤਾ ਤੋਂ ਵੱਡਾ ਤੋਈ ਨਹੀਂ, ਮੈਂ ਤਾਂ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੁੰਦਾ ਹਾਂ ਪਰ ਉਹ ਹੀ ਮੇਰੇ ਨਾਲ ਰਹਿਣ ਨੂੰ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਵੀ ਵਧਿਆ ਕੋਰੋਨਾ ਕਹਿਰ, 2 ਨਵੇਂ ਮਾਮਲਿਆਂ ਦੀ ਪੁਸ਼ਟੀ
...ਤੇ ਕੁਦਰਤੀ ਖੇਤੀ ਨੂੰ ਤਵੱਜੋਂ ਦੇ ਰਹੇ ਪੰਜਾਬ ਦੇ ਕਿਸਾਨ
NEXT STORY