ਬਠਿੰਡਾ (ਕੁਨਾਲ) : 'ਆਰਟ ਆਫ ਲੀਵਿੰਗ' ਸੰਸਥਾ ਨਾਲ ਜੁੜ ਕੇ ਪੰਜਾਬ ਦੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਖੇਤੀ ਨੂੰ ਛੱਡ ਕੇ ਕੁਦਰਤੀ ਖੇਤੀ ਨੂੰ ਤਵੱਜੋਂ ਦੇ ਰਹੇ ਹਨ ਅਤੇ ਪੂਰੇ ਦੇਸ਼ 'ਚੋਂ ਸੰਸਥਾ ਨਾਲ 2 ਲੱਖ ਦੇ ਕਰੀਬ ਕਿਸਾਨ ਜੁੜ ਕੇ ਕੰਮ ਕਰ ਰਹੇ ਹਨ। ਇਸ ਬਾਰੇ ਖੇਤੀਬਾੜੀ ਅਧਿਆਪਕ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਕੁਦਰਤੀ ਖੇਤੀ 'ਚ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਸੰਸਥਾ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਕਿਸਾਨ ਕੁਦਰਤੀ ਖੇਤੀ ਕਰਨਾ ਸ਼ੁਰੂ ਕਰਦਾ ਹੈ।
ਇਹ ਵੀ ਪੜ੍ਹੋ : ਬੁਢਲਾਡਾ 'ਚ ਮਾਸਕ ਨਾ ਪਾਉਣ ਵਾਲਿਆਂ ਦੇ ਪੁਲਸ ਨੇ ਕੱਟੇ ਚਾਲਾਨ
ਉਨ੍ਹਾਂ ਕਿਹਾ ਕਿ 75 ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਸੰਸਥਾ ਵੱਲੋਂ ਖਰੀਦੀ ਜਾਂਦੀ ਹੈ, ਜਿਸ ਦੇ ਕਾਰਨ ਮੰਡੀਕਰਨ 'ਚ ਵੀ ਕਿਸਾਨਾਂ ਨੂੰ ਕੋਈ ਦਿੱਕਤ-ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਕਰਨ ਨਾਲ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ਅਤੇ ਲੋਕਾਂ ਨੂੰ ਸ਼ੁੱਧ ਅਤੇ ਕੀਟਨਾਸ਼ਕ ਰਹਿਤ ਅਨਾਜ ਖਾਣ ਨੂੰ ਮਿਲਦਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਕਰਕੇ ਉਨ੍ਹਾਂ ਨੂੰ ਕਾਫੀ ਵਧੀਆ ਮਹਿਸੂਸ ਹੋ ਰਿਹਾ ਹੈ ਅਤੇ ਫਸਲਾਂ ਦਾ ਝਾੜ ਵੀ ਪੂਰਾ ਹੁੰਦਾ ਹੈ। ਕਿਸਾਨਾਂ ਨੇ ਕਿਹਾ ਕਿ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਕੇ ਧਰਤੀ ਦੀ ਮਿਆਦ ਵੀ ਹੌਲੀ-ਹੌਲੀ ਖਤਮ ਹੁੰਦੀ ਜਾਂਦੀ ਹੈ ਪਰ ਹੁਣ ਜਦੋਂ ਕੁਦਰਤੀ ਖੇਤੀ 5 ਸਾਲਾਂ ਤੋਂ ਕਿਸਾਨ ਕਰ ਰਹੇ ਹਨ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨਾਲ ਕਣਕ ਦੀ ਫਸਲ ਉੱਗਦੀ ਹੈ ਅਤੇ ਉਸ ਦਾ ਮੰਡੀਕਰਨ ਵੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਕਿਸਾਨ ਵੀ ਸੰਸਥਾ ਤੋਂ ਮੰਗ ਕਰ ਰਹੇ ਹਨ ਕਿ ਕਣਕ ਦੇ ਨਾਲ-ਨਾਲ ਉਨ੍ਹਾਂ ਨੂੰ ਝੋਨੇ ਦੇ ਬੀਜ ਵੀ ਮੁਹੱਈਆ ਕਰਵਾਏ ਜਾਣ।
ਇਹ ਵੀ ਪੜ੍ਹੋ : ਮੋਹਾਲੀ : ਪਾਜ਼ੇਟਿਵ ਆਏ ਢਾਬਾ ਮਾਲਕ ਦੇ ਮਾਤਾ-ਪਿਤਾ 'ਚ ਵੀ ਕੋਰੋਨਾ ਦੀ ਪੁਸ਼ਟੀ
'ਸਿੱਖਸ ਫਾਰ ਜਸਟਿਸ' ਦਾ ਹੋਣ ਲੱਗਾ ਵਿਸ਼ਵ ਪੱਧਰੀ ਵਿਰੋਧ
NEXT STORY