ਅੰਮ੍ਰਿਤਸਰ (ਅਨਜਾਣ) : ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਘੱਟ ਗਿਣਤੀਆਂ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਜਾਨਲੇਵਾ ਕਾਲਾ ਕਾਨੂੰਨ ਹੈ, ਜਿਸਦੀ ਦਹਿਸ਼ਤ ਨੇ ਨੌਜਵਾਨ ਗ੍ਰੰਥੀ ਲਵਪ੍ਰੀਤ ਸਿੰਘ ਪਿੰਡ ਰੱਤਾ ਖੇੜਾ ਸੰਗਰੂਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਪੰਜਾਬ ਦੇ ਖੁਸ਼ਹਾਲ ਤੇ ਸ਼ਾਂਤਮਈ ਮਾਹੌਲ 'ਚ ਯੂ. ਏ. ਪੀ. ਏ. ਦਾ ਕਾਲਾ ਕਾਨੂੰਨ ਭੜਕਾਹਟ ਪੈਦਾ ਕਰ ਰਿਹਾ ਹੈ, ਜਿਸ ਤੋਂ ਹਰ ਵਰਗ ਚਿੰਤਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸਪੋਕਸਪਰਸਨ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਂਬੀਰ ਸਿੰਘ, ਸੁਖਰਾਜ ਸਿੰਘ ਤੇ ਜਸਪਾਲ ਸਿੰਘ ਨੇ ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਯੂ. ਏ. ਪੀ. ਏ. ਦੇ ਅਧੀਨ ਦਰਜ ਕੀਤੇ ਮੁਕੱਦਮੇ 50 ਤੋਂ ਵੱਧ ਹੋ ਗਏ ਹਨ, ਜਿਨ੍ਹਾਂ 'ਚ 190 ਤੋਂ ਵੱਧ ਨੌਜਵਾਨ ਸ਼ਾਮਲ ਹਨ। ਇਹ ਆਂਕੜਾ ਅਕਾਲੀ-ਭਾਜਪਾ ਸਰਕਾਰ ਦੌਰਾਨ ਦਰਜ ਕੀਤੇ ਕੇਸਾਂ ਨਾਲੋਂ ਵੱਧ ਹੈ ਕਿਉਂਕਿ 2019 ਦੀਆਂ ਸੋਧਾਂ ਦੇ ਬਾਅਦ ਇਹ ਐਕਟ ਟਾਡਾ ਤੇ ਪੋਟਾ ਤੋਂ ਵੀ ਜ਼ਿਆਦਾ ਘਾਤਕ ਬਣ ਗਿਆ ਹੈ। ਇਸ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਨੌਜਵਾਨਾਂ ਨੇ 8 ਸਾਲਾ ਮਾਸੂਮ ਮੁੰਡੇ ਨਾਲ ਕੀਤੀ ਬਦਫੈਲੀ
ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਵਲੋਂ ਯੂ. ਏ. ਪੀ. ਏ. ਦੀ ਦੁਰਵਰਤੋਂ ਦੀ ਵੱਡੀ ਮਿਸਾਲ ਦਿੰਦਿਆਂ ਕਮੇਟੀ ਆਗੂਆਂ ਨੇ ਕਿਹਾ ਕਿ ਲਵਪ੍ਰੀਤ ਸਿੰਘ (21 ਸਾਲ) ਪਿੰਡ ਸ਼ਾਦੀਪੁਰ, ਕੈਥਲ, ਹਰਿਆਣਾ ਦੇ ਖਿਲਾਫ਼ ਬਿਨਾ ਕਿਸੇ ਪੜਤਾਲ ਦੇ ਕੇਵਲ ਮੁਖਬਰ ਦੀ ਇਤਲਾਹ ਤੇ ਕਿ ਉਹ ਹਥਿਆਰ ਇਕੱਠੇ ਕਰਕੇ ਇਕ ਫ਼ਿਰਕੇ ਦੇ ਲੋਕਾਂ ਨੂੰ ਮਾਰਨ ਦੀ ਸਕੀਮ ਬਣਾ ਰਿਹਾ ਹੈ, ਐੱਫ. ਆਈ. ਆਰ ਨੰ. 144 ਮਿਤੀ 28 ਜੂਨ ਥਾਣਾ ਸਮਾਣਾ ਵਿਖੇ ਯੂ. ਏ. ਪੀ. ਏ. ਦੀ ਵੱਖ-ਵੱਖ ਧਾਰਾਵਾਂ ਹੇਠ ਦਰਜ ਕੀਤੀ ਗਈ ਜਦ ਕਿ ਉਹ ਉਸ ਵੇਲੇ ਦਿੱਲੀ ਜੇਲ੍ਹ•'ਚ ਨਜ਼ਰਬੰਦ ਸੀ। ਇਥੇ ਜਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਐੱਫ. ਆਈ. ਆਰ. 154/20, ਥਾਣਾ ਸਪੈਸ਼ਲ ਸੈਲ ਦਿੱਲੀ ਵਿਖੇ ਯੂ. ਏ. ਪੀ. ਏ. ਦੇ ਅਧੀਨ 18 ਜੂਨ ਤੋਂ ਗ੍ਰਿਫ਼ਤਾਰ ਸੀ। ਪਿਛਲੇ 12 ਸਾਲਾਂ ਤੋਂ ਯੂ. ਏ. ਪੀ. ਏ. ਅਧੀਨ ਦਰਜ ਕੇਸਾਂ 'ਚੋਂ ਅੱਧੇ ਤੋਂ ਵੱਧ ਕੇਸ ਬਰੀ ਹੋਏ ਹਨ। ਇਨ੍ਹਾਂ ਕੇਸਾਂ 'ਚ ਨਜ਼ਰਬੰਦੀ ਨੇ 2/3 ਸਾਲ ਜੇਲ੍ਹਾਂ ਕੱਟੀਆਂ ਹਨ, ਜਿਸਦੇ ਸਿੱਟੇ ਵਜੋਂ ਉਨ੍ਹਾਂ ਦਾ ਸਮਾਜਿਕ ਤੇ ਮਾਇਕ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋਂ : ਕੋਰੋਨਾ ਕਾਰਨ ਗਈ ਨੌਕਰੀ ਤਾਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਜਾਹਿਰ ਕੀਤੀ ਇੱਛਾ ਜਾਣ ਹੋਵੋਗੇ ਹੈਰਾਨ
ਆਗੂਆਂ ਨੇ ਕਿਹਾ ਇਹੋ ਜਿਹੇ ਵਰਤਾਰੇ ਨਾਲ ਬੈਕਸੂਰ ਨੌਜਵਾਨਾਂ ਦਾ ਗਲਤ ਰਾਹ ਤੇ ਤੁਰਨ ਦਾ ਖਦਸ਼ਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਨਾਲ ਲਵਪ੍ਰੀਤ ਸਿੰਘ(ਸੰਗਰੂਰ) ਵਾਂਗ ਨੌਜਵਾਨ ਖੁਦਕੁਸ਼ੀ ਕਰਨਗੇ ਜਾਂ ਘਰ ਛੱਡਣ ਲਈ ਮਜ਼ਬੂਰ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੀ ਪੜਤਾਲ ਸਬੰਧੀ ਕਮੇਟੀ ਨੇ ਕਿਹਾ ਕਿ ਇਹ ਮਸਲਾ ਪੰਥਕ ਹੈ। ਕਿਉਂਕਿ ਸਿੱਖ ਸੰਸਥਾਵਾ ਤੇ ਉਨ੍ਹਾਂ ਦੇ ਸੰਚਾਲਕ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ ਇਸ ਲਈ ਪੜਤਾਲ ਦੀ ਸੰਪੂਰਨ ਕਾਰਵਾਈ ਮਿਤੀ ਵਾਰ ਕੈਮਰੇ 'ਚ ਰਿਕਾਰਡ ਹੋਣੀ ਚਾਹੀਦੀ ਹੈ ਅਤੇ ਆਡੀਟਰ (ਸੀ. ਏ.) ਵਲੋਂ 267 ਸਰੂਪਾਂ ਦੇ ਗੁੰਮ ਹੋਣ ਦੀ ਹਕੀਕਤ ਨੂੰ ਆਪਣੀ ਰਿਪੋਰਟ ਦਾ ਹਿੱਸਾ ਨਾ ਬਣਾਉਣ ਦੇ ਦੋਸ਼ ਹੇਠ ਤਤਕਾਲ ਬਲੈਕਲਿਸਟਿਡ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ
ਮਾਛੀਵਾੜਾ 'ਚ ਵੱਜੀ ਖ਼ਤਰੇ ਦੀ ਘੰਟੀ, ਡਾਕਟਰ ਸਮੇਤ 5 ਲੋਕਾਂ ਨੂੰ ਹੋਇਆ ਕੋਰੋਨਾ
NEXT STORY